ਜਿਨ੍ਹਾਂ ਪੱਗ ਦੀ ਸ਼ਾਨ ਰੱਖੀ ਹੈ ਬਰਕਰਾਰ: ਹਰਸਿਮਰਨ ਸਿੰਘ ਲਗਾਏ ਬੱਸਾਂ ‘ਤੇ ਇਸ਼ਤਿਹਾਰ

NZ PIC 2 Oct-1ਆਕਲੈਂਡ ਦੇ ਵਿਚ ਚਲਦੀਆਂ ਬੱਸਾਂ ਦੇ ਪਿਛਲੇ ਪਾਸੇ ਜੇਕਰ ਨਜ਼ਰ ਮਾਰੀ ਜਾਵੇ ਜਾਂ ਸੁਭਾਵਿਕ ਹੀ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਇਸ਼ਤਿਹਾਰ ਲੱਗੇ ਮਿਲਦੇ ਹਨ। ਇਹ ਇਸ਼ਤਿਹਾਰ ਉਸ ਵੇਲੇ ਹਰ ਭਾਰਤੀ, ਪੰਜਾਬੀ ਅਤੇ ਸਿੱਖ ਦਾ ਧਿਆਨ ਆਪਣੇ ਵੱਲ ਖਿਚਦੇ ਹਨ ਜਦੋਂ ਇਕ ਸੋਹਣੇ ਸਰਦਾਰ ਤੇ ਸੋਹਣੀ ਪੱਗ ਦੇ ਨਾਲ ਹਸਦਾ ਹੋਇਆ ਵਿਖਾਈ ਦਿੰਦਾ ਹੈ। ਇਸ ਨੌਜਵਾਨ ਦਾ ਨਾਂਅ ਹੈ ਹਰਮਿਸਰਨ ਸਿੰਘ। ਪੰਜਾਬ ਦੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਜਨਮਿਆ ਇਹ ਨੌਜਵਾਨ ਰਿਟਾਇਰਡ ਡੀ. ਐਸ.ਪੀ. ਸ. ਕੁਲਵੰਤ ਸਿੰਘ ਤੇ ਮਾਤਾ ਸੁਦਰਸ਼ਨ ਕੌਰ ਦਾ ਬੇਟਾ ਹੈ ਤੇ 2008 ਦੇ ਵਿਚ ਨਿਊਜ਼ੀਲੈਂਡ ਨੈਟਵਰਕ ਇੰਜੀਨੀਅਰਿੰਗ ਕਰਨ ਆਇਆ ਸੀ। ਆਮ ਤੌਰ ‘ਤੇ ਨੌਜਵਾਨ ਵਿਦੇਸ਼ੀ ਰਹਿੰਦਿਆਂ ਕਿਤਿਆਂ ਦੇ ਅਖਾੜੇ ਵਿਚ ਉਤਰਨ ਤੋਂ ਪਹਿਲਾਂ ਪੱਗ ਉਤਾਰ ਕੇ ਦੂਜਿਆਂ ਦੇ ਬਰਾਬਰ ਬਨਣ ਦੀ ਕੋਸ਼ਿਸ ਕਰਦੇ ਹਨ ਪਰ ਇਸ ਨੌਜਵਾਨ ਨੇ ਪੱਗ ਦੀ ਸ਼ਾਨ ਬਰਕਰਾਰ ਰੱਖਦਿਆਂ ਰੀਅਲ ਇਸਟੇਟ ਦੇ ਕਿੱਤੇ ਦੀ ਸਿਖਰਲੇ ਡੰਡੇ ਤੱਕ ਆਪਣੀ ਬਾਂਹ ਵਧਾਈ ਹੈ। ਭਾਵੇਂ ਬੱਸਾਂ ਦੇ ਪਿੱਛੇ ਦਸਤਾਰ ਵਾਲੀ ਫੋਟੋ ਇਕ ਇਸ਼ਤਿਹਾਰ ਹੈ ਪਰ ਇਸਦੇ ਨਾਲ ਇਥੇ ਪੜ੍ਹਨ ਆ ਰਹੇ ਸਰਦਾਰ ਮੁੰਡਿਆਂ ਅਤੇ ਸਥਾਨਕ ਨੌਜਵਾਨ ਕੀਵੀ ਪੀੜ੍ਹੀ ਦੇ ਮੁੰਡਿਆਂ ਲਈ ਵੀ ਇਹ ਇਸ਼ਤਿਹਾਰ ਦਸਤਾਰ ਦਾ ਸਤਿਕਾਰ ਵਧਾ ਰਹੇ ਪ੍ਰਤੀਤ ਹੁੰਦੇ ਹਨ। ਰਾਹਗੀਰ ਜਿੱਥੇ ਇਹ ਇਸ਼ਤਿਹਾਰ ਵੇਖ ਕੇ ਇਕ ਸਿੱਖ ਦੀ ਪਹਿਚਾਣ ਨਾਲ ਸਾਂਝ ਪਾਉਂਦੇ ਹਨ ਉਥੇ ਦੇਸ਼-ਵਿਦੇਸ਼ ਸਿੱਖਾਂ ਦੀ ਪਛਾਣ ਨੂੰ ਲੈ ਕੇ ਹੋ ਰਹੀਆਂ ਗਲਤ ਫਹਿਮੀਆਂ ਦੇ ਵਿਚ ਵੀ ਸਹਾਇਤਾ ਮਿਲਦੀ ਹੈ। ਨੌਜਵਾਨ ਮੁੰਡੇ ਕੁੜੀਆਂ ਕਹਿੰਦੇ ਸੁਣੀਦੇ ਹਨ ਕਿ ‘ਆਹ ਸਰਦਾਰ ਦੀ ਫੋਟੋ ਬਹੁਤ ਜਬਰਦਸਤ’ ਆ, ਦੂਜੇ ਮੁਲਕ ਦੇ ਵਿਚ ਇਸ ਤਰ੍ਹਾਂ ਵੇਖ ਕੇ ਸੁਆਦ ਆ ਗਿਆ।” ਇਹ ਇਸ਼ਤਿਹਾਰ ਬੱਸਾਂ ਤੱਕ ਹੀ ਸੀਮਤ ਨਹੀਂ ਹਨ ਵੱਡੀਆਂ ਬਿਲਡਿੰਗ ਦੇ ਉਤੇ ਬਿਲਬੋਰਡ ਵੀ ਲੱਗੇ ਹੋਏ ਹਨ ਜਿਹੜੇ ਕਿ ਪੱਗ ਦੀ ਸ਼ਾਨ ਵਧਾਉਣ ਅਤੇ ਪਹਿਚਾਉਣ ਵਿਚ ਹੋਰ ਸਹਿਯੋਗ ਕਰ ਰਹੇ ਹਨ।
ਹਰਸਿਮਰਨ ਸਿੰਘ ਪ੍ਰਸਿੱਧ ਰਾਸ਼ਟਰੀ ਰੀਅਲ ਇਸਟੇਟ ਕੰਪਨੀ ਹਾਰਕੋਰਟ ਦੀ ਮੈਨੁਕਾਓ ਬ੍ਰਾਂਚ ਵਿਚ ਇਹ ਸਾਲ 2013-14 ਅਤੇ 2015 ਦਾ ਨੰਬਰ ਇਕ ਰੀਅਲ ਇਸਟੇਟ ਏਜੰਟ ਬਣਿਆ ਹੋਇਆ ਹੈ ਜਦ ਕਿ ਨਾਰਦਰਨ ਰਿਜ਼ਨ ਦੇ ਵਿਚ ਇਹ ਟਾਪ 20 ਦੇ ਵਿਚ ਚੱਲ ਰਿਹਾ ਹੈ। 2012 ਦੇ ਵਿਚ ਇਸਨੇ ਮੈਨੁਕਾਓ ਸ਼ਹਿਰ ਵਿਖੇ ਫਾਊਂਡੇਸ਼ਨ ਸੇਲਜ਼ ਕੰਸਟਟੈਂਟ ਦੇ ਤੌਰ ਇਕ ਛੋਟੀ ਟੀਮ ਦੇ ਨਾਲ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਜੋ ਕਿ ਸਾਲਾਂ ਦੇ ਵਿਚ ਹੀ ਇਸਦਾ ਰੈਂਕ ਰਾਸ਼ਟਰ ਪੱਧਰ ਉਤੇ ਪਹਿਲੇ 100 ਟਾਪ ਏਜੰਟ ਦੇ ਵਿਚ ਆ ਗਿਆ। ਪਹਿਲੇ ਸਾਲ ਹੀ ਹਰਸਿਮਰਨ ਸਿੰਘ ਨੂੰ ‘ਰਾਈਜਿੰਗ ਸਟਾਰ ਫਾਰ ਹਾਰਕੋਰਟ ਨਾਰਦਰਨ ਰਿਜ਼ਨ’ ਅਤੇ ਫਿਰ ਜਲਦੀ ਹੀ ਉਸੇ ਸਾਲ ‘ਨੈਸ਼ਨਲ ਰਾਈਜਿੰਗ ਸਟਾਰ ਰਨਰ ਅੱਪ’ ਰੀਅਲ ਇਸਟੇਟ ਇੰਸਟੀਚਿਊਟ ਆਫ ਨਿਊਜ਼ੀਲੈਂਡ ਦਾ ਖਿਤਾਬ ਦਿੱਤਾ ਗਿਆ। ਸਾਲ 2013 ਦੇ ਪਹਿਲੀਆਂ ਤਿੰਨ ਤਿਮਾਹੀਆਂ ਅਤੇ 2014 ਦੀ ਪਹਿਲੀ ਤਿਮਾਹੀ ਵਿਚ ਇਸਨੇ ਰਿਕਾਰਡ ਸੇਲ ਵਿਚ ਵਾਧਾ ਕੀਤਾ। ਜੁਲਾਈ ਤੋਂ ਸਤੰਬਰ 2013 ਦੇ ਵਿਚ ਹਰਸਿਮਰਨ ਟਾਪ-5 ਏਜੰਟ ਦੇ ਵਿਚ ਸ਼ਾਮਿਲ ਸੀ। ਸ਼ਾਲਾ! ਇਹ ਨੌਜਵਾਨ ਹੋਰ ਤਰੱਕੀਆਂ ਕਰੇ।
ਅਮਰੀਕ ਸਿੰਘ ਸੰਘਾ ਵੱਲੋਂ ਵਧਾਈ:  ਇੰਟਰਨੈਸ਼ਨਲ ਅਕੈਡਮੀ ਤੋਂ ਸ. ਅਮਰੀਕ ਸਿੰਘ ਸੰਘਾ (ਪ੍ਰਧਾਨ ਯੂਥ ਕਾਂਗਰਸ) ਨੇ ਸ. ਹਰਸਿਮਰਨ ਸਿੰਘ ਨੂੰ ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਨ ਸਿੰਘ ਦਾ ਹੱਸਮੁੱਖ ਸੁਭਾਅ ਅਤੇ ਕੰਮ ਪ੍ਰਤੀ ਸੱਚੀ ਲਗਨ ਉਸਦੀ ਸਫਲਤਾ ਦਾ ਰਾਜ ਹੈ। ਸਾਰੇ ਨੌਜਵਾਨ ਪੜ੍ਹਨ ਆਇਆਂ ਬੱਚਿਆਂ ਅਤੇ ਭਾਰਤੀਆਂ ਨੂੰ ਉਸ ਉਤੇ ਮਾਣ ਹੈ। ਪ੍ਰੀਤ ਗਰੇਵਾਲ ਲਿਮਟਿਡ ਹੁਣ ਰੀਅਲ ਇਸਟੇਟ ਦੇ ਵਿਚ ਇਕ ਉਘੜਵਾਂ ਨਾਂਅ ਬਣ ਗਿਆ ਹੈ। ਹਰਸਿਮਰਨ ਸਿੰਘ ਤੇ ਉਸਦੀ ਪੂਰੀ ਟੀਮ ਨੂੰ ਵਧਾਈ।

Install Punjabi Akhbar App

Install
×