ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਹੱਕ ’ਚ ਮਾਰਿਆ ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਹਾਅ ਦਾ ਨਾਅਰਾ

ਨਿਊਯਾਰਕ/ ਟੋਰਾਂਟੋ -ਰਾਜੇਵਾਲ ਸਾਹਿਬ ਤੁਸੀ ਬਹੁਤ ਸਿਆਣੇ ਹੋ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਆਪਣੇ ਪੁੱਤਰਾਂ ਦੀ ਤਰਾਂ ਨਾਲ ਲੈ ਕੇ ਤੁਰੋ ਸਾਰੀ ਦੁਨੀਆਂ ਦੀਆਂ ਨਜਰਾ ਤੁਹਾਡੇ ਉਤੇ ਹਨ ਦੇਖਿਓ ਕਿਤੇ ਜਿੱਤੀ ਬਾਜੀ ਹਾਰ ਨਾ ਬੈਠਿਓ ਇਹ ਗੱਲ ਕੈਨੇਡਾ ਵਿੱਚ ਵੱਸਦੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਨੇ ਸਾਡੇ ਪੱਤਰਕਾਰ ਨਾਲ ਫ਼ੋਨ ਤੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਕਿਸਾਨ ਮੋਰਚੇ ਨੂੰ ਅੱਜ ਸਿਰੇ ਤੇ ਪਹੁੰਚਾਉਣ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ  ਗਾਇਕਾ, ਖਿਡਾਰੀਆਂ, ਬੁਧੀਜੀਵੀਆ,ਫੌਜੀ ਵੀਰਾ, ਤੇ ਹਰ ਇਕ ਉਹ ਇਨਸਾਨ ਜਿਸ ਨੂੰ ਕਾਲੇ ਕਨੂੰਨ ਦੀ ਇਸ ਗੱਲ ਨੇ ਝੰਜੋੜਿਆ, ਇਸ ਤਰ੍ਹਾਂ ਨੌਜਵਾਨਾਂ ਦੇ ਸਿਰ ਕੱਢ ਬੁਲਾਰੇ ਤੇ ਦਿਲਾਂ ਤੇ ਰਾਜ ਕਰਨ ਵਾਲੇ  ਦੋਵੇਂ ਵੀਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਤੇ ਜੋ ਵਰਤ ਰਿਹਾ ਸਾਡੇ ਕਿਸ਼ਾਨ ਜਥੇਬੰਦੀਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਹਰੇਕ ਐਨ ਆਰ ਆਈ ਦੀ ਮੰਗ ਹੈ।ਜਿੱਥੇ ਤੁਸੀਂ ਦਿੱਲੀ ਦੇ ਬਾਡਰਾ ਤੇ ਤਿੰਨ ਚਾਰ ਮਹੀਨਿਆਂ ਤੋਂ ਬੈਠੇ ਹੋ ਤੇ ਐਨ ਆਰ ਆਈ ਵੀਰਾ ਵਲੋਂ ਜਿੱਥੇ  ਫਿਨਾਈਸਲੀ ਹੈਲਪ ਕੀਤੀ ਉਸਦੇ ਨਾਲ ਨਾਲ  ਆਪਣੇ ਆਪਣੇ ਤਰੀਕਿਆਂ ਨਾਲ ਪਰੋਟੈਸਟ ਕਰ ਰਹੇ ਨੇ,ਜੇ ਤੁਸੀਂ ਇਸ ਸਾਡੀ ਗਲ ਨੂੰ ਅੱਖੋਂ ਪਰੋਖੇ ਕੀਤਾ ਤੇ ਆਊਟ ਵਾਲੇ ਸਮੇਂ ਵਿੱਚ ਹੋ ਸਕਦਾ ਲੋਕ ਤੁਹਾਡੇ ਨਾਲ ਜੁੜਣ ਦੀ ਬਿਜਾਏ ਟੁੱਟਣ ਵਿੱਚ ਚੰਗਾ ਮਹਿਸੂਸ ਕਰਨ, ਬਾਕੀ ਪੰਜਾਬ ਵਿੱਚ ਜੋ ਕਿਸਾਨਾਂ ਦਾ ਗੁੱਸਾ ਇਹਨਾਂ ਤਿੰਨੇ ਕਾਲੇ ਕਨੂੰਨਾ ਪ੍ਰਤੀ ਚਲ ਰਿਹਾ  ਇੱਕਾ ਦੁੱਕਾ ਘਟਨਾ ਵਾਪਰੀਆਂ ਨੇ ਤੇ ਬੀ ਜੇ ਪੀ ਪਾਰਟੀ ਵਲੋਂ ਉਹਨਾਂ ਕਿਸਾਨਾਂ ਤੇ ਪਰਚੇ ਦਰਜ ਹੋ ਰਹੇ ਨੇ ਇਸ ਗਲ ਦੀ ਜਾਂਚ ਸਾਡੇ ਕਿਸਾਨਾ ਨੂੰ ਪਿੰਡ ਪੱਧਰ ਤੇ ਇਲਾਕੇ ਨੂੰ  ਰਲ ਮਿਲ ਕੇ ਕਰਨੀ  ਚਾਹੀਦਾ ਹੈ । ਗਾਇਕ ਰੰਧਾਵਾ ਨੇ ਕਿਹਾ ਕਿ ਇਸ  ਸਮੇਂ ਆਪਾਂ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹਕ ਵਿੱਚ ਇਕੱਠੇ ਹੋਣ ਦੀ ਲੋੜ ਹੈ, ਸਮਝਦਾਰੀ ਨਾਲ ਹਰ ਇਕ ਕਦਮ ਪੁੱਟਣ ਦੀ ਲੋੜ ਹੈ, ਟਕਨੋਲਜੀ ਦੇ ਇਸ ਸਮੇਂ ਵਿਚ ਹਰ ਇਕ ਨੂੰ ਚੰਗੇ ਮਾੜੇ ਦੀ ਪਹਿਚਾਣ ਹੈ ਆਉ ਕਿਸਾਨ ਜਥੇਬੰਦੀਆਂ ਵਾਲਿਓ ਸਿਰਾ ਨੂੰ ਤੋੜਨ ਦੀ ਬਿਜਾਏ ਜੋੜੋ ਮੁਹਿੰਮ ਨੂੰ ਸਿਖਰਾਂ ਵਲ ਲੈ ਕੇ ਚੱਲੋ ,ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਠੋ ਆਪਣੀ ਮੰਜਿਲ ਵਲ ਕਦਮ ਵਧਾਉ।

Install Punjabi Akhbar App

Install
×