ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਦੇ ਫਰੇਮ ਵਰਕ ਲਈ ਸਰਕਾਰ ਮੰਗ ਰਹੀ ਜਨਤਕ ਰਾਇ

ਨਿਊ ਸਾਊਥ ਵੇਲਜ਼ ਸਰਕਾਰ ਦੇ ਪਰਿਵਾਰ ਭਲਾਈ, ਭਾਈਚਾਰਕ ਅਤੇ ਅਪੰਗਤਾ ਦੀਆਂ ਸੇਵਾਵਾਂ ਲਈ ਵਿਭਾਗਾਂ ਦੇ ਮੰਤਰੀ ਐਲਿਸਟਰ ਹੈਂਸਕਨਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਦੁਆਰਾ ਬੱਚਿਆਂ (ਖਾਸ ਕਰਕੇ ਐਬੋਰਿਜਨਲ) ਦੀ ਭਲਾਈ ਅਤੇ ਚੰਗੇ ਭਵਿੱਖ ਲਈ ਇੱਕ 5 ਸਾਲਾ ਯੋਜਨਾ ਬਣਾਉਣ ਦਾ ਵਿਚਾਰ ਕਰ ਰਹੀ ਹੈ ਅਤੇ ਉਸ ਵਾਸਤੇ ਜਨਤਕ ਤੌਰ ਤੇ ਰਾਇ ਮੰਗੀ ਜਾਂਦੀ ਹੈ।
ਇਸ ਪਲਾਨ ਰਾਹੀਂ ਛੋਟੀ ਉਮਰ ਦੇ ਬੱਚਿਆਂ ਅਤੇ ਜਵਾਨੀ ਦੀ ਦਹਿਲੀਜ਼ ਉਪਰ ਖੜ੍ਹੇ ਐਬੋਰਿਜਨਲ ਅਤੇ ਟੋਰਸ ਆਈਲੈਂਡ ਦੇ ਅਜਿਹੇ ਬੱਚਿਆਂ ਦੀ ਭਲਾਈ ਅਤੇ ਚੰਗੇ ਭਵਿੱਖ ਦੀ ਉਸਾਰੀ ਕੀਤੀ ਜਾਵੇਗੀ ਜੋ ਕਿ ਕਿਸੇ ਤਰ੍ਹਾਂ ਦੀ ਗਲਤ ਸੰਗਤ ਵਿੱਚ ਆ ਕੇ ਜ਼ਿੰਦਗੀ ਨੂੰ ਗਲਤ ਰਾਹਾਂ ਵੱਲ ਨੂੰ ਮੋੜ ਲੈਂਦੇ ਹਨ।
ਉਪਰੋਕਤ ਰਾਇ ਲਈ ਅੰਤਿਮ ਮਿਤੀ ਜੁਲਾਈ 26, 2021 ਰੱਖੀ ਗਈ ਹੈ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks