ਕੌਮਾਂਤਰੀ ਸੰਸਥਾ ਸਿੱਖ ਮਿਸ਼ਨਰੀ ਕਾਲਜ ਦੀ ਸੁਪਰੀਮ ਕੌਂਸਲ ਵਲੋਂ ਸਰਦਾਰ ਹਰਜੀਤ ਸਿੰਘ ਜਲੰਧਰ ਨੂੰ ਮੁਖੀ ਥਾਪਣਾ ਸਲਾਹੁਣਯੋਗ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੁਨਿਆਦੀ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਹਰਜੀਤ ਸਿੰਘ ਜਲੰਧਰ ਨੂੰ ਸਿੱਖ ਮਿਸ਼ਨਰੀ ਕਾਲਜ ਦਾ ਮੁਖੀ ਥਾਪੇ ਜਾਣ’ ਤੇ ਸੁਪਰੀਮ ਕੌਂਸਲ ਦੇ ਫ਼ੈਸਲੇ ਦੀ ਸਰਾਹਨਾ ਕੀਤੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਮੂਹ ਸੰਸਥਾਵਾਂ ਨੇ ਹਰਜੀਤ ਸਿੰਘ ਜੀ ਨੂੰ ਸ਼ੁਭ ਇਛਾਵਾਂ ਭੇਜਦਿਆਂ ਕਾਮਨਾ ਕੀਤੀ ਹੈ ਕਿ ਉਹ ਕਾਲਜ ਦੇ ਮੋਢੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ। ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਨੇ ਕੌਮ ਅੰਦਰ ਗੁਰਮਤਿ ਸਾਹਿਤ ਦੀ ਸਿਰਜਣਾ ਤੇ ਸੰਚਾਰ ਦੇ ਕਾਰਜ ਨੂੰ ਅਤੇ ਪੱਤਰ ਵਿਹਾਰ ਕੋਰਸ ਪ੍ਰੋਗਰਾਮ ਨੂੰ ਸਿਖ਼ਰਾਂ ਤੱਕ ਪਹੁੰਚਾਇਆਂ ਅਤੇ ਕੌਮੀ ਸਿਰਮੌਰ ਸੰਸਥਾਵਾਂ ਤੋਂ ਵੀ ਅੱਗੇ ਵਧੇ ਸਾਬਤ ਹੋਏ। ਬੈਂਕ ਖੇਤਰ ਵਿਚ ਦੁਨਿਆਵੀ ਤਰੱਕੀਆਂ ਨੂੰ ਪਾਸੇ ਰੱਖ ਕੇ ਨਿਸ਼ਾਨੇ ਸਰ ਕਰਨ ਵਾਸਤੇ ਪੂਰਾ ਜੀਵਨ ਕਰੜੀ ਘਾਲਣਾ ਘਾਲੀ।
ਸਿੱਖ ਮਿਸ਼ਨਰੀ ਕਾਲਜ ਦੀਆਂ ਸਰਗਰਮੀਆਂ ਨੂੰ ਯੋਜਨਾਬੱਧ ਤਰੀਕੇ ਚਲਾਉਣ ਲਈ ਸੰਸਾਰ ਭਰ ਵਿਚ ਵੱਡਾ ਸਮੂਹ ਹੈ। ਲੱਖਾਂ ਸੰਗਤਾਂ ਗੁਰਮਤਿ ਸਿਧਾਤਾਂ ਦੀ ਜਾਣਕਾਰੀ ਰੱਖ ਰਹੀਆਂ ਹਨ। ਸੰਸਥਾ ਦਾ ਦੋ ਭਾਸ਼ਾਈ ਰਸਾਲਾ ਸਿੱਖ ਫੁਲਵਾੜੀ ਸੰਸਾਰ ਭਰ ਵਿਚ ਮਕਬੂਲ ਹੈ। ਉਸ ਦੇ ਸੰਪਾਦਕ ਹਰਜੀਤ ਸਿੰਘ ਜੀ ਨੂੰ ਮੁੱਖ ਸੰਪਾਦਕ ਅਤੇ ਸੰਸਥਾ ਦੇ ਮੁਖੀ ਦੀਆਂ ਸੇਵਾਵਾਂ ਸੌਂਪਣਾ ਦੂਰ-ਅੰਦੇਸ਼ ਫ਼ੈਸਲਾ ਹੈ।

Install Punjabi Akhbar App

Install
×