ਨਾਰਵੇ ਦੇ ਰਾਜੇ ਹਰਾਲਦ ਨੇ ਮਨਾਈ ਰਾਜਗੱਦੀ ਦੀ 25 ਵੀਂ ਵਰੇਗੰਡ

kongeਨਾਰਵੇ ਦੇ ਰਾਜੇ ਹਰਾਲਦ ਨੇ ਆਪਣੇ ਰਾਜਗੱਦੀ ਦੇ  25ਵਰੇ  ਪੂਰੇ  ਹੋਣ ਦੇ ਜਸਨ  ਨਾਰਵਿਜਨ ਪਰੰਪਰਾ ਅਤੇ ਪੂਰੋ ਰਸਮੋਂ ਰਿਵਾਜਾਂ ਨਾਲ ਮਨਾਏ । ਜਿਸ ਲਈ ਪਿਛਲੇ ਕਈ ਹਫਤਿਆਂ ਤੋਂ ਪ੍ਰਦਾਨ ਮੰਤਰੀ  ਅਰਨਾਂਸੂਲਬਰਗ ਸਮੇਤ ਨਾਰਵੇ ਦੀਆਂ ਸਾਰੀ ਛੋਟੀਆਂ ਵੱਡੀਆਂ ਸੰਸਥਾਵਾਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਸਨ । ਨਾਰਵੇ ਵਿੱਚ ਅੱਤ ਦੀ ਸਰਦੀ ਦੇ ਇਸ ਮੌਸਮ ਦੌਰਾਨ ਭਾਰੀ ਬਰਫਾਬਰੀ ਵੀ ਹੋ ਰਹੀ ਹੈ ਜਿਸ ਕਾਰਨ ਰਾਜਧਾਨੀ ਵਿਚਕਾਰ ਮੌਜੂਦ ਰਾਜੇ ਦੇ ਮਹਿਲ ਅੱਗੇ ਬੇਸੁਮਾਰ ਬਰਫ  ਪਈ ਹੋਈ ਸੀ ਅਤੇ ਤਿਆਰੀਆਂ ਦੌਰਾਨ ਪ੍ਰਧਾਨ ਮੰਤਰੀ ਖੁਦ ਬਰਫ ਹਟਾਉਦੇ ਨਜਰ ਆਏ ।ਇਸ  ਮੌਕੇ ਅੱਜ ਦਿਨ ਰਾਜਧਾਨੀ ਉਸਲੋ ਵਿੱਚ ਬਹੁਤ ਚਹਿਲ ਪਹਿਲ ਨਜਰ ਆਈ ਜਿਸ ਦੌਰਾਨ ਰਾਹ ਮਹੱਲ ਦਾ ਆਲਾ ਦੁਆਲਾ ਨਾਰਵਿਜਨ ਰੰਗ ਵਿੱਚ ਰੰਗਿਆ ਨਜਰ ਆਇਆ ।ਸਮਾਗਮ ਦਾ ਅਗਾਜ ਚਰਚ ਦੀਆਂ ਧਾਰਮਿਕ ਰਸਮਾਂ ਨਾਲ ਹੋਇਆ । ਰਾਜ ਮਹੱਲ ਅੱਗੇ ਇੱਥੋਂ ਦੀਆਂ ਰਵਾਇਤੀ ਖੇਡਾਂ ਸਕੇਟਿੰਗ ਆਦਿ ਦਾ ਪ੍ਰਦਰਸਨ ਨਾਰਵਿਜਨ ਸਕੀਇੰਗ ਬੋਰਡ ਦੁਆਰਾ ਕੀਤਾ ਗਿਆ। ਸਮਾਗਮ ਵਿੱਚ ਸਵੀਡਨ ਦੇ ਰਾਜੇ ਕਾਰਲ ਗੁਸਤਾਫ ਰਾਣੀ ਸਿਲਵੀਆ,ਡੈਨਮਾਰਕ ਦੇ ਰਾਜ ਪਰਿਵਾਰ ਨੇ ਵੀ ਸਿਰਕਤ ਕੀਤੀ ।ਰਾਜ ਮਹੱਲ ਤੋਂ ਇਲਾਵਾ ਨਾਲ ਲੱਗਦੀ ਉਸਲੋ ਯੁਨੀਰਵਸਿਟੀ ਹਾਲ ਵਿੱਚ ਮੇਅਰ ਮਾਰੀਆਨਾਂ ਬੋਰਗਨ ,ਟੀਵੀ ਚੈਨਲ ਐਨ ਆਰ ਕੇ ,ਮਸਹੂਰ ਅਦਾਕਾਰ  ਆਦਿ ਨੇ ਵੀ ਸਮਾਗਮਾਂ ਦੀ ਵਿਵਸਥਾ ਕੀਤੀ । ਪੂਰਾ ਸਮਾਗਮ ਕਈੌ ਪੜਾਵਾਂ ਵਿੱਚ ਵੱਖ ਵੱਖ ਜਗਾਵਾਂ ਤੇ ਹੋਇਆ ਜਿਸ ਦੌਰਾਨ  ਰਵਾਇਤੀ ਖੇਡਾਂ ,ਬੱਚਿਆਂ ਦੀ ਡਰਾਇੰਗ ਵਰਕਸਾਪ, ਬੱਚਿਆਂ ਦੁਆਰਾ ਤਾਜ ਬਣਾਉਣਾਂ ,ਨਾਚ ਕਲਾਵਾਂ ਦਾ ਪ੍ਰਦਰਸਨ ,ਸਨੋਬੋਰਡ ਕਲਾਵਾਂ ਦਾ ਪ੍ਰਦਰਸਨ ਆਦਿ ਸਾਮਿਲ ਸਨ ।