ਬੀਤੀ 9 ਮਾਰਚ ਨੂੰ ਜਿਸ ਪੰਜਾਬੀ ਨੌਜਵਾਨ ਹਰਿੰਦਰ ਸਿੰਘ ਕਾਹਲੋਂ ਦੀ ਅਚਨਚੇਤ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਕੱਲ੍ਹ ਇੰਡੀਆ ਭੇਜੀ ਜਾ ਰਹੀ ਹੈ। ਅੱਜ ਬਾਅਦ ਦੁਪਹਿਰ 3 ਵਜੇ ਫਿਊਨਰਲ ਸਰਵਿਸ ਕਪੰਨੀ ਦੇ ਸਥਾਨ ਉਤੇ ਅੰਤਿਮ ਅਰਦਾਸ ਕੀਤੀ ਗਈ। ਪਰਿਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਮਿੱਤਰਾਂ ਵੱਲੋਂ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਦਾ, ਪੰਜਾਬੀ ਮੀਡੀਆ ਦਾ ਖਾਸ ਕਰਕੇ ਵੱਟਸ ਅੱਪ ‘ਤੇ ਬਣੇ ਆਮ ਆਦਮੀ ਪਾਰਟੀ ਗਰੁੱਪ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਨੇ ਮ੍ਰਿਤਕ ਦੇਹ ਇੰਡੀਆ ਭੇਜਣ ਵਾਸਤੇ ਇਕ ਮੁਹਿੰਮ ਵਾਂਗ ਕੰਮ ਕੀਤਾ। ਇਸ ਵੇਲੇ ਤੱਕ 14,200 ਦੇ ਕਰੀਬ ਡਾਲਰ ਦੀ ਮਾਇਆ ਇਕੱਤਰ ਹੋਈ ਹੈ ਅਤੇ ਹੁਣ ਇਸ ਖਾਤੇ ਨੂੰ ਬੰਦ ਕੀਤਾ ਜਾ ਰਿਹਾ ਹੈ।