ਨਿਊ ਸਾਊਥ ਵੇਲਜ਼ ਰਾਜ ਵਿੱਚ ਘਰਾਂ ਵਿੱਚ ਰਹਿਣ ਵਾਲਿਆਂ ਕੋਲੋਂ ਮੰਗੀ ਉਨ੍ਹਾਂ ਦੇ ਰਹਿਣ ਸਹਿਣ ਪ੍ਰਤੀ ਉਨ੍ਹਾਂ ਦੀ ਰਾਇ

ਸਬੰਧਤ ਵਿਭਾਗਾਂ ਦੇ ਮੰਤਰੀ -ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ, ਲੋਕਾਂ ਕੋਲੋਂ ਉਨ੍ਹਾਂ ਦੇ ਰਹਿਣ ਸਹਿਣ, ਆਲੇ-ਦੁਆਲੇ, ਬਾਜ਼ਾਰ, ਦੁਕਾਨਾਂ, ਆਦਿ ਲਈ ਮਸ਼ਵਰੇ ਅਤੇ ਰਾਇ ਮੰਗੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਘਰਾਂ ਦੇ ਹਾਲਾਤ ਬਦਲ ਗਏ ਹਨ ਅਤੇ ਹੁਣ ਘਰਾਂ ਅੰਦਰ ਸਕੂਲ ਵੀ ਹਨ, ਦਫ਼ਤਰ ਵੀ, ਕਸਰਤਾਂ ਆਦਿ ਲਈ ਜਿਮ ਵੀ ਅਤੇ ਇਸੇ ਵਾਸਤੇ ਇਨ੍ਹਾਂ ਬਦਲੇ ਹੋਏ ਹਾਲਾਤਾਂ ਆਦਿ ਨੂੰ ਮੁੱਖ ਰੱਖਦਿਆਂ, ਘਰਾਂ ਵਿੱਚ ਰਹਿੰਦੇ ਲੋਕਾਂ ਦੀਆਂ ਨਵੀਆਂ ਜ਼ਰੂਰਤਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਬਣ ਗਿਆ ਹੈ ਅਤੇ ਇਸੇ ਵਾਸਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕਰਕੇ, ਇਸ ਸਬੰਧੀ ਪੂਰੀ ਜਾਣਕਾਰੀ ਲੈਣ ਅਤੇ ਆਪਣੀ ਰਾਇ ਸਰਕਾਰ ਨੂੰ ਜ਼ਰੂਰ ਪੇਸ਼ ਕਰਨ।
ਲੋਕਾਂ ਦੀ ਰਾਇ ਵਾਸਤੇ ਆਖਰੀ ਤਾਰੀਖ 17 ਸਤੰਬਰ, 2021 ਤੱਕ ਰੱਖੀ ਗਏ ਹੈ।
ਚੋਣਵੇਂ ਮਸ਼ਵਰਿਆਂ, ਡਿਜ਼ਾਇਨਾਂ ਆਦਿ ਨੂੰ ਇਸ ਸਾਲ ਹੀ ਇੱਕ ਜਨਤਕ ਪ੍ਰਦਰਸ਼ਨੀ ਰਾਹੀਂ ਲੋਕਾਂ ਦੇ ਸਨਮੁੱਖ ਵੀ ਕੀਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks