ਹਾਰਬਰ ਪੁਲ਼ ਉਪਰ ਚਾਰੋਂ ਮੈਂਟੈਨੈਂਸ ਯੂਨਿਟਾਂ ਨੂੰ ਬਦਲਣ ਦੀ ਕਾਰਵਾਈ ਜਾਰੀ

ਨਿਊ ਸਾਊਥ ਵੇਲਜ਼ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਸਿਡਨੀ ਵਿਚਲੇ ਹਾਰਬਰ ਪੁਲ਼ ਉਪਰ ਦੋ ਮੈਂਟੇਨੈਂਸ ਯੂਨਿਟਾਂ ਨੂੰ ਬਦਲਣ ਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਪੁਰਾਣੇ ਚਾਰਾਂ ਯੂਨਿਟਾਂ ਨੂੰ ਅਜਿਹੇ ਨਵੇਂ ਯੂਨਿਟਾਂ ਨਾਲ ਬਦਲ ਦਿੱਤਾ ਜਾਵੇਗਾ ਜਿਸ ਨਾਲ ਕਿ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪੁਲ਼ ਉਪਰ ਲੱਗੇ ਹੋਏ ਚਾਰ ਯੂਨਿਟ ਬੀਤੇ 50 ਸਾਲਾਂ ਤੋਂ ਸੇਵਾ ਵਿੱਚ ਹਨ ਅਤੇ ਹੁਣ ਇਨ੍ਹਾਂ ਨੂੰ ਬਦਲਣ ਦਾ ਸਮਾਂ ਆ ਗਿਆ ਹੈ।
ਪੁਲ਼ ਦੇ ਪੂਰਬੀ ਆਰਕ ਤੋਂ 2 ਯੂਨਿਟਾਂ ਨੂੰ ਹਟਾਉਣ ਤੋਂ ਬਾਅਦ, ਇਸ ਕੰਮ ਨੂੰ ਅੰਜਾਮ ਦੇਣ ਵਾਲੀ ਕੰਪਨੀ (Transport for NSW Customer Journey Management) ਦੇ ਕਾਰਜਕਾਰੀ ਡਾਇਰੈਕਟਰ ਕਰੇਗ ਮੋਰਨ ਦਾ ਕਹਿਣਾ ਹੈ ਕਿ ਉਕਤ ਦੋਹੇਂ ਯੂਨਿਟ 1997 ਤੋਂ ਲਗਾਤਾਰ ਇਸਤੇਮਾਲ ਵਿੱਚ ਸਨ ਅਤੇ ਇਨ੍ਹਾਂ ਨੂੰ ਬਦਲਣ ਦੇ ਇਸ ਕੰਮ ਵਾਸਤੇ ਪੁਲ਼ ਨੂੰ 2 ਦਿਨਾਂ ਵਾਸਤੇ ਬੰਦ ਕਰਨਾ ਪਿਆ ਸੀ ਅਤੇ ਇਸ ਉਪਰ 350 ਟਨ ਦੀ ਕਰੇਨ ਲਿਆ ਕੇ ਇਨ੍ਹਾਂ ਨੂੰ ਉਥੋਂ ਹਟਾ ਲਿਆ ਗਿਆ ਹੈ। ਇਸ ਪੁਲ਼ ਉਪਰ ਡਰਾਇਵਰਾਂ ਨੂੰ ਜੋ ਫੌਰੀ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਲਈ ਦਿਖਾਈ ਗਈ ਸੁਹਿਰਦਤਾ ਵਾਸਤੇ ਉਹ ਡਰਾਇਵਰਾਂ ਦਾ ਧੰਨਵਾਦ ਕਰਦੇ ਹਨ।
ਪੱਛਮੀ ਆਰਕ ਵਾਲੇ ਯੂਨਿਟਾਂ ਨੂੰ ਹਟਾਉਣ ਦਾ ਕੰਮ ਹੁਣ ਜੁਲਾਈ ਮਹੀਨੇ ਵਿੱਚ ਕੀਤਾ ਜਾਵੇਗਾ ਅਤੇ ਫੇਰ ਪੁਲ਼ ਨੂੰ ਦੋ ਦਿਨਾਂ ਲਈ ਬੰਦ ਕਰਨਾ ਹੋਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks