(ਬ੍ਰਿਸਬੇਨ) ਇੱਥੇ ਸਾਫ਼-ਸੁੱਥਰੀ ਗਾਇਕੀ ਨੂੰ ਸਮਰਪਿਤ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਗੋਲਡਕੋਸਟ ਵਿਖੇ ਸਥਾਨਕ ਪੰਜਾਬੀ ਲੋਕਾਈ ਅਤੇ ਪ੍ਰਬੰਧਕ ਮਨਮੋਹਨ ਸਿੰਘ ਅਤੇ ਸਾਥੀਆਂ ਵੱਲੋਂ ਪ੍ਰਸਿੱਧ ਲੋਕਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਯਾਦਗਾਰ ਗਾਇਕੀ ਦੀ ਸ਼ਾਮ ਬੜੇ ਹੀ ਉਤਸ਼ਾਹ ਨਾਲ ਕਰਵਾਈ ਗਈ।ਖਚਾਖਚ ਭਰੇ ਹਾਲ ‘ਚ ਹਰਭਜਨ ਮਾਨ ਦੀ ਦਸਤਕ ਦਾ ਸਵਾਗਤ ਤਾੜੀਆਂ ਦੀ ਗੜ-ਗੜਾਹਟ ਨਾਲ ਕੀਤਾ ਗਿਆ।ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਨੂੰ ਯਾਦ ਕਰਦਿਆਂ ਗੀਤ ‘ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’ ਨਾਲਕੀਤੀ। ‘ਮੌਜ ਮਸਤੀਆਂ ਮਾਣ’, ‘ਮੈਂ ਵਾਰੀ ਸੰਮੀਏ’, ‘ਮਾਵਾਂ ਠੰਡੀਆਂ ਛਾਵਾਂ’, ‘ਜੱਗ ਜਿਉਦਿਆਂ ਦੇ ਮੇਲੇ’, ‘ਗੱਲਾ ਗੋਰੀਆਂ ਦੇਵਿੱਚ ਟੋਏ’, ‘ਯਾਦਾਂ ਰਹਿ ਜਾਣੀਆਂ’, ‘ਚਿੱਠੀਏ ਨੀ ਚਿੱਠੀਏ’, ‘ਠਹਿਰ ਜਿੰਦੜੀਏ’, ‘ਕੰਗਣਾਂ’ ਆਦਿ ਆਪਣੇ ਅਨੇਕਾਂ ਮਕਬੂਲਗੀਤਾਂ ਨਾਲ ਕੁਦਰਤ ਅਤੇ ਇੰਨਸਾਨੀ ਰਿਸ਼ਤਿਆਂ ਨੂੰ ਜਿਊਂਦਾ ਕੀਤਾ। ਮਾਨ ਦਾ ਆਪਣੇ ਗੀਤਾਂ ‘ਚ ਪੰਜਾਬੀਅਤ ‘ਚ ਆਰਹੇ ਨਿਘਾਰ ਨੂੰ ਸੁਨੇਹਿਆਂ ਨਾਲ ਸਰੋਤਿਆਂ ਸੰਗ ਕਰਨਾ ਕਾਬਲੇ-ਤਾਰੀਫ਼ ਉੱਦਮ ਰਿਹਾ। ਇਸ ਸੰਗੀਤਕ ਸ਼ਾਮ ‘ਚ ਵੱਡੀਗਿਣਤੀ ‘ਚ ਬੱਚਿਆਂ ਸਮੇਤ ਪਰਿਵਾਰਾਂ ਦੀ ਹਾਜ਼ਰੀ ਮਿਆਰੀ ਅਤੇ ਉਸਾਰੂ ਗਾਇਕੀ ਲਈ ਚੰਗਾ ਸ਼ਗਨ ਸਾਬਤ ਹੋਈ।ਨੀਰਜ ਪੋਪਲੀ ਅਤੇ ਮਨਪ੍ਰੀਤ ਕੌਰ ਵੱਲੋਂ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੁੱਖ ਪ੍ਰਬੰਧਕਮਨਮੋਹਣ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਅਤੇ ਸਮਾਜ ਨੂੰ ਸੇਧਦੇਣ ਵਾਲੀ ਗਾਇਕੀ ਕਾਰਨ ਉਨ੍ਹਾਂ ਦੇ ਦੁਨੀਆਂ ਭਰ ‘ਚ ਕੀਤੇ ਜਾ ਰਹੇ ਸ਼ੋਆਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਭਰਵਾਂ ਹੁੰਗਾਰਾਮਿਲ ਰਿਹਾ ਹੈ, ਜੋ ਕਿ ਪੰਜਾਬੀਅਤ ਲਈ ਸ਼ੁਭ ਸ਼ਗਨ ਹੈ। 2024 ‘ਚ ਦੇਸੀ ਰੌਕਸ ਦੇ ਬੈਨਰ ਹੇਠ ਮੁੜ ਮਿਲਣ ਦੇ ਵਾਅਦੇਨਾਲ ਮਾਨ ਦਾ ਇਹ ਸ਼ੋਅ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤਕਰ ਗਿਆ।