ਹਾਰਪ ਢਿੱਲੋਂ ਬਣੇ ਸਰੀ ਹਸਪਤਾਲ ਫਾਊਂਡੇਸ਼ਨ ਦੇ ਬੋਰਡ ਚੇਅਰਮੈਨ

ਸਰੀ – ਸਰੀ ਹਸਪਤਾਲ ਫਾਊਂਡੇਸ਼ਨ ਵੱਲੋਂ ਹਾਰਪ ਢਿੱਲੋਂ ਨੂੰ ਬੋਰਡ ਆਫ ਡਾਇਰੈਕਟਰਜ਼ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਚੋਣ ਪਿਛਲੇ ਹਫਤੇ ਹੋਈ ਸਾਲਾਨਾ ਜਨਰਲ ਮੀਟਿੰਗ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੁਆਰਾ ਕੀਤੀ ਗਈ ਸੀ।

ਹਾਰਪ ਢਿੱਲੋਂ ਪਿਛਲੇ ਚੇਅਰਮੈਨ ਰੋਨ ਨਾਈਟ ਦੀ ਜਗ੍ਹਾ ਲੈਣਗੇ, ਜੋ 2010 ਤੋਂ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਸਨ। ਹਾਰਪ ਢਿੱਲੋਂ 2014 ਤੋਂ ਫਾਊਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਹਨ ਅਤੇ ਉਹ ਪਿਛਲੇ ਸਾਲ ਤੋਂ ਵਾਈਸ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਸਨ।

ਇਸ ਨਿਯੁਕਤੀ ਦੇ ਐਲਾਨ ਉਪਰੰਤ ਸਰੀ ਹਸਪਤਾਲ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੀਈਓ ਜੇਨ ਐਡਮਜ਼ ਨੇ ਕਿਹਾ ਹੇ ਕਿ ਹਾਰਪ ਨਿਪੁੰਨ ਲੀਡਰ ਅਤੇ ਵਿੱਤੀ ਮਾਹਰ ਹਨ ਜਿਨ੍ਹਾਂ ਨੂੰ ਨਿਵੇਸ਼ ਅਤੇ ਵਿਤੀ ਪ੍ਰਬੰਧ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹਾਰਪ ਢਿੱਲੋਂ ਦੀ ਅਗਵਾਈ ਸਥਾਨਕ ਭਾਈਚਾਰਿਆਂ ਦੀ ਸਿਹਤ ਸੰਭਾਲ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਫੰਡ ਇਕੱਠਾ ਕਰਨ ਦੇ ਯਤਨਾਂ ਨੂੰ ਉਤਸ਼ਾਹਿਤ ਕਰਕੇ ਅੱਗੇ ਵਧਾਏਗੀ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×