ਵਾਸਿੰਗਟਨ ਚ ਸਿੱਖਾਂ ਨਾਲ ਹਰਵਿੰਦਰ ਸਿੰਘ ਫੂਲਕਾ – 84  ਦੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਲਈ ਜੂਝਣ ਵਾਲ਼ੇ ਨਾਲ ਮੁਲਾਕਾਤ!

IMG_4444

ਵਾਸ਼ਿੰਗਟਨ ਡੀ.ਸੀ 11 ਜੂਨ —ਪੰਥਕ ਮੁੱਦਿਆਂ,84 ਦੇ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਫੂਲਕਾ ਜੀ ਨੇ ਆਪਣੇ ਸਫਰ ਦੀ ਵਿਥਿਆ ਨਾਲ ਜਾਣੂ ਕਰਵਾਇਆ। ੨੮ ਸਾਲ ਦੀ ਉਮਰ ਤੋਂ ਇਹ ਲੜਾਈ ਸ਼ੁਰੂ ਕੀਤੀ ਅਤੇ ਕਿਸ ਤਰਾਂ ਤਾਕਤਵਰ ਰਾਜੀਵ ਸਰਕਾਰ ਦੇ ਡਰਾਵੇ ਅਤੇ ਸਜੱਣ ਕੁਮਾਰ, ਟਾਇਟਲਰ, ਅਤੇ ਐਚ ਕੇ ਐਲ ਭਗਤ ਦੀਆਂ ਧਮਕੀਆਂ ਤੋਂ ਨਾਂ ਡਰਦਿਆਂ ਇਹਨਾਂ ਨਾਲ ਕੰਮ ਕਰਨ ਵਾਲ਼ਿਆਂ ਸਿੱਖ ਅਤੇ ਗ਼ੈਰ ਸਿੱਖ ਨੌਜਵਾਨਾਂ ਨੇ ਕੰਮ ਕੀਤਾ ਅਤੇ ਇੰਡੀਆਂ ਦੇ ਨਾਮਵਰ ਵਕੀਲਾਂ ਸੋਲੀ ਸੋਹਰਾਬਜੀ, ਜਸਟਿਸ ਤਾਰਕੁੰਡੇ, ਜਸਟਿਸ ਸਿਨਹਾ, ਵਕੀਲ ਮੱਲਿਕ, ਰਜਨੀ ਕੋਠਾਰੀ, ਜਨਰਲ ਜਗਜੀਤ ਸਿੰਘ ਅਰੋੜਾ, ਬ੍ਰਿਗੇਡੀਅਰ ਛਟਵਾਲ, ਲੇਖਕ ਖੁਸ਼ਵੰਤ ਸਿੰਘ ਦੀ ਮਦਦ ਨਾਲ ਇਹਨਾਂ ਕੇਸਾਂ ਤੇ ਲੜਾਈ ਲੜੀ ਗਈ। ਇਕ ਪ੍ਰਭਾਅਸ਼ਾਲੀ 30  ਬੰਦਿਆਂ ਦੀ ਨਿਆਂ ਕਮੇਟੀ ਬਣਾਈ ਗਈ ਸੀ ਅਤੇ ਮੇਰੇ ਵਰਗੇ ਨੌਜਵਾਨ ਵਕੀਲ ਨੂੰ ਇਸਦਾ ਸਕੱਤਰ ਲਾ ਦਿਤਾ ਗਿਆ ਸੀ। ਇਸ ਵਿੱਚ ਅਣਗਿਣਤ ਗ਼ੈਰ ਸਿੱਖਾਂ ਨੇ ਵੀ ਨਿਆਂ ਦੀ ਇਸ ਜਦੋ ਜਹਿਦ ਚ ਸਾਥ ਦਿੱਤਾ।

ਗ਼ੈਰ ਕਾਂਗਰਸ ਸਰਕਾਰਾਂ ਵਿੱਚ ਵੀ ਮਦਦ ਮਿਲਦੀ ਰਹੀ ਪਰ ਪੁਲਿਸ ਦੀ ਅਤੇ ਸੀ ਬੀ ਆਈ ਚ ਰਾਜਨੀਤਿਕ ਦਖ਼ਲ ਅੰਦਾਜ਼ੀ ਕਾਰਨ ਵੀ ਕਈ ਵਾਰ ਕੋਰਟਾਂ ਤੋਂ ਗਲਤ ਫ਼ੈਸਲੇ ਕਰਵਾਏ ਗਏ। ਅਣਗਿਣਤ ਕਮੀਸਨਾਂ ਰਾਹੀਂ ਨਿਆਂ ਮਿਲਣ ਦੇ ਰਾਹ ਨੂੰ ਹੋਰ ਲੰਮੇਰਾ ਰਖਿਆ ਗਿਆ ਅਤੇ ਅਣਗਿਣਤ ਗਵਾਹ ਅਤੇ ਗਰੀਬ ਸਿੱਖ ਪਰਵਾਰਾਂ ਤੋਂ ਲਾਲਚ ਅਤੇ ਸਿਆਸੀ ਡਰਾਵੇ ਨਾਲ ਗਵਾਹੀਆਂ ਵੀ ਬਦਲਾਈਆਂ  ਗਈਆਂ। ਕਈ ਗਵਾਹ ਵੀ ਇਸ ਦੁਨਿਆਂ ਤੋ ਜਾਂਦੇ ਰਹੇ ਅਤੇ ਕਈ ਦੋਸ਼ੀਆਂ ਦੀ ਵੀ ਮੌਤ ਹੋ ਗਈ। ਉਹਨਾਂ ਇਹੀ ਕਿਹਾ ਕਿ ਅਖੀਰ ਵਿੱਚ ਮੈਨੂੰ ਇਸ ਲੜਾਈ ਨੂੰ ਅਖੀਰੀ ਅੰਜਾਮ ਤਕ ਲਿਜਾਣ ਲਈ ਫੈਸਲਾ ਕਰਨਾ ਪਿਆ ਅਤੇ ਮੈਨੂੰ ਪੂਰਨ ਤੌਰ ਤੇ ਸਿਆਸਤ ਤੋਂ ਕਿਨਾਰਾ ਕਰਨਾ ਪਿਆ। ਉਹਨਾਂ ਇਹ ਵੀ ਕਿਹਾ ਕਿ ਇਹ ਲੜਾਈ ਸਿੱਖਾਂ ਨੂੰ ਨਿਆਂ ਦਿਵਾਉਣ ਨਾਲੋਂ ਵੀ ਵਧ ਸਮਾਜਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੜਾਈ ਸੀ ਤਾਕਿ ਅਜਿਹੇ ਜ਼ੁਲਮ ਦੁਬਾਰਾ ਨਾ ਹੋਣ ਅਤੇ ਇਸੇ ਕਰਕੇ ਕਈ ਸਾਥੀ ਨਾਲ ਜੁੜੇ।

IMG_4440

ਉਹਨਾਂ ਇਹ ਵੀ ਦਸਿਆ ਕਿ ਕਈ ਵਕੀਲ ਅਤੇ ਵਡੇ ਜੱਜ ਮੈਨੂੰ ਅੱਤਵਾਦੀ ਅਤੇ ਆਤੰਕਵਾਦੀ ਗਰਦਾਨਦੇ ਸਨ ਅਤੇ ਕੇਸ ਭੇਜਣ ਤੋ ਕਤਰਾਉਦੇ ਸਨ। ਉਹਨਾਂ ਦੱਸਿਆ ਕਿ ਉਹਨਾਂ ਨੋਬਲ ਅਵਾਰਡ ਜੇਤੂ ਕੈਲ਼ਾਸ਼ ਸਤਿਆਰਥੀ ਅਤੇ ਉਸ ਦੀ ਜਥੇਬੰਦੀ ਨਾਲ ਰਲਕੇ ਬੱਚਿਆਂ ਦੇ ਹੱਕਾਂ ਲਈ ਕਾਨੂਨੀ ਲੜਾਈ ਲੜੀ ਅਤੇ ਐਵਾਰਡ ਪ੍ਰਾਪਤ ਕਰਨ ਸਮੇ ਉਹ ਵੀ ਓਸਲੋ ਹਾਜ਼ਿਰ ਸਨ। ਉਹਨੀੰ ਕਿਹਾ ਕਿ ਉਸ ਕਾਰਨ ਦਿੱਲੀ ਦੀਆਂ ਕੋਰਟਾਂ ਚ ਲੋਕਾਂ ਦਾ ਵਤੀਰਾ ਮੇਰੇ ਪ੍ਰਤੀ ਬਦਲਿਆ ਅਤੇ ਨਵੰਬਰ 84 ਦੇ ਸਿੱਖਾਂ ਦੇ ਕਤਲੇਆਮ ਕੇਸਾਂ ਨੂੰ ਸਹੀ ਤਰੀਕੇ ਨਾਲ ਫੈਸਲੇ ਕਰਵਾਉਣ ਚ ਮਦਦ ਮਿਲੀ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕੇਸਾਂ ਤੇ ਨਿਆਂ ਦਿਵਾਉਣ ਲਈ ਮੈਨੂੰ ਵਾਜਪਈ ਸਰਕਾਰ ਅਤੇ ਮੋਦੀ ਸਰਕਾਰ ਤੋਂ ਮਦਦ ਲੈਣ ਤੋਂ ਕੋਈ ਝਿਝਕ ਨਹੀਂ ਸੀ ਅਤੇ ਮਦਦ ਮਿਲੀ। ਅਤੇ ਇਸੇ ਤਰਾਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਵਾਉਣ ਲਈ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੋਂ ਮਦਦ ਲੈਣ ਚ ਕੋਈ ਝਿਝੱਕ ਨਹੀਂ। ਸਵਾਲ ਜਵਾਬ ਚਲੇ ਅਤੇ ਸਾਰਿਆਂ ਨੇ ਫੂਲਕਾ ਜੀ ਦਾ ਧੰਨਵਾਦ ਕੀਤਾ। ਉਹਨਾਂ ਨੇ ਅਖੀਰ ਚ ਬਾਦਲਾਂ ਤੋਂ ਸ਼ੋ੍ਮਣੀ ਕਮੇਟੀ ਦਾ ਕਬਜ਼ਾ ਛੁਡਾਉਣ ਲਈ ਸਾਰਿਆਂ ਨੂੰ ਇੱਕਮੁੱਠ ਹੋਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਧਿਆ ਢੰਗ ਨਾਲ ਚਲਾਉਣ ਲਈ ਅਤੇ ਸਿੱਖੀ ਅਤੇ ਸਿੱਖਾਂ ਨੂੰ ਅੱਗੇ ਲਿਜਾਉਣ ਲਈ ਹਰ ਕਿਸਮ ਦੇ ਸਿਆਸੀ ਦਖਲ਼ ਅੰਦਾਜ਼ੀ ਤੋਂ ਦੂਰ ਕਰਨਾ ਪੈਣਾ ਹੈ ਅਤੇ ਕੋਈ ਵੀ ਰਾਜਨਿਤਿਕ ਪਾਰਟੀ ਇਸ ਵਿੱਚ ਚੋਣਾਂ ਨਾ ਲੜੇ ਇਹ ਜ਼ਰੂਰੀ ਬਣਾਉਣਾ ਪੈਣਾ ਹੈ ਭਵਾਂ ਅਕਾਲੀ ਦਲ, ਕਾਂਗਰਸ ਜਾਂ ਆਪ ਪਾਰਟੀ। ਉਹਨਾਂ ਇਹ ਕਿਹਾ ਕਿ ਇਹ ਲਾਜ਼ਮੀ ਕੀਤਾ ਜਾਵੇ ਕਿ ਜਿਹੜਾ ਸ੍ਰੋਮਣੀ ਕਮੇਟੀ ਦੀ ਚੋਣ ਲੜ ਰਿਹਾ ਹੋਵੇ ਉਹ ਕਿਸੇ ਵੀ ਰਾਜਨੀਤਕ ਅਹੁਦੇ ਤੇ ਨਾਂ ਹੋਵੇ ਤਾਂ ਹੀ ਉਹ ਸਿੱਖ ਧਾਰਮਿਕ ਕਾਰਜਾਂ ਚ ਬਿਨਾਂ ਕਿਸੇ ਸਿਆਸੀ ਜਾਂ ਨਿੱਜੀ ਲਾਭ ਦੇ ਸੇਵਾ ਕਰ ਸਕੇਗਾ।

ਇਸ ਲਈ ਸਮੂਹ ਸਿੱਖ ਜਥੇਬੰਦੀਆਂ ਧੜਿਆਂ ਲੇਖਕਾਂ ਅਤੇ ਚਿੰਤਕਾਂ ਦਾ ਏਕਾ ਚਾਹੀਦਾ ਹੈ। ਫੂਲਕਾ ਨੇ ਵਾਸ਼ਿੰਗਟਨ ਚ ਸਥਿਤ ਸਿੱਖ ਹਿਯੂਮਨ ਡੇਵਲਪਮੈਂਟ ਫਾਉਂਡੇਸ਼ਣ ਦੇ ਕਾਰਜਾਂ ਨੂੰ ਸਲਾਹਿਆ ਜਿਸ ਰਾਹੀਂ ਪੰਜਾਬ ਦੇ ਗਰੀਬ ਸਿੱਖ ਨੌਜਵਾਨਾਂ ਨੂੰ ਡਿਗਰੀ ਕੋਰਸਾਂ ਲਈ ਮਾਲੀ ਮਦਦ ਭੇਜੀ ਜਾਂਦੀ ਹੈ। ਉਹਨਾਂ ਡਾ. ਰਾਜਵੰਤ ਸਿੰਘ ਦਾ ਧੰਨਵਾਦ ਕੀਤਾ ਉਹਨਾਂ ਈਕੋਸਿੱਖ ਰਾਹੀਂ ਪੰਜਾਬ ਅਤੇ ਸੰਸਾਰ ਪਧੱਰ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਤੇ ਰੁੱਖ ਲਗਾਉਣ ਦੇ ਕੰਮ ਨੂੰ ਵੀ ਸਰਾਹਿਆ। ਅਤੇ ਇਸ ਤੋਂ ਇਲਾਵਾ ਵਾਸ਼ਿੰਗਟਨ ਚ ਮਨਾਸਸ ਗੁਰਦੁਆਰਾ ਸਾਹਿਬ ਚ ਹਰਵਿੰਦਰ ਸਿੰਘ ਫੂਲਕਾ ਨੇ ਵਿਚਾਰ ਪ੍ਰਗਟ ਕੀਤੇ ਅਤੇ ਸ਼ੁੱਕਰਵਾਰ ਵੀ ਅਮਰਜੀਤ ਸਿੰਘ ਸੰਧੂ ਹੋਰਾਂ ਨੇ ਐਲੀਕਾਟ ਸਿੱਟੀ ਵਿੱਚ ਬਾਲਟੀਮੋਰ ਅਤੇ ਏਰੀਏ ਦੇ ਸਿੱਖਾਂ ਨਾਲ ਮੁਲਾਕਾਤ ਰੱਖੀ ਸੀ।

Install Punjabi Akhbar App

Install
×