ਗੋਰਟਨ ਫੈਡਰਲ ਹਲਕੇ ਤੋਂ ਹਰਕੀਰਤ ਸਿੰਘ ਹੋਣਗੇ ਗ੍ਰੀਨਜ਼ ਉਮੀਦਵਾਰ 

Screenshot_20190326-164507

ਮੈਲਬੋਰਨ 23 ਅਪ੍ਰੈਲ 2019 – 18 ਮਈ ਨੂੰ ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਗਰੀਨਸ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਆਸਟ੍ਰੇਲੀਆ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਹਰਕੀਰਤ ਸਿੰਘ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਇਸ ਪਾਰਟੀ ਵਲੋਂ ਮੈਲਟਨ ਹਲਕੇ ਤੋਂ ਚੋਣ ਲੜ੍ਹ ਚੁੱਕੇ ਹਨ। ਉਹਨਾਂ ਦੱਸਿਆ ਕਿ ਭਾਈਚਾਰੇ ਵਿੱਚ ਕਾਰਗੁਜ਼ਾਰੀ ਅਤੇ ਸੂਬਾਈ ਚੋਣਾਂ ਵਿੱਚ ਚੰਗੇ ਉਤਸ਼ਾਹ ਕਾਰਨ ਓਹਨਾਂ ਨੂੰ ਪਾਰਟੀ ਮੈਂਬਰਸ਼ਿਪ ਨੇ ਕੌਮੀ ਚੋਣਾਂ ਵਿੱਚ ਉਮੀਦਵਾਰ ਵਜੋਂ ਚੁਣਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਸੂਬਾਈ ਚੋਣਾਂ ਦੀ ਤਰ੍ਹਾਂ ਭਾਈਚਾਰਾ ਫੇਰ ਉਹਨਾਂ ਦਾ ਭਰਪੂਰ ਸਾਥ ਦੇਵੇਗਾ।  ਉਹਨਾਂ ਕਿਹਾ ਕਿ ਸਾਰੇ ਭਾਈਚਾਰੇ ਦੀ ਬਿਹਤਰੀ ਤੇ ਹਲਕੇ ਵਿੱਚ ਹਸਪਤਾਲ, ਸਕੂੁਲ, ਤਕਨੀਕੀ ਕਾਲਜ ਅਤੇ ਹੋਰ ਬੇਹਤਰ ਸੇਵਾਵਾਂ ਉਹਨਾਂ ਦੇ ਪ੍ਰਮੁੱਖ ਮੁੱਦੇ ਹਨ। ਜਿਕਰਯੋਗ ਹੈ ਕਿ ਗੋਰਟਨ ਹਲਕਾ ਮੈਲਬੋਰਨ ਸ਼ਹਿਰ ਦੇ ਪੱਛਮ ਵਿੱਚ ਹੈ ਅਤੇ ਇਹ ਕਾਫੀ ਬਹੁਸਭਿਆਚਾਰਕ ਹਲਕਾ ਹੈ। ਇਸ ਹਲਕੇ ਦੀ ਆਬਾਦੀ ਤਕਰੀਬਨ 2 ਲੱਖ ਹੈ ਅਤੇ ਪਿਛਲੀ ਜਨਗਣਨਾ ਦੇ ਮੁਤਾਬਕ ਪੰਜਾਬੀ ਇੱਥੇ ਅੰਗਰੇਜ਼ੀ ਤੇ ਵੇਤਨਾਮੀ ਤੋਂ ਬਾਦ ਬੋਲੀ ਜਾਣ ਵਾਲੀ ਤੀਜੀ ਵੱਡੀ ਬੋਲੀ ਹੈ।

Install Punjabi Akhbar App

Install
×