ਨਿਊ ਸਾਊਥ ਵਿਚਲੀ ਹਾਰਬਰ ਸਾਈਡ ਵਾਲੀ ਖਰਾਬ ਮਿੱਟੀ ਨੂੰ ਕੀਤਾ ਜਾਵੇਗਾ ਇਦਾਹੋ ਵਿੱਚ ਦਫ਼ਨ -ਰਾਬ ਸਟਾਕਸ

ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਸ੍ਰੀ ਰਾਬ ਸਟਾਕਸ ਨੇ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਦਿੰਦਦਿਆਂ ਦੱਸਿਆ ਕਿ ਤਕਰੀਬਨ ਇੱਕ ਸਦੀ ਤੋਂ ਵੀ ਜ਼ਿਆਦਾ ਦੇ ਸਮੇਂ ਤੋਂ ਹੰਟਰ ਹਿੱਲ ਵਿਚਾਲੇ ਖਰਾਬ ਹੋ ਚੁਕੀ ਮਿੱਟੀ ਨੂੰ ਅਮਰੀਕਾ ਦੇ ਇਦਾਹੋ ਖੇਤਰ ਵਿੱਚ ਦਫ਼ਨ ਕਰਨ ਬਾਰੇ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਫੈਸਲਾ ਲੈ ਲਿਆ ਹੈ ਅਤੇ ਇਸ ਖੇਤਰ ਦੀ ਸਾਫ ਸਫਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਫੈਸਲਾ, ਜਨਹਿਤ ਵਿੱਚ ਜਨ-ਸੰਪਰਕ ਅਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਹੀ ਲਿਆ ਗਿਆ ਹੈ ਕਿਉਂਕਿ ਇਸ ਵਾਸਤੇ ਸੈਂਕੜੇ ਲੋਕਾਂ ਦੀਆਂ ਯਾਚਿਕਾਵਾਂ ਮਿਲ ਰਹੀਆਂ ਸਨ ਕਿ ਉਕਤ ਖੇਤਰ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਖੇਤਰ ਵਿੱਚਲੀ ਮਿੱਟੀ ਬਿਲਕੁਲ ਹੀ ਖਰਾਬ ਹੋ ਚੁਕੀ ਹੈ ਅਤੇ ਇਸਨੂੰ ਬਦਲਣਾ ਅਤੇ ਖਰਾਬ ਮਿੱਟੀ ਦਾ ਸਹੀਬੱਧ ਤਰੀਕਿਆਂ ਨਾਲ ਖਾਤਮਾ ਕਰਨਾ ਦੋਹੇਂ ਹੀ ਬਹੁਤ ਮਹੱਤਵਪੂਰਨ ਕਾਰਜ ਹਨ।
ਜ਼ਿਕਰਯੋਗ ਹੈ ਕਿ ਬੀਤੇ ਤਕਰੀਬਨ 1800 ਦੇ ਅਖੀਰਲੇ ਸਾਲਾਂ ਤੋਂ ਲੈ ਕੇ ਅਤੇ 1900 ਵਿਆਂ ਸਾਲਾਂ ਦੌਰਾਨ ਇਸ ਖੇਤਰ ਵਿੱਚ ਉਦਯੋਗੀ ਕਰਨ ਕਾਰਣ ਬਹੁਤ ਸਾਰੀਆਂ ਰੇਡੀਉਲਾਜੋ ਕਿਰਿਆਵਾਂ, ਕੈਮਿਕਲ ਆਦਿ ਦਾ ਮਿੱਟੀ ਵਿੱਚ ਮਿਲਣਾ ਆਦਿ ਜਾਰੀ ਹਨ ਅਤੇ ਇਸ ਨਾਲ ਸਾਰੀ ਮਿੱਟੀ ਦਾ ਹੀ ਖਰਾਬ ਹੋ ਜਾਣਾ ਵਾਜਿਬ ਹੈ ਅਤੇ ਹੁਣ ਇਸ ਖੇਤਰ ਦੀ ਸਾਫ ਸਫਾਈ ਦਾ ਸਮਾਂ ਆ ਗਿਆ ਹੈ ਜਿਸ ਵਾਸਤੇ ਗਲੈਡੀਜ਼ ਬਰਜਿਕਲੀਅਨ ਸਰਕਾਰ ਨੇ ਇਸ ਦਾ ਬੀੜ੍ਹਾ ਚੁੱਕ ਲਿਆ ਹੈ।
ਇਸ ਦੌਰਾਨ ਇੱਥੇ ਦੀਆਂ ਪਾਣੀ ਦੇ ਸ੍ਰੋਤਾਂ ਆਦਿ ਦੀ ਵੀ ਸਫਾਈ ਹੋਵੇਗੀ ਅਤੇ ਜਿੰਨਾ ਵੀ ਵੇਸਟ ਮਟੀਰਿਅਲ ਨਿਕਲੇਗਾ ਉਸਨੂੰ ਅਮਰੀਕਾ ਦੇ ਇਦੋਹਾ ਖੇਤਰ ਵਿੱਚ ਸੁਰੱਖਿਅਤ ਥਾਂ ਉਪਰ ਦਫ਼ਨ ਕੀਤਾ ਜਾਵੇਗਾ।
ਸਬੰਧਤ ਵਿਭਾਗਾਂ ਤੇ ਮੰਤਰੀ ਮੈਲਿੰਡਾ ਪਾਵੇ ਨੇ ਇਸ ਨੂੰ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਦੱਸਿਆ ਅਤੇ ਕਿਹਾ ਕਿ ਇਸ ਦੌਰਾਨ ਸਥਾਨਕ ਲੋਕਾਂ ਦੀ ਸਿਹਤ ਦੀ ਦੇਖਭਾਲ ਆਦਿ ਦਾ ਵੀ ਉਚਿਤ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸਾਰਾ ਕੰਮ ਹੀ ਐਨਸਟੋ (Australian Nuclear Science and Technology Organisation) ਦੀ ਦੇਖਰੇਖ ਵਿਚ ਹੋਵੇਗਾ ਅਤੇ ਵੇਸਟ ਮਟੀਰਿਅਲ ਨੂੰ ਇੱਥੋਂ ਹਟਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਨਾਲ ਥੈਲਿਆਂ ਜਾਂ ਕੰਟੇਨਰਾਂ ਵਿੱਚ ਭਰਿਆ ਜਾਵੇਗਾ।
ਲੇਨ ਕੋਵ ਤੋਂ ਐਮ.ਪੀ. ਐਂਥਨੀ ਰਾਬਰਟਸ ਨੇ ਵੀ ਸਰਕਾਰ ਦੇ ਇਸ ਉਦਮ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਭਵਿੱਖ ਵਾਸਤੇ ਬਹੁਤ ਹੀ ਲਾਹੇਵੰਦ ਦੱਸਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks