ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਮਾਜਿਕ ਕੰਮਾਂ ਅਤੇ ਧਾਰਮਿਕ ਕਾਰਜਾਂ ਦੇ ਵਿਚ ਵੱਡੀ ਵਿੱਤੀ ਸਹਿਯੋਗ ਦੇਣ ਵਾਲੇ ਢੇਲ ਪਰਿਵਾਰ ਦੇ ਹਰਜੀਤ ਸਿੰਘ ਅਤੇ ਸ੍ਰੀਮਤੀ ਬਲਜੀਤ ਕੌਰ ਢੇਲ ਹੋਰਾਂ ਨੂੰ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਪਰਿਵਾਰ ਨੇ ਨਿਊਜ਼ੀਲੈਂਡ ਦੇ ਵਿਚ ਕਰਵਾਏ ਜਾਂਦੇ ਵੱਡੇ ਸਮਾਗਮਾਂ ਚਾਹੇ ਉਹ ਧਾਰਮਿਕ ਹੋਣ, ਸਮਾਜਿਕ ਹੋਣ, ਖੇਡ ਮੇਲੇ ਹੋਣ ਜਾਂ ਸਭਿਆਚਾਰਕ ਹੋਣ ਦੇ ਵਿਚ ਪੂਰਾ ਸਾਥ ਦਿੱਤਾ ਹੈ ਅਤੇ ਹਮੇਸ਼ਾਂ ਵੱਧ-ਵੱਧ ਸਹਿਯੋਗ ਦੇ ਕੇ ਕਮਿਊਨਿਟੀ ਨੂੰ ਅੱਗੇ ਲਿਜਾਉਣ ਲਈ ਹੱਲਾਸ਼ੇਰੀ ਦਿੱਤੀ ਹੈ। ਬੀਬੀ ਬਲਜੀਤ ਕੌਰ ਖਾਲਸਾ ਜੋ ਕਿ ਵੋਮੈਨ ਕੇਅਰ ਸੈਂਟਰ ਦੇ ਚੇਅਰਪਰਸਨ ਹਨ, ਮਹਿਲਾਵਾਂ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਹਨ। ਗੁਰਦੁਆਰਿਆਂ ਦੇ ਵਿਚ ਫ੍ਰੀ ਕਲਾਸਾਂ ਅਤੇ ਫ੍ਰੀ ਬੱਸ ਟੂਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਹੋਰ ਕਈ ਸਹੂਲਤਾਂ ਵਧ ਰਹੀਆਂ ਹਨ।