ਕੁਈਨਜ਼ਲੈਂਡ ਵਿੱਚ ਵਿਕ ਰਹੀ ਇੱਕ ਮਸ਼ਹੂਰ ਬੀਅਰ ਡ੍ਰਿੰਕ (ਤਰਬੂਜ਼ ਦੇ ਸਵਾਦ ਵਾਲੀ ਬੀਅਰ) ਬਾਬਤ ਫੂਡ ਸਟੈਂਡਰਡਜ਼ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਗ੍ਰਾਹਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਬੀਅਰ ਵਾਲੇ ਡ੍ਰਿੰਕ ਵਿੱਚ ਨਸ਼ੇ ਦੀ ਮਾਤਰਾ ਤੈਅਸ਼ੁਦਾ ਨਾਲੋਂ ਕਿਤੇ ਵੱਧ ਹੈ ਅਤੇ ਇਸਨੂੰ ਪੀਣ ਕਾਰਨ ਸਿਹਤ ਉਪਰ ਮਾੜਾ ਅਸਰ ਪੈ ਸਕਦਾ ਹੈ, ਪੀਣ ਵਾਲਾ ਬੀਮਾਰ ਵੀ ਹੋ ਸਕਦਾ ਹੈ। ਇਸ ਵਾਸਤੇ ਪ੍ਰਸ਼ਾਸਨ ਵੱਲੋਂ ਇਸ ਬੀਅਰ ਨੂੰ ਆਨਲਾਈਨ ਅਤੇ ਹੋਰ ਸਟੋਰਾਂ ਆਦਿ ਦੀਆਂ ਸ਼ੈਲਫ਼ਾਂ ਉਪਰੋਂ ਵਾਪਿਸ ਵੀ ਚੁਕਿਆ ਜਾ ਰਿਹਾ ਹੈ ਤਾਂ ਜੋ ਇਸ ਦੇ ਇਸਤੇਮਾਲ ਕਾਰਨ ਕੋਈ ਬਿਮਾਰ ਨਾ ਹੋ ਸਕੇ।
ਇਸ ਤੋਂ ਇਲਾਵਾ ਹਾਲੇ ਕੁੱਝ ਦਿਨ ਪਹਿਲਾਂ ਹੀ ਨੂਜ਼ਾ ਹਿੰਟਰਲੈਂਡ ਵੱਲੋਂ 500 ਗ੍ਰਾਮ ਦਾ ਦਹੀਂ ਦੀ ਡੱਬਾ ਵੀ ਵਾਪਿਸ ਲਿਆ ਗਿਆ ਸੀ ਕਿਉਂਕਿ ਇਸ ਵਿੱਚ ਹਾਨੀਕਾਰਕ ਬੈਕਟੀਰੀਆ ਪੈਦਾ ਹੋ ਗਿਆ ਸੀ।
ਇਹ ਉਤਪਾਦ ਵੀ ਦੇਸ਼ ਦੇ ਤਕਰੀਬਨ ਸਾਰੇ ਹੀ ਸੂਬਿਆਂ ਵਿੱਚ ਵੇਚਿਆ ਜਾਂਦਾ ਸੀ ਅਤੇ ਵੂਲਵਰਥਬ ਅਤੇ ਕੋਲਜ਼ ਦੇ ਸਟੋਰਾਂ ਉਪਰ ਉਪਲੱਭਧ ਸੀ।