ਪਿਆਰ,ਜਜ਼ਬਾਤ ਤੇ ਰਿਸ਼ਤਿਆਂ ਵਾਲੀ ਕਾਮੇਡੀ ਫ਼ਿਲਮ ਹੈ, ‘ਹੈਪੀ ਗੋ ਲੱਕੀ’

FOR SAGA-17
ਪੰਜਾਬੀ ਫ਼ਿਲਮਾਂ ਹੁਣ ਹਰ ਪੱਖੋਂ ਬਾਲੀਵੁੱਡ ਦੀ ਹਿੰਦੀ ਫ਼ਿਲਮਾਂ ਦਾ ਟਾਕਰਾ ਕਰ ਰਹੀਆਂ ਹਨ, ਭਾਵੇਂ ਉਹ ਕਹਾਣੀ ਪੱਖੋਂ ਹੋਵੇ ਜਾਂ ਤਕਨੀਕ ਪੱਖੋਂ, ਮਿਆਰ ਪੱਖੋਂ ਹੋਵੇ ਜਾਂ ਸੈਟਅਪ ਪੱਖੋਂ। ਇਸ ਨਾਲ ਪੰਜਾਬੀ ਸਿਨੇਮਾ ਦਾ ਮੂੰਹ- ਮੁਹਾਂਦਰਾ ਤਾਂ ਬਦਲ ਹੀ ਰਿਹਾ ਹੈ, ਸਗੋਂ ਵੱਡਾ ਦਰਸ਼ਕ ਵਰਗ ਵੀ ਪੰਜਾਬੀ ਸਿਨੇਮਾ ਨੂੰ ਨਸੀਬ ਹੋ ਰਿਹਾ ਹੈ।

ਖ਼ੈਰ ਗੱਲ ਕਰਨ ਜਾ ਰਹੇ ਹਨ ਨਵੀਂ ਪੰਜਾਬੀ ਫ਼ਿਲਮ ‘ਹੈਪੀ ਗੋ ਲੱਕੀ’ ਦੀ। ਜਿਸ ਦੇ ਗੀਤ ਅਤੇ ਥ੍ਰੀਏਟੀਕਲ ਪ੍ਰੋਮੋ ਵੇਖ ਕੇ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਬਾਲੀਵੁੱਡ ਦੀ ਹਿੰਦੀ ਫ਼ਿਲਮਾਂ ਤੋਂ ਕਿਤੇ ਵੀ ਘੱਟ ਨਹੀਂ ਹੈ। ਪੰਜਾਬੀ ਸਿਨੇਮਾ ਨਾਲ ਵੱਡਾ ਦਰਸ਼ਕ ਵਰਗ ਜੋੜਨ ਦੀ ਪੂਰਨ ਸਮਰੱਥਾ ਰੱਖਦੀ ਇਹ ਫ਼ਿਲਮ 21 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

ਮੌਜੂਦਾ ਸਮੇਂ ‘ਚ ਪੰਜਾਬੀ ਸਿਨੇਮਾ ਤੇ ਕਾਮੇਡੀ ਫ਼ਿਲਮਾਂ ਦਾ ਹੀ ਬੋਲ-ਬਾਲਾ ਹੈ ਤੇ ਇਸੇ ਹੀ ਪ੍ਰਕਾਰ ਦੀ ਕਮੇਡੀ ਤੇ ਰੁਮਾਂਟਿਕ ਲਵ ਸਟੋਰੀ ਹੈ ‘ਹੈਪੀ ਗੋ ਲੱਕੀ’। ਆਪਣੇ ਸ਼ੁਰੂਆਤੀ ਦੌਰ ਤੋਂ ਹੀ ਚਰਚਾ ਦਾ ਕੇਂਦਰ-ਬਿੰਦੂ ਬਣੀ ‘ਹੈਪੀ ਗੋ ਲੱਕੀ’ ਫ਼ਿਲਮ ਤਕਨੀਕ,ਸੈਟਅਪ ਤੇ ਕਹਾਣੀ ਪੱਖੋਂ ਪਰਿਪੱਕ ਦੱਸੀ ਜਾ ਰਹੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਮਰਪ੍ਰੀਤ ਸਿੰਘ ਛਾਬੜਾ ਹਨ, ਜਿਨ•ਾਂ ਨੇ ਭਾਰਤੀ ਸਿਨੇਮਾ ‘ਚ ‘ਸਾਸ ਬਿਨਾਂ ਸੁਸਰਾਲ’, ‘ਬਾਲਵੀਰ’, ‘ਮਹਾਂਭਾਰਤ’, ‘ਵੀਰਾ’ ਵਰਗੇ ਲੜੀਵਾਰ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ ਹੈ ।  ਪੰਜਾਬੀ ਸਿਨੇਮਾ ਜਗਤ ‘ਚ ਉਨ•ਾਂ ਦਾ ਇਹ ਫ਼ਿਲਮ  ਪਹਿਲਾਂ ਅਧਿਆਇ ਹੈ। ਨਿਰਦੇਸ਼ਕ ਅਮਰਪ੍ਰੀਤ ਸਿੰਘ ਛਾਬੜਾ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਹਨ। ‘ਹੈਪੀ ਗੋ ਲੱਕੀ’ ਰਾਹੀਂ ਉਹ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨਾਲ ਜੁੜਨ ਦੀ ਖ਼ੁਹਾਇਸ਼ ਰੱਖਦੇ ਹਨ।

ਬਵੇਜਾ ਐਂਟਰਟੇਨਮੈਂਟ ਤੇ ਸਾਗਾ ਮਿਊਜ਼ਿਕ ਵਲੋਂ ਬਣਾਈ ਗਈ ਇਸ ਨਿਰਮਾਤਾ ਪੰਮੀ ਬਵੇਜਾ ਹਨ। ਰੁਮਾਂਟਿਕ ਲਵ ਸਟੋਰੀ ‘ਚ ਸਜੀ ਇਸ ਫ਼ਿਲਮ ਦੀ ਕਹਾਣੀ ਰਾਜਨ ਅਗਰਵਾਲ ਨੇ ਲਿਖੀ ਹੈ, ਸੰਵਾਦ ਤੇ ਪਟਕਥਾ ਰਾਜਨ ਅਗਰਵਾਲ ਤੇ ਅੰਬਰਦੀਪ ਸਿੰਘ ਨੇ ਸਾਂਝੇ ਤੌਰ ‘ਤੇ ਲਿਖੇ ਹਨ ।

ਫ਼ਿਲਮ ‘ਚ ਲੀਡ ਰੋਲ ਅਮਰਿੰਦਰ ਗਿੱਲ,ਹਰੀਸ਼ ਵਰਮਾ ਤੇ ਨਵਾਂ ਅਦਾਕਾਰ ਸੁਮਿਤ ਸੰਧੂ ਹੈ। ਇਨ•ਾਂ ਦੇ ਆਪੋਜ਼ਿਟ ਅਦਾਕਾਰਾ ਈਸ਼ਾ ਰਿੱਖੀ, ਸ਼ਰੂਤੀ ਸੋਢੀ ਤੇ ਦਕਸ਼ੀਅਤਾ ਕੁਮਾਰੀਆ ਹਨ। ਹਾਸ-ਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਇਸ ਫ਼ਿਲਮ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ। ਉਨ•ਾਂ ਨਾਲ ਸ਼ਿਵਾਨੀ ਸੈਣੀ ਵੀ ਨਜ਼ਰ ਆਏਗੀ।

ਜ਼ਿਕਰਯੋਗ ਹੈ ਕਿ ਗਾਇਕ/ ਅਦਾਕਾਰ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਪਿਛਲੇ ਵਰ੍ਰੇ ਰਿਲੀਜ਼ ਹੋਈ ‘ਡੈਡੀ ਕੂਲ,ਮੁੰਡੇ ਫੂਲ’ ‘ਚ ਇਕੱਠੇ ਨਜ਼ਰ ਆਏ ਸਨ,ਜੋ ਕਾਫੀ ਹਿੱਟ ਵੀ ਹੋਈ ਸੀ।  ਜੇਕਰ ਫ਼ਿਲਮ ਦੀ ਕਹਾਣੀ ਵੱਲ ਝਾਤ ਮਾਰੀ ਜਾਵੇ ਤਾਂÎ ਇਹ ਤਿੰਨ ਭਰਾਵਾਂ ‘ਤੇ ਆਧਾਰਿਤ ਹੈ। ਪਰਮਿੰਦਰ ਸਿੰਘ ਭੱਲਾ ਦੇ ਤਿੰਨ ਪੁੱਤਰ ਹੈਪੀ,ਗੋਲਡੀ ਤੇ ਲੱਕੀ ਹਨ। ਉਹ ਆਪਣੇ ਪੁੱਤਰਾਂ ਦਾ ਵਿਆਹ ਤਿੰਨ ਸੱਕੀਆਂ ਭੈਣਾਂ ਸੀਰਤ, ਜੱਸ ਤੇ ਮਹਿਕ ਨਾਲ ਕਰਨਾ ਚਾਹੁੰਦਾ ਹੈ ਪਰ ਕੁੜੀਆਂ ਦਾ ਪਿਓ ਕਿਸੇ ਕਾਰਨ ਰਿਸ਼ਤਾ ਠੁਕਰਾ ਦਿੰਦਾ ਹੈ ਤੇ ਪਰਮਿੰਦਰ ਸਿੰਘ ਦੀ ਬੇਇੱਜ਼ਤੀ ਕਰ ਦਿੰਦਾ ਹੈ। ਹੈਪੀ, ਗੋਲਡੀ ਤੇ ਲੱਕੀ ਆਪਣੇ ਪਿਤਾ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਨ•ਾਂ ਤਿੰਨਾਂ ਕੁੜੀਆਂ ਦੀ ਪਸੰਦ ਦੇ ਮੁੰਡੇ ਬਣਦੇ ਹਨ ਤੇ ਇਨ•ਾਂ ਦੇ ਪਿਆਰ ‘ਚ ਹਵਲਦਾਰ ਹਰਪਾਲ ਸਿੰਘ ਤੇ ਡਾ. ਪ੍ਰੀਤੋ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਹੁਣ ਦੇਖਣਾ ਇਹ ਹੈ ਕਿ ਉਨ•ਾਂ ਕੁੜੀਆਂ ਨੂੰ ਉਨ•ਾਂ ਦੇ ਸੁਪਨਿਆਂ ਦੇ ਸ਼ਹਿਜ਼ਾਦੇ ਮਿਲਦੇ ਹਨ ਜਾਂ ਨਹੀਂ। ਉਨ•ਾਂ ਦਾ ਪਿਆਰ ਪਰਵਾਨ ਚੜ•ਦਾ ਹੈ ਜਾਂ ਨਹੀਂ। ਅਖ਼ੀਰ ਵਿਆਹ ਹੁੰਦਾ ਹੈ ਜਾਂ ਨਹੀਂ। ਹਵਲਦਾਰ ਹਰਪਾਲ ਸਿੰਘ ਤੇ ਡਾ. ਪ੍ਰੀਤੋ ਇਨ•ਾਂ ਦੀ ਪ੍ਰੇਮ ਲੜੀ ‘ਚ ਕਿੱਦਾਂ ਦੀ ਕੜੀ ਬਣਦੇ ਹਨ । ਇਹ ਸਭ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਚੰਡੀਗੜ• ਅਤੇ ਇਸਦੇ ਆਸ-ਪਾਸ ਦੀ ਖ਼ੂਬਸੂਰਤ ਲੋਕੇਸ਼ਨਾਂ ਤੇ ਹੋਈ ਇਸ ਫ਼ਿਲਮ ਦੀ ਸੂਟਿੰਗ ਤੇ ਮਨਮੋਹਕ ਦ੍ਰਿਸ਼ ਜ਼ਰੂਰ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਨਜ਼ਾਰਾ ਦੇਣਗੇ। ਸੰਗੀਤ ਪੱਖੋਂ ਜੇਕਰ ਫ਼ਿਲਮ ਵੇਖੀ ਜਾਵੇ ਤਾਂ ਫ਼ਿਲਮ ਕਾਫੀ ਮਜ਼ਬੂਤ ਹੈ ਕਿਉਂਕਿ ਇਸ ਫ਼ਿਲਮ ਨੂੰ ਸੰਗੀਤਬੱਧ ਉੱਘੇ ਸੰਗੀਤਕਾਰ ਜਤਿੰਦਰ ਸ਼ਾਹ ਤੇ ਜੱਸੀ ਕਟਿਆਲ ਨੇ ਕੀਤਾ ਹੈ। ਫ਼ਿਲਮ ‘ਚ ਕੁੱਲ 7 ਗੀਤ ਹਨ ਜਿਨ•ਾਂ ਨੂੰ ਬਾਲੀਵੁੱਡ/ਪਾਲੀਵੁੱਡ ਨੇ ਮੰਨੇ-ਪ੍ਰਮੰਨੇ ਗੀਤਕਾਰ ਕੁਮਾਰ ਨੇ ਲਿਖਿਆ ਹੈ। ਗਾਣਿਆਂ ਨੂੰ ਆਵਾਜ਼ ਅਮਰਿੰਦਰ ਗਿੱਲ,ਲਾਭ ਜੰਜੂਆਂ, ਸ਼ਿਪਰਾ ਗੋਇਲ,ਸੋਨੂੰ ਨਿਗਮ, ਜੱਸੀ ਕਟਿਆਲ ਤੇ ਅੰਬਰ ਵਸ਼ਿਸ਼ਟ ਨੇ ਦਿੱਤੀ ਹੈ। ਸੰਗੀਤਕਾਰ ਜੱਸੀ ਕਟਿਆਲ ਦਾ ਇਕ ਖ਼ਾਸ ਗੀਤ ਉਸਦੀ ਖ਼ੁਦ ਦੀ ਆਵਾਜ਼ ਵਿਚ ਦਰਸ਼ਕਾਂ ਨੂੰ ਸੁਣਨ ਨੂੰ ਮਿਲੇਗਾ।

ਇਸ ਫ਼ਿਲਮ ਦੀ ਲੀਡ ਅਦਾਕਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਈਸ਼ਾ ਰਿੱਖੀ ਨੇ ਦੱਸਿਆ ਕਿ ਉਹ ਇਸ ਫ਼ਿਲਮ ਵਿਚ ਕੜਕ ਮਿਜ਼ਾਜ਼ ਦੀ ਕੁੜੀ ਸੀਰਤ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣਾ ਵਿਆਹ ਕੜਕ ਮਿਜ਼ਾਜ਼ ਦੇ ਪੁਲਿਸ ਕਰਮੀ ਨਾਲ ਕਰਵਾਉਣਾ ਚਾਹੁੰਦੀ ਹੈ। ਇਹ ਉਸਦੀ ਚੌਥੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੀ ਦੂਜੀ ਅਦਾਕਾਰਾ ਸ਼ਰੂਤੀ ਸੋਢੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਫ਼ਿਲਮ ‘ਚ ਜੱਸ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਸੰਗੀਤ ਦੀ ਸਿੱਖਿਆ ਲੈ ਰਹੀ ਹੈ ਤੇ ਉਸ ਨੂੰ ਮੁੰਡਾ ਵੀ ਚੰਗਾ ਗਾਉਣ ਵਾਲਾ ਚਾਹੀਦਾ ਹੈ। ਸ਼ਰੂਤੀ ਦੀ ਇਹ ਤੀਜੀ ਪੰਜਾਬੀ ਫ਼ਿਲਮ ਹੈ। ਤੀਸਰੀ ਤੇ ਅਖੀਰਲੀ ਅਦਾਕਾਰਾ ਦਕਸ਼ੀਅਤਾ ਕੁਮਾਰੀਆ ਨੇ ਦੱਸਿਆ ਕਿ ਉਹ ਇਸ ਫ਼ਿਲਮ ‘ਚ ਮਹਿਕ ਨਾਂ ਦਾ ਕਿਰਦਾਰ ਨਿਭਾ ਰਹੀ ਹੈ ਤੇ ਇਕ ਐੱਨ.ਆਰ.ਆਈ. ਕਿਸਮ ਦੀ ਕੁੜੀ ਹੈ ਤੇ ਆਪਣੇ ਲਈ ਮੁੰਡਾ ਵਾ ਐÎਨ.ਆਰ.ਆਈ. ਭਾਲਦੀ ਹੈ। ਇਹ ਦਕਸ਼ੀਅਤਾ ਕੁਮਾਰੀਆ ਦੀ ਦੂਜੀ ਫ਼ਿਲਮ ਹੈ।

ਫ਼ਿਲਮ ਦੇ ਐਕਸ਼ਨ ਡਾਇਰੈਕਟਰ ਪਦੁਮਨ ਕੁਮਾਰ ਹਨ ਤੇ ਕੋਰਿਓਗ੍ਰਾਫਰ ਰਿਚਰਡ ਬਰਟਨ ਹਨ। ਰਾਜਨ ਅਗਰਵਾਲ ਦੀ ਲਿਖੀ ਇਹ ਕਹਾਣੀ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ, ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਜੋੜੀ ਮੁੜ ਧਮਾਲ ਪਾਉਂਦੀ ਹੈ ਜਾਂ ਨਹੀਂ, ‘ਹੈਪੀ ਗੋ ਲੱਕੀ’ ਦਰਸ਼ਕਾਂ ਨੂੰ ਹਸਾਉਣ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਹ ਸਭ ਤਾਂ 21 ਨਵੰਬਰ ਨੂੰ ਪਤਾ ਲੱਗੇਗਾ। ਮੌਜੂਦਾ ਸਮੇਂ ਵਿਚ ਫ਼ਿਲਮ ਦਾ ਪ੍ਰਚਾਰ ਜ਼ੋਰਾਂ ‘ਤੇ ਹੈ। ਸ਼ੋਸ਼ਲ ਮੀਡੀਆ ‘ਤੇ ਯੂ ਟਿਊਬ ਤੇ ਇਸ ਦੇ ਪ੍ਰੋਮੋ ਤੇ ਗਾਣਿਆਂ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ। ਉਂਝ ਸਿਨੇਮਾ ਦਰਸ਼ਕਾਂ ਨੂੰ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ।

Install Punjabi Akhbar App

Install
×