ਲੇਖਕ ਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ

ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਵਚਨਬੱਧ ਹਾਂ- ਅਰਜਨ ਰਿਆੜ

ਨਿਊਯਾਰਕ -ਵਿਸ਼ਵ ਪ੍ਰਸਿੱਧ ਪੱਤਰਕਾਰ ਲੇਖਕ ਤੇ ਪੰਜਾਬੀ ਰਾਈਟਰ ਵੀਕਲੀ ਅਖਬਾਰ ਤੇ ਬਾਜ਼ ਟੀ.ਵੀ. ਚੈਨਲ ਦੇ ਆਨਰੇਰੀ ਮੁੱਖ ਸੰਪਾਦਕ ਸ੍ਰ. ਹਰਵਿੰਦਰ ਰਿਆੜ ਬੀਤੀ 26 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸਪੁੱਤਰ ਸ੍ਰ. ਅਰਜਨ ਰਿਆੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ ਨੂੰ ਸ੍ਰ. ਹਰਵਿੰਦਰ ਰਿਆੜ ਦੀ ਆਤਿਮਕ ਸ਼ਾਂਤੀ ਲਈ ਰਿਆੜ ਤੇ ਗਰੇਵਾਲ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਨਿਊਜਰਸੀ (941 ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ ਨਿਊਜਰਸੀ 07064) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ। ਇਸੇ ਦਿਨ ਹੀ ਸ਼ਾਮ 6:00 ਤੋਂ 8:00 ਵਜੇ ਤੱਕ ਮ੍ਰਿਤਕ ਦੇਹ ਦੇ ਦਰਸ਼ਨ ਕਰਵਾਏ ਜਾਣਗੇ। ਮਿਤੀ 3 ਅਪ੍ਰੈਲ, ਦਿਨ ਸ਼ਨੀਵਾਰ ਸਵੇਰੇ 10:00 ਤੋਂ 12:00 ਵਜੇ ਤੱਕ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਉਪਰੰਤ 1 ਵਜੇ ਚੁਬੇਨਕੋ ਫਿਊਨਰਲ ਹੋਮ (625 ਪੋਰਟ ਰੀਡਿੰਗ ਐਵਨਿਊ ਨਿਊਜਰਸੀ 07064) ਵਿਖੇ ਅੰਤਿਮ ਸਸਕਾਰ ਹੋਣਗੇ ਅਤੇ ਬਾਅਦ ਦੁਪਹਿਰ 2:00 ਵਜੇ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਅਰਜਨ ਰਿਆੜ ਨੇ ਪੰਜਾਬੀ ਰਾਈਟਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਸ੍ਰ. ਹਰਵਿੰਦਰ ਰਿਆੜ ਸਾਰੀ ਉਮਰ ਪੱਤਰਕਾਰਤਾ ਨਾਲ ਜੁੜੇ ਰਹੇ ਅਤੇ ਉਹਨਾਂ ਆਪਣੀ ਮਿਹਨਤ ਦੇ ਪਸੀਨੇ ਨਾਲ ਪੰਜਾਬੀ ਰਾਈਟਰ ਵੀਕਲੀ ਅਖਬਾਰ ਅਤੇ ਬਾਜ਼ ਟੀ.ਵੀ. ਚੈਨਲ ਰੂਪੀ ਬੂਟਿਆਂ ਨੂੰ ਸਿੰਜਿਆ ਹੈ ਤੇ ਮੈਂ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਪੱਤਰਕਾਰਤਾ ਵਿਰਾਸਤ ਨੂੰ ਅੱਗੇ ਤੋਰਨ ਲਈ ਵਚਨਬੱਧ ਹਾਂ ਅਤੇ ਮੈਨੂੰ ਆਸ ਹੈ ਕਿ ਜਿਹੜੇ ਸੱਜਣ ਮੇਰੇ ਪਿਤਾ ਜੀ ਦਾ ਸਹਿਯੋਗ ਕਰਦੇ ਰਹੇ ਹਨ ਉਹ ਮੇਰਾ ਵੀ ਸਾਥ ਵੀ ਉਸੇ ਤਰ੍ਹਾਂ ਦੇਣਗੇ।
ਸਸਕਾਰ ਸਬੰਧੀ ਹੋਰ ਜਾਣਕਾਰੀ ਲਈ ਜੱਬਰ ਸਿੰਘ ਗਰੇਵਾਲ (917-453-6486) ਜਾਂ ਬਰਜਿੰਦਰ ਸਿੰਘ ਬਰਾੜ (732-620-8112) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×