ਰੇਡੀਉ 4ਈ.ਬੀ ਤੋ ਹਰਜੀਤ ਲਸਾੜਾ ਤੇ ਸੁਰਿੰਦਰ ਖ਼ੁਰਦ ਦਾ ਵਿਸ਼ੇਸ਼ ਸਨਮਾਨ

IMG_8730
29ਵੀਆ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਕਾਮਯਾਬੀ ਤੋਂ ਬਾਦ ਪੰਜਾਬੀ ਕਲਚ ੲੈਸੋਸੀਏਸ਼ਨ ਦੇ ਸਹਿਯੋਗ ਤੇ ਜੈਕ ਸਿੰਘ ਵੱਲੋਂ ਰੇਡੀਉ 4ਈ.ਬੀ ਦੀ ਟੀਮ ਅਤੇ ਹੋਰ ਸਜਨਾ ਦਾ ਸਨਮਾਨ ਕਿੱਤਾ ਗਿਆ। ਇਸ ਮੋਕੇ ਮਾਲਵਾ ਕਲੱਬ, ਕੈਲਮ ਵੈਲ ਕਲੱਬ, ਬ੍ਰਿਸਬੇਨ ਸਪੋਟਸ ਕਲੱਬ ਦੇ ਮੈਂਬਰ ਮੋਜੁਦ ਸਨ। ਪੰਜਾਬੀ ਰੇਡੀਓ ਦੇ ਪੇਸ਼ਕਰਤਾ ਤੇ ਪੱਤਰਕਾਰਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ | ਇਸ ਮੋਕੇ ਸੁਰਿੰਦਰ ਖ਼ੁਰਦ ਨੂੰ ਪੰਜਾਬੀ ਕਲਚਰ ੲੈਸੋਸੀਏਸ਼ਨ ਵੱਲੋਂ ਬੈਸਟ ਪੱਤਰਕਾਰ ਦੀ ਸ਼ੀਲਡ ਦੇਕੇ ਸਨਮਾਨਿਤ ਤੇ ਨਾਲ ਹੀ ਪੰਜਾਬੀ ਰੇਡੀਓ 4ਈ.ਬੀ ਤੋਂ ਹਰਜੀਤ ਲਸਾੜਾ ਦਿਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੀ ਟੀਮ ਤੇ ਲਸਾੜੇ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਇਨਡੀਅਨ ਪੈਪਰ ਰੈਸਟੌਰੇਂਟ ਤੋਂ ਜੈਕ ਸਿੰਘ, ਅਵਨਿੰਦਰ ਸਿੰਘ ਲਾਲੀ, ਹਨੀ ਜੱਸੜ, ਗੁਰਦੀਪ ਨਿੱਝਰ,ਦਪਿੰਦਰ ਸਿੰਘ,ਪਰਮਿੰਦਰ ਸਿੰਘ, ਜਸਵਿੰਦਰ ਰਾਣੀਪੁਰ,ਸੱਤਪਾਲ ਸਿੰਘ ਕੂਨਰ(ਸੱਤੀ), ਦਲਜੀਤ ਸਿੰਘ, ਹਰਮੀਤ ਸਿੰਘ,ਜਗਜੀਤ ਸਿੰਘ ਖੋਸਾ,ਸੁੱਖਾ ਤੂਰ, ਸਤਵਿੰਦਰ ਟੀਨੂੰ,ਮਨਮੀਤ ਅਲੀਸ਼ੇਰ, ਮਲਕੀਤ ਧਾਰੀਵਾਲ, ਨੀਊ ਇੰਗਲੈਂਡ ਕਾਲਜ ਅਜੀਤਪਾਲ,ਮਨਜੀਤ ਬੋਪਾਰਾਏ ਤੋਂ ਇਲਾਵਾ ਹੋਰ ਵੀ ਹਸਤੀਆਂ ਹਾਜ਼ਰ ਸਨ| ਜੱਟ ਫਲੇਅਵਾ ਵਿਖੇ ਸ਼ਾਮਿਲ ਹਸਤੀਆਂ ਲਈ ਜੈਕ ਸਿੰਘ ਵੱਲੋਂ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ| ਇਸ ਪ੍ਰੋਗਰਾਮ ਦਾ ਸੰਚਾਲਨ ਜਸਵਿੰਦਰ ਰਾਣੀਪੁਰ ਵੱਲੋਂ ਕੀਤਾ ਗਿਆ।
 ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com

Install Punjabi Akhbar App

Install
×