ਕੈਨੇਡਾ ’ਚ ਵੱਸਦਾ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਲੈ ਕੇ ਹਾਜਿਰ ਹੋਇਆ, ਇਕ ਹੋਰ ਨਵਾਂ ਗੀਤ “ਜੇ ਪੜ੍ਹ ਦਿੱਤਾ ਤੇਰਾ ਅਰਦਾਸਾ ਦਿੱਲੀਏ, ਵੇਲਾ ਹੱਥ ਨਹੀਂ ਆਉਣਾ”

ਨਿਊਯਾਰਕ- ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ, ਜਿਹੜਾ ਹੱਕਾਂ ਲਈ ਲੜੇ ਤੇ ਉਹਨੂੰ ਆਖਦੇ ਕੇ ਇਹ ਤਾਂ ਅੱਤਵਾਦੀ  ਹੋ ਗਏ, ਫੋਟੋ ਵਿਕਦੀ ਉਹਨਾ ਦੀ ਜਿਹੜੇ ਆਪ ਲੋਕ ਨਹੀਂ ਵਿਕਦੇ, ਅਸੀਂ ਪੰਜਾਬੀ ਹਾਂ ਕੀ ਨਹੀਂ ਕਰ ਸਕਦੇ,ਬਾਜ਼ਾ ਵਾਲਿਆਂ ਬਾਜ਼ ਤੇਰਾ ਤਾਹੀਉਂ ਘੁੰਮਦਾ ਗੁਰੂਦਵਾਰਿਆ ਤੇ, ਜੇ ਸਚਿਆ ਨਾਲ ਬਹਿਣਾ ਏ ਲੋਕਾਂ ਕਾਫਰ ਕਾਫਰ ਕਹਿਣਾ ਏ ਤੇ ਅਨੇਕਾਂ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਗਾਉਣ ਵਾਲਾ ਸਾਡਾ ਕੈਨੇਡੀਅਨ  ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਕਿਸਾਨਾਂ ਦੇ ਹੱਕ ਵਿੱਚ ਤੇ ਸਪੋਟ ਕਰਦਾ ਹੋਇਆ ਬਿਲਕੁਲ ਨਵਾਂ ਗੀਤ ਦਿੱਲੀਏ ਜੋ ਪਹਿਲੀ ਦਸੰਬਰ ਨੂੰ ਰਿਲੀਜ਼ ਕੀਤਾ ਜਾਵੇ ਗਾ ਇਸ ਗੀਤ ਨੂੰ ਪਸਿੱਧ ਗੀਤਕਾਰ ਸਾਹਿਬ ਢਿੱਲੋਂ ਜੀ ਹੁਣਾਂ ਨੇ ਬਹੁਤ ਵਧੀਆ ਢੰਗ ਨਾਲ ਆਪਣੀ ਕਲਮ ਨਾਲ ਪਰੋਇਆ ਹੈ ਜਿਸਦੇ ਬੋਲ ਨੇ ਜੇ ਪੜ੍ਹ ਦਿੱਤਾ ਤੇਰਾ ਅਰਦਾਸਾ ਦਿੱਲੀਏ ਵੇਲਾ ਹੱਥ ਨਹੀਓਂ ਆਉਣਾ ਇਸ ਗੀਤ ਨੂੰ ਸੰਗੀਤ ਦਿੱਤਾ ਬਬਲੂ ਸਨਿਆਲ ਨੇ ਇਸ ਨੂੰ ਲੋਕ ਰੰਗ ਆਡੀਉ ਤੇ ਸੁਖਵਿੰਦਰ ਸਿੰਘ ਯੂ .ਕੇ ਵਲੋਂ ਪੇਸ਼ ਕੀਤਾ ਜਾਵੇਗਾ ਰੰਧਾਵਾ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਇਸ ਗੀਤ ਨੂੰ ਆਪਣੇ ਕਿਸਾਨ ਭਰਾਵਾਂ ਤਕ ਪਹੁੰਚਾਉਣ ਲਈ ਸਾਡੇ ਸਤਿਕਾਰਤ ਸੋਢੀ ਨਾਗਰਾ, ਕੁਲਵੀਰ ਮਾਣਕ, ਤੇਜਿੰਦਰ ਕੁਰਾਲੀ,ਤੀਰਥ ਦਿਉਲ,ਬਲਜੀਤ ਸੰਘਾ ,ਸੀਨੀਅਰ ਪੱਤਰਕਾਰ ਰਾਜ ਗੋਗਨਾ ਯੂ ਐਸ ਏ, ਮੰਗਾ ਰਹੀਮਪੁਰੀ, ਸੁਖਵਿੰਦਰ ਸੋਹੀ, ਮਲਕੀਤ ਧੀਰਪੁਰੀਆ,ਬੱਗਾ ਸਲਕਾਣੀਆ  ਪਰਮਜੀਤ ਸੰਨੀ, ਸੰਦੀਪ ਡਰੋਲੀ, ਹੁਣਾਂ ਬਹੁਤ ਯੋਗਦਾਨ ਪਾਇਆ।

Install Punjabi Akhbar App

Install
×