ਕੈਨੇਡੀਅਨ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਹੋਵੇਗਾ ਰਿਲੀਜ

ਨਿਊਯਾਰਕ/ ਟੋਰਾਟੋ 27 ਫ਼ਰਵਰੀ — ਸਾਡੇ ਪਿੰਡ ਮੇਲਾ ਲੱਗਦਾ,ਮਸਲਾ ਹੈ ਅਠਾਰਾਂ ਲੱਖ ਦਾ, ਫੋਟੋ ਵਿਕਦੀ ਉਹਨਾ ਦੀ, ਰਾਜ ਦੀਆਂ ਗੱਲਾ, ਸ਼ੇਰਾ ਦੇ ਪੁੱਤ ਸ਼ੇਰ, ਬਾਜ਼, ਨਾ ਨਹੀਂ ਲੈਣਾ,ਪਾਸਪੋਰਟ ,ਬੇਬੇ, ਤੇ ਹੋਰ ਅਨੇਕਾਂ ਸਭਿਆਚਾਰ ਤੇ ਧਾਰਮਿਕ  ਗੀਤਾਂ ਨੂੰ ਗਾਉਣ ਵਾਲਾ ਇਹ ਨਾਮਵਰ ਕੈਨੇਡੀਅਨ  ਗਾਇਕ ਹਰਪ੍ਰੀਤ ਰੰਧਾਵਾ ਇਕ  ਬਿਲਕੁਲ ਨਵਾਂ ਗੀਤ,ਇਕ ਵੱਖਰੇ ਵਿਸ਼ੇ ਤੇ ਅਧਾਰਿਤ ਲੈ ਕੇ ਮਿਣਤੀ 1 ਮਾਰਚ ਨੂੰ ਸਰੋਤਿਆਂ ਦੇ ਸਨਮੁੱਖ ਹੋਵੇਗਾ  ਇਹ ਜਾਣਕਾਰੀ ਹਰਪ੍ਰੀਤ ਰੰਧਾਵਾ ਨੇ ਇਕ ਫੋਨ ਵਾਰਤਾ ਦੌਰਾਨ ਸਾਡੇ ਪੱਤਰਕਾਰ ਨਾਲ ਸ਼ਾਝੀ ਕੀਤੀ ਇਸ ਗੀਤ ਵਿਚ ਇਕ ਉਲਾਭਾਂ ਦਿੱਤਾ ਰੱਬ ਨੂੰ , ਕਿ ਹੇ ਅਕਾਲ ਪੁਰਖ ਜੇ ਤੂੰ ਸੰਯੋਗ ਜੋੜਕੇ  ਜੋੜੀਆਂ ਬਣਾਉਂਦਾ ਹੈ ਤੇ ਵਿਛੋੜੇ   ਕਾਹਤੋਂ ਪਾਉਦਾਂ ਹੈ ।

ਇਸ ਨਾਲੋਂ ਚੰਗਾ ਸੰਯੋਗ ਹੀ ਨਾ ਬਣਾਉਂਦਾ, ਗੀਤਕਾਰ ਸਾਹਿਬ ਢਿੱਲੋਂ ਹੁਣਾਂ ਦਾ ਇਕ ਅਲੱਗ ਵਿਸ਼ੇ ਤੇ ਲਿਖਿਆ ਇਹ ਗੀਤ  ਜਿਸ ਦੇ ਬੋਲ ਸੁਣ ੳਏ ਰੱਬਾ ਵਿਧਵਾ ਕਰਦਾ ਕਿਉਂ ਮੁਟਿਆਰਾਂ ਨੂੰ,  ਇਸ ਗੀਤ ਨੂੰ ਆਪਣੀਆਂ  ਸੰਗੀਤਕ ਧੁਨਾਂ ਵਿੱਚ ਪਰੋਇਆ ਹੈ ਹਰਪ੍ਰੀਤ ਅਨਾੜੀ ਨੇ ਇਸ ਗੀਤ ਨੂੰ  ਲੋਕ ਰੰਗ ਆਡੀਓ ਤੇ ਜਗੀਰ ਸਿੰਘ ਪੱਤੜ ਵਲੋਂ ਪੇਸ਼ ਕੀਤਾ ਜਾਵੇਗਾ ਵਿਸੇਸ਼ ਧੰਨਵਾਦ ਰਣਜੀਤ ਸਿੱਧੂ, ਰਾਜ ਗੋਗਨਾ ਯੂ .ਐਸ .ਏ ਸੀਨੀਅਰ ਪੱਤਰਕਾਰ ਤੇ ਸੋਢੀ ਨਾਗਰਾ, ਬਲਜੀਤ ਸੰਘਾ ਆਦਿ ਦੋਸਤਾਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹੋ ਜਿਹੇ ਗੀਤ ਤੁਹਾਡੇ ਰੂਬਰੂ ਹੁੰਦੇ ਹਨ ਤੁਸੀਂ ਵਿਧਵਾ ਗੀਤ ਨੂੰ ਪਸੰਦ ਕਰੋ ਤੇ ਇਹੋ ਜਿਹੇ ਸਾਫ ਸੁਥਰੇ ਤੇ ਸੇਧ ਦੇਣ ਵਾਲੇ  ਗੀਤ ਗਾਉਣ ਵਾਲਿਆਂ ਕਲਾਕਾਰਾਂ ਦਾ ਹੌਸਲਾ ਵਧਾਓ|

Install Punjabi Akhbar App

Install
×