ਜਾਟ ਅੰਦੋਲਨ ਦੌਰਾਨ ਮਹਿਲਾਵਾਂ ਨਾਲ ਸਮੂਹਿਕ ਜਬਰ ਜਨਾਹ ਦੀਆਂ ਖ਼ਬਰਾਂ ਨਾਲ ਹੜਕੰਪ ਮਚ ਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ। ਜਿਨ੍ਹਾਂ ‘ਚ ਜਾਮ ਦੌਰਾਨ ਗੱਡੀਆਂ ਤੋਂ 10 ਮਹਿਲਾਵਾਂ ਨੂੰ ਜਬਰਦਸਤੀ ਕੱਢ ਕੇ ਸਮੂਹਿਕ ਜਬਰ ਜਨਾਹ ਕਰਨ ਦਾ ਦਾਅਵਾ ਕੀਤਾ ਗਿਆ। ਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ।