ਨਿਊ ਸਾਊਥ ਵੇਲਜ਼ ਦੇ ਨਿੱਜਤਾ ਦੇ ਕਾਨੂੰਨ ਵਾਸਤੇ ਡ੍ਰਾਫਟ ਤਿਆਰ

ਰਾਜ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਅਤੇ ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਲੋਕਾਂ ਦੀ ਨਿੱਜਤਾ ਨੂੰ ਸੰਪੂਰਨ ਭਰੋਸੇ ਵਿੱਚ ਰੱਖਣ ਅਤੇ ਉਸਦੇ ਗਲਤ ਇਸਤੇਮਾਲ ਨੂੰ ਰੋਕਣ ਵਾਸਤੇ ਕਾਨੂੰਨਾਂ ਦੇ ਨਵੇਂ ਡ੍ਰਾਫਟ ਤਿਆਰ ਕਰ ਲਏ ਗਏ ਹਨ ਅਤੇ ਨਿੱਜਤਾ ਅਵੇਅਰਨੈਸ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਪ੍ਰਾਇਵਿਸੀ ਅਤੇ ਪਰਸਟਲ ਇਨਫਰਮੇਸ਼ਨ ਪ੍ਰੋਟੈਕਸ਼ਨ ਅਮੈਂਡਮੈਂਟ ਬਿਲ 2021 ਅਧੀਨ ਇਨ੍ਹਾਂ ਸਕੀਮਾਂ ਦਾ ਆਗਾਜ਼ ਕੀਤਾ ਜਾ ਰਿਹਾ ਹੈ ਅਤੇ ਉਕਤ ਬਿਲ ਬਾਬਤ ਲੋਕਾਂ ਕੋਲੋਂ ਉਨ੍ਹਾਂ ਦੀ ਰਾਇ ਮੰਗੀ ਜਾ ਰਹੀ ਹੈ।
ਉਨ੍ਹਾਂ ਕਿਹਾ ਮੈਂਡੇਟਰੀ ਡਾਟਾ ਬਰੀਚ ਨੋਟੀਫਿਕੇਸ਼ਨ ਸਕੀਮ ਤਹਿਤ ਰਾਜ ਦੀਆਂ ਜਨਤਕ ਖੇਤਰ ਦੀਆਂ ਅਜੰਸੀਆਂ ਦੁਆਰਾ ਨਿੱਜਤਾ ਮਹਿਕਮੇ ਦੇ ਕਮਿਸ਼ਨਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ ਅਤੇ ਅਜਿਹੇ ਪੀੜਿਤਾਂ ਦੀ ਸੂਚਨਾ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਉਨ੍ਹਾਂ ਦਾ ਡਾਟਾ ਚੋਰੀ ਹੋਣ ਕਾਰਨ ਜਦੋਂ ਉਨ੍ਹਾਂ ਦੀਆਂ ਨਿਜੀ ਜਾਣਕਾਰੀਆਂ ਗਲਤ ਹੱਥਾਂ ਵਿੱਚ ਪਹੁੰਚ ਜਾਂਦੀਆਂ ਹਨ ਤਾਂ ਕਿਵੇਂ ਕਿਵੇਂ ਅਤੇ ਕਿਹੜੇ ਕਿਹੜੇ ਪੜਾਅ ਉਪਰ ਕਿਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਾਬਰ ਸੰਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਜੇਕਰ ਉਕਤ ਬਿਲ ਪਾਸ ਹੋ ਜਾਂਦਾ ਹੈ ਤਾਂ ਹਰ ਅਜਿਹੇ ਖੇਤਰ ਜੋ ਕਿ ਜਨਤਕ ਡਾਟਾ ਦਾ ਇਸਤੇਮਾਲ ਕਰਦੇ ਹਨ, ਪੂਰੀ ਤਰ੍ਹਾਂ ਨਾਲ ਇਸਦੀ ਸੁਰੱਖਿਆ ਅਤੇ ਰੱਖ ਰਖਾਉ ਦੇ ਪੂਰਨ ਜ਼ਿੰਮੇਵਾਰ ਹੋਣਗੇ ਅਤੇ ਉਕਤ ਡਾਟਾ ਦੇ ਚੋਰੀ ਹੋਣ ਦੀ ਸੂਰਤ ਵਿੱਚ ਬਰਾਬਰ ਦੇ ਦੋਸ਼ੀ ਮੰਨੇ ਜਾਣਗੇ।
ਰਾਜ ਦੇ ਕਮਿਊਨਿਟੀ ਅਤੇ ਜਸਟਿਸ ਵਿਭਾਗ (DCJ), ਗ੍ਰਾਹਕ ਸੇਵਾਵਾਂ ਦੇ ਵਿਭਾਗ (DCS), ਨੂੰ ਇਸ ਸਕੀਮ ਨੂੰ ਸਮਝਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਤੋਂ ਰਾਇ ਲੈਣ ਦਾ ਕੰਮ ਸੌਂਪਿਆ ਗਿਆ ਹੈ। ਲੋਕਾਂ ਦੀ ਰਾਇ ਲੈਣ ਦੇ ਸਮੇਂ ਦੀ ਆਖਰੀ ਤਾਰੀਖ 18 ਜੂਨ ਦਿਨ ਸ਼ੁਕਰਵਾਰ ਮਿਥਿਆ ਗਿਆ ਹੈ ਅਤੇ ਇਸ ਵਾਸਤੇ ਵੈਬਸਾਈਟ https://www.nsw.gov.au/have-your-say/proposed-changes-to-nsw-privacy-laws ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਉਕਤ ਸਕੀਮ ਨੂੰ ਲਾਗੂ ਕਰਵਾਉਣ ਲਈ ਰਾਜ ਦੇ ਸੂਚਨਾ ਅਤੇ ਨਿੱਜਤਾ ਵਾਲੇ ਵਿਭਾਗ (The Information and Privacy Commissioner NSW) ਦੇ ਕਮਿਸ਼ਨਰ ਨੂੰ ਅਹਿਮ ਭੂਮਿਕਾ ਪ੍ਰਦਾਨ ਕੀਤੀ ਗਈ ਹੈ।

Install Punjabi Akhbar App

Install
×