ਨਿਊਜ਼ੀਲੈਂਡ ‘ਚ ਹਰਿੰਦਰ ਸੋਹਲ ਦੀ ਆਡੀਓ ਸੀ.ਡੀ. ‘ਪੁੱਤ ਪੰਜ ਦਰਿਆਵਾਂ ਦੇ’ ਮੀਡੀਆ ਕਰਮੀਆਂ ਵੱਲੋਂ ਰਿਲੀਜ਼

NZ PIC 24 May-2ਬੀਤੇ ਦਿਨੀਂ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਇਥੇ ‘ਇੰਡੀਅਨ ਫਲੇਮ ਸਵੀਟਸ ਐਂਡ ਰੈਸਟੋਰੈਂਟ’ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਪ੍ਰਸਿੱਧ ਰੰਗਮੰਚ ਕਲਾਕਾਰ ਤੇ ਮਿਊਜ਼ਕ ਡਾਇਰੈਕਟਰ ਹਰਿੰਦਰ ਸੋਹਲ ਦੀ ਆਡੀਓ ਸੀ.ਡੀ. ‘ਪੁੱਤ ਪੰਜ ਦਰਿਆਵਾਂ ਦੇ’ ਰਿਲੀਜ਼ ਕੀਤੀ ਗਈ।  ਇਹ ਸੀ.ਡੀ. ਹਰਿੰਦਰ ਸੋਹਲ ਨੇ ਪੰਜਾਬ ਨੂੰ ਦਰਪੇਸ਼ ਜਲਵੰਤ ਸਮੱਸਿਆਵਾਂ ਦੀ ਤਰਜ਼ਮਾਨੀ ਕਰਦੇ ਗੀਤ ਗਾਏ ਹਨ। ਇਸ ਮੌਕੇ ਮੀਡੀਆ ਕਰਮੀਆ ਨੇ ਹਰਿੰਦਰ ਸੋਹਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਮਰਜੀਤ ਸਿੰਘ (ਕੂਕ ਸਮਾਚਾਰ), ਬਿਕਰਮਜੀਤ ਸਿੰਘ ਮਟਰਾਂ (ਹਮ ਐਫ. ਐਮ.) ਪਰਮਿੰਦਰ ਸਿੰਘ ਪਾਪਾਟੋਏਟੋÂ-ਜੱਗੀ ਮਾਨ-ਗੁਰਸਿਮਰਨ ਸਿੰਘ ਮਿੰਟੂ (ਰੇਡੀਓ ਸਪਾਈਸ), ਨਰਿੰਦਰ ਸਿੰਗਲਾ (ਐਨ. ਜ਼ੈਡ. ਤਸਵੀਰ) ਅਮਰੀਕ ਸਿੰਘ (ਨੱਚਦਾ ਪੰਜਾਬ), ਮੁਖਤਿਆਰ ਸਿੰਘ ਰੇਡੀਓ ਪਲੈਨਟ, ਮਨਪ੍ਰੀਤ ਸਿੰਘ (ਮੀਡੀਆ ਪੰਜਾਬ), ਜਸਪ੍ਰੀਤ ਸਿੰਘ-ਜੁਗਰਾਜ ਮਾਨ (ਪੰਜਾਬ ਐਕਸਪ੍ਰੈਸ), ਬਲਜਿੰਦਰ ਸੋਨੂ, ਤੀਰਥ ਸਿੰਘ ਅਟਵਾਲ, ਤਰਨਦੀਪ ਸਿੰਘ ਦਿਉਲ ਸਮੇਤ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਿਰ ਸਨ।

Install Punjabi Akhbar App

Install
×