ਨਵੇਂ ਸਾਲ 2023 ਲਈ ਵਧਾਈ

ਪੰਜਾਬੀ ਅਖ਼ਬਾਰ ਅਤੇ ਪੇਂਡੂ ਆਸਟ੍ਰੇਲੀਆ ਦੀ ਸਮੁੱਚੀ ਟੀਮ, ਸਾਡੇ ਸਾਰੇ ਪਿਆਰੇ ਪਾਠਕਾਂ, ਦਰਸ਼ਕਾਂ, ਪ੍ਰਸ਼ੰਸਕਾਂ, ਆਲੋਚਕਾਂ, ਦੋਸਤਾਂ, ਮਿੱਤਰਾਂ ਨੂੰ ਨਵੇਂ ਸਾਲ 2023 ਦੀ ਆਮਦ ਉਪਰ ਵਧਾਈ ਦਿੰਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਨਵਾਂ ਸਾਲ ਸਾਡੇ ਸਾਰਿਆਂ ਵਾਸਤੇ ਹੀ ਨਵੀਆਂ ਖੁਸ਼ੀਆਂ ਅਤੇ ਖੇੜੇ, ਨਵੀਆਂ ਮੰਜ਼ਿਲਾਂ ਅਤੇ ਉਨ੍ਹਾਂ ਨੂੰ ਸਰ ਕਰਨ ਵਾਸਤੇ ਨੇਕ ਅਤੇ ਬੁਲੰਦ ਇਰਾਦੇ ਲੈ ਕੇ ਆਇਆ ਹੈ।