ਟਾਕਾਨੀਨੀ ਨੇੜੇ 22 ਸਾਲਾ ਸਿੱਖ ਅੰਮ੍ਰਿਤਧਾਰੀ ਨੌਜਵਾਨ ਹਰਨਾਮ ਸਿੰਘ ਨੇ ਜ਼ਖਮੀ ਬੱਚੇ ਨੂੰ ਦਿੱਤਾ ਦਸਤਾਰ ਦਾ ਸਹਾਰਾ

NZ PIC 16 May-1ਬੀਤੇ ਕੱਲ੍ਹ ਸਵੇਰੇ 9 ਕੁ ਵਜੇ ਟਾਕਾਨੀਨੀ ਦੇ ਨੇੜੇ ਜਦੋਂ ਇਸ ਨੌਜਵਾਨ ਨੇ ਘਰ ਦੇ ਬਾਹਰ ਇਕ ਕਾਰ ਦੀ ਜਬਰਦਸਤ ਲੱਗੀ  ਬ੍ਰੇਕ ਦੀ ਆਵਾਜ਼ ਸੁਣੀ ਤਾਂ ਇਹ ਬਾਹਰ ਵੱਲ ਵੇਖਣ ਭੱਜਿਆ ਕਿ ਕੀ ਹੋਈਆ। ਜਦੋਂ ਇਸ ਨੇ ਵੇਖਿਆ ਕਿ ਇਕ ਔਰਤ 5 ਕੁ ਸਾਲਾ ਦੇ ਜ਼ਖਮੀ ਹੋਏ ਬੱਚੇ ਨੂੰ ਸੰਭਾਲ ਰਹੀ ਸੀ ਅਤੇ ਉਸਦੇ ਸਿਰ ਤੋਂ ਖੂਨ ਵਗ ਰਿਹਾ ਸੀ। ਉਸ ਸਮੇਂ ਇਹ ਨੌਜਵਾਨ ਨੇ ਆਪਣੀ ਦਸਤਾਰ ਲਾਹ ਕੇ ਬੱਚੇ ਦੇ ਸਿਰ ਹੇਠਾਂ ਇਕ ਸਹਾਰੇ ਵਜੋਂ ਵਰਤ ਲਈ ਅਤੇ ਵਗਦਾ ਖੂਨ ਰੋਕਣ ਦੇ ਯਤਨ ਕਰਨ ਲੱਗਾ। ਇਸ ਘਟਨਾ ਮੌਕੇ ਹੋਰ ਵੀ ਲੋਕ ਇਕੱਠੇ ਹੋ ਗਏ ਸਨ। ਬੱਚੇ ਦੀ ਮਾਂ ਵੀ ਤੁਰੰਤ ਪਹੁੰਚ ਗਈ ਸੀ। ਉਥੇ ਹਾਜ਼ਰ ਸਾਰੇ ਲੋਕਾਂ ਅਤੇ ਸਿੱਖ ਭਾਈਚਾਰੇ ਨੇ ਇਸ ਨੌਜਵਾਨ ਦੀ ਪ੍ਰਸੰਸ਼ਾ ਕੀਤੀ ਜਿਸ ਨੇ ਆਪਣੇ ਧਾਰਮਿਕ ਚਿੰਨ੍ਹ ਦੀਆਂ ਸ਼ਰਤਾਂ ਨੂੰ ਇਕ ਪਾਸੇ ਰੱਖ ਪਹਿਲਾਂ ਬੱਚੇ ਦੀ ਜਾਨ ਬਚਾਉਣ ਦੇ ਵਿਚ ਸਹਾਇਤਾ ਕੀਤੀ। ਸਿੱਖ ਕਮਿਊਨਿਟੀ ਵੱਲੋਂ ਵੀ ਇਸ ਨੌਜਵਾਨ ਦੀ ਤਾਰੀਫ ਕੀਤੀ ਗਈ ਹੈ ਅਤੇ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

Install Punjabi Akhbar App

Install
×