ਏਡੀਸਨ ਨਿਊਜਰਸੀ ਚ’ ਰਹਿੰਦੇ ਇਕ ਕੈਥਲ ਹਰਿਆਣਾ ਦੇ ਨੌਜਵਾਨ ਦੀ ਝੀਲ ਚ’ ਡੁੱਬਣ ਕਾਰਨ ਮੌਤ 

drown-clipart-drowning-cartoon-17

ਨਿਊਜਰਸੀ —ਬੀਤੇ ਦਿਨ ਨਿਊਜਰਸੀ  ਦੇ ਸ਼ਹਿਰ ਏਡੀਸਨ ਚ ਰਹਿ ਰਹੇ ਇਕ ਹਰਿਆਣੇ ਦੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ 43 ਸਾਲਾ ਅਮਿਤ ਗੁਪਤਾ ਦੀ ਕੀਨਲੇਕ ਝੀਲ ,ਵੈਨਕਾਉਟੀ ‘ਚ ਅਚਾਨਕ ਡੁੱਬ ਜਾਣ ਕਾਰਨ ਮੌਤ ਹੋ ਗਈ। ਅਮਿਤ ਗੁਪਤਾ ਹਰਿਆਣਾ ਸੂਬੇ ਦੇ ਸ਼ਹਿਰ ਕੈਥਲ ਨਾਲ ਸੰਬੰਧ ਰੱਖਦਾ ਸੀ ਅਤੇ ਅਤੇ ਸੰਨ 2004 ਤੋਂ ਅਮਰੀਕਾ ਚ’ ਰਹਿ ਰਿਹਾ ਸੀ। ਅਮਿਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਵਾਲਿਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਵੀ ਕੀਤਾ ਹੈ ਪਰ ਅਜੇ ਤਕ ਕੋਈ ਜਵਾਬ ਨਹੀਂ ਆਇਆ।
ਅਮਿਤ ਆਪਣੇ ਪਰਿਵਾਰ ਅਤੇ ਏਡੀਸਨ ਇਲਾਕੇ ‘ਚ ਰਹਿ ਰਹੇ ਸਨ। ਬੀਤੇ ਦਿਨ ਉਹ ਭਾਰਤੀ ਪਰਿਵਾਰਾਂ ਨਾਲ ਆਪਣੇ ਪਰਿਵਾਰ ਨਾਲ ਘੁੰਮਣ ਲਈ ਝੀਲ ‘ਤੇ ਗਿਆ ਸੀ। ਅਮਿਤ ਗੁਪਤਾ ਆਪਣੇ ਪੁੱਤਰ ਅਨੰਤ ਨਾਲ ਤੈਰਾਕੀ ਕਰ ਰਿਹਾ ਸੀ ਅਤੇ ਇਸੇ ਦੌਰਾਨ ਅਮਿਤ ਝੀਲ ਦੀ ਡੂੰਘੀ ਗਹਿਰਾਈ ਵੱਲ ਚਲਾ ਗਿਆ। ਜਦ ਉਸ ਦੇ ਪੁੱਤ ਨੇ ਰੌਲਾ ਪਾਇਆ ਤਾਂ ਹੋਟਲ ‘ਚੋਂ ਹੋਰ ਮੈਂਬਰ ਝੀਲ ਕੋਲ ਪੁੱਜੇ ਅਤੇ ਉਨ੍ਹਾਂ ਨੇ ਅਮਿਤ ਦੀ ਭਾਲ ਕੀਤੀ। ਕਾਫੀ ਸਮੇਂ ਤਕ ਉਨ੍ਹਾਂ ਨੂੰ ਅਮਿਤ ਨਾ ਮਿਲਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਤੇ ਗੋਤਾਖੋਰਾਂ ਨੇ ਅਮਿਤ ਦੀ ਭਾਲ ਕੀਤੀ ਪਰ ਘਟਨਾ ਦੇ ਤਕਰੀਬਨ 1.30 ਘੰਟੇ ਮਗਰੋਂ ਉਹ ਝੀਲ ‘ਚੋਂ ਅਮਿਤ ਦੀ ਮ੍ਰਿਤਕ ਦੇਹ ਮਿਲੀ। ਮ੍ਰਿਤਕ ਇਕ ਬੇਟੀ ਅਤੇ ਬੇਟੇ ਦਾ ਬਾਪ ਸੀ ਅਮਰੀਕਾ ‘ਚ ਰਹਿ ਰਹੇ ਭਾਰਤੀ ਮੂਲ ਦੇ ਭਾਈਚਾਰੇ ‘ਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।

Install Punjabi Akhbar App

Install
×