ਕੈਨੇਡਾ ਦੇ ਸਰੀ ਦੀ 9 ਸਾਲਾਂ ਦੀ ਹਰਬੀਨ ਕੌਰ ਜਾਵੇਗੀ ਸਪੈਲਿੰਗ ਬੀ ਆਫ਼ ਕੈਨੇਡਾ ਚੈਂਪੀਅਨਸ਼ਿਪ ਵਿੱਚ

ਨਿਊਯਾਰਕ— ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਬੀਸੀ ਦੀ ਇਕ 9 ਸਾਲਾਂ ਦੀ ਹਰਬੀਨ ਕੌਰ ਇਸ ਮਹੀਨੇ ਦੇ ਅਖੀਰ ਵਿੱਚ ਸਪੈਲਿੰਗ ਬੀ ਆਫ਼ ਕੈਨੇਡਾ ਚੈਂਪੀਅਨਸ਼ਿਪ (Spelling Bee Of Canada Championships ) ਵਿੱਚ ਜਾ ਰਹੀ ਹੈ, ਦੱਸ ਦੇਈਏ ਕਿ ਹਰਬੀਨ ਕੌਰ ਨੇ ਆਪਣੇ ਪਰਿਵਾਰ ਨਾਲ ਦੋ ਸਾਲ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਪ੍ਰਵਾਸ ਕੀਤਾ ਸੀ ਅਤੇ ਇੱਥੇ ਆਕੇ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨੀ ਸ਼ੁਰੂ ਕੀਤੀ ਸੀ ।ਖ਼ਾਲਸਾ ਸਕੂਲ, ਨਿਉਟਨ ਕੈਂਪਸ ਵਿੱਚ ਗਰੇਡ 4 ਦੀ ਵਿਦਿਆਰਥਣ  ਹਰਬੀਨ ਕੌਰ ਨੇ ਬੀਸੀ ਕੈਨੇਡਾ ਵਿੱਚ ਸਰਬੋਤਮ ਜੂਨੀਅਰ ਸਪੈਲਿੰਗ ਦਾ ਖ਼ਿਤਾਬ ਉਸ ਨੇ ਪਿਛਲੇ ਮਹੀਨੇ ਹੀ ਜਿੱਤਿਆ ਸੀ। ਉਸ ਦਾ ਪਰਿਵਾਰ ਦੋ ਸਾਲ ਪਹਿਲਾਂ ( ਪੰਜਾਬ )  ਭਾਰਤ ਤੋਂ ਕੈਨੇਡਾ ਆ ਗਿਆ ਸੀ। ਇਥੇ ਪਹੁੰਚਣ ਤੋਂ ਪਹਿਲਾਂ ਉਹ ਥੋੜੀ ਬਹੁਤੀ ਅੰਗਰੇਜ਼ੀ ਬੋਲਦੀ ਸੀ, ਹਰਬੀਨ ਕੌਰ ਘਰ ਵਿੱਚ ਮੁੱਖ ਤੌਰ ਤੇ ਪੰਜਾਬੀ ਹੀ ਬੋਲਦੀ ਸੀ। ਦੂਜੇ ਮੁਲਕ ਤੋਂ ਆ ਕਿ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਬਹੁਤ ਵੱਡੀ ਪ੍ਰਾਪਤੀ ਵਾਂਗ ਹੁੰਦਾ ਹੈ।ਅਤੇ  ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਵਧੀਆ ਢੰਗ ਨਾਲ ਸਿੱਖਿਆ ਵੱਲ ਪ੍ਰੇਰਿਤ ਕੀਤਾ ਜਾਵੇ ਤਾਂਕਿ ਉਹ ਵਧੀਆ ਸ਼ਹਿਰੀ ਬਣ ਕਿ ਇਸ ਮੁਲਕ ਚ’ ਆਪਣੇ ਭਵਿੱਖ ਨੂੰ ਹੋਰ ਖੂਬਸੂਰਤ ਬਣਾ ਸਕਣ।

Install Punjabi Akhbar App

Install
×