ਅਮਿੱਟ ਪੈੜਾਂ ਛੱਡ ਗਈ ਹਰਭਜਨ ਮਾਨ ਦੀ ਵਿਲੱਖਣ ਗਾਇਕੀ: ਬ੍ਰਿਸਬੇਨ

FullSizeRender (2)

(ਬ੍ਰਿਸਬੇਨ 16 ਜੁਲਾਈਇੱਥੇ ਸਾਫ਼ਸੁੱਥਰੀ ਗਾਇਕੀ ਨੂੰ ਸਮ੍ਰਪਿੱਤ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਸਥਾਨਕ ਪੰਜਾਬੀ ਲੋਕਾਈ ਅਤੇ ਪ੍ਰਬੰਧਕ  ਟੀਮ ਮਨਮੋਹਣ ਸਿੰਘਮਲਕੀਤਗਗਨਹੈਪੀ ਅਤੇਜਗਨਪ੍ਰੀਤ ਦੇ ਸਾਂਝੇ ਉੱਦਮਾਂ ਸਦਕਾ ਪ੍ਰਸਿੱਧ ਲੋਕ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਯਾਦਗਾਰ ਗਾਇਕੀ ਦੀ ਸ਼ਾਮ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਸਜਾਈ ਗਈ। ਖਚਾਖਚ ਭਰੇ ਹਾਲ ‘ਹਰਭਜਨ ਮਾਨ ਦੀ ਦਸਤਕ ਦਾ ਸਵਾਗਤ ਤਾੜੀਆਂ ਦੀ ਗੜਗੜਾਹਟ ਨਾਲ ਕੀਤਾ ਗਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਨੂੰ ਯਾਦ ਕਰਦਿਆਂ ਗੀਤ ‘ਇੱਜਤ ਮਾਣ ਬੱਚੇ ਆਗਿਆਕਾਰ ਗੁਰੂ ਦੀ ਕਿਰਪਾ ਹੈ‘, ‘ਪਤਾ ਨੀ ਰੱਬ ਕਿਹੜਿਆਂਰੰਗਾਂ ਵਿੱਚ ਰਾਜ਼ੀ‘ ਨਾਲ ਕੀਤੀ। ਇਸ ਉਪਰੰਤ ‘ਰੋਜ਼ੀਰੋਟੀ’, ‘ਮਾਵਾਂ ਠੰਡੀਆਂ ਛਾਵਾਂ‘, ‘ਜੱਗ ਜਿਉਦਿਆਂ ਦੇ ਮੇਲੇ‘, ‘ਗੱਲਾਂ ਗੋਰੀਆਂ ਦੇ ਵਿੱਚ ਟੋਏ‘, ‘ਯਾਦਾਂ ਰਹਿ ਜਾਣੀਆਂ‘, ‘ਚਿੱਠੀਏ ਨੀ ਚਿੱਠੀਏ‘, ‘ਠਹਿਰ ਜਿੰਦੜੀਏ ਠਹਿਰ‘ ਆਦਿ ਆਪਣੇ ਅਨੇਕਾਂਮਕਬੂਲ ਗੀਤਾਂ ਨਾਲ ਕੁਦਰਤ ਅਤੇ ਇੰਨਸਾਨੀ ਰਿਸ਼ਤਿਆਂ ਨੂੰ ਜਿਊਂਦਾ ਕੀਤਾ। ਮਾਨ ਦਾ ਆਪਣੇ ਗੀਤਾਂ ‘ ਪੰਜਾਬੀਅਤ ‘  ਰਹੇ ਨਿਘਾਰ ਨੂੰ ਸੁਨੇਹਿਆਂ ਨਾਲ ਸਰੋਤਿਆਂ ਸੰਗ ਕਰਨਾ ਕਾਬਲੇਤਾਰੀਫ਼ ਉੱਦਮ ਰਿਹਾ।

FullSizeRender (3)

 ਤਕਰੀਬਨ ਤਿੰਨ ਘੰਟੇ ਚੱਲੇਇਸ ਪ੍ਰੋਗਰਾਮ ‘ ਵੱਡੀ ਗਿਣਤੀ ‘ ਬੱਚਿਆਂ ਸਮੇਤ ਪਰਿਵਾਰਾਂ ਦੀ ਹਾਜ਼ਰੀ ਮਿਆਰੀ ਅਤੇ ਉਸਾਰੂ ਗਾਇਕੀ ਲਈ ਚੰਗਾ ਸ਼ਗਨ ਸਾਬਤ ਹੋਈ। ਨੀਰਜ ਪੋਪਲੀ ਵਲੋਂ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੁੱਖ ਪ੍ਰਬੰਧਕਮਨਮੋਹਣ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਉਨ੍ਹਾਂ ਦੇ ਦੁਨੀਆਂ ਭਰ ‘ ਕੀਤੇ ਜਾ ਰਹੇ ਸ਼ੋਅਜ ਨੂੰ ਸਰੋਤਿਆਂ ਵਲੋਂ ਬਹੁਤ ਭਰਵਾਂ ਹੁੰਗਾਰਾਦਿੱਤਾ ਜਾ ਰਿਹਾ ਹੈਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ। ਮਾਨ ਦਾ ਇਹ ਸ਼ੋਅ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।

Install Punjabi Akhbar App

Install
×