ਪੰਜਾਬ ਦੀ ਨੌਜੁਆਨੀ ਪਰਵਾਸ ਦੇ ਭਰਮ ਤੋਂ ਬਾਹਰ ਆਵੇ- ਡਾ. ਸਵਰਾਜ ਸਿੰਘ

  • ਜਸਵੀਰ ਚੋਟੀਆਂ ਦੀ ਕਾਵਿ ਪੁਸਤਕ ‘ਹਨੇਰੇ ਦੇ ਆਰਪਾਰ’ ਲੋਕ ਅਰਪਣ
  • ਹੋਮਿਓਪੈਥਿਕ ਕੈਂਪ ਵਿੱਚ ਪੌਣੇ ਦੋ ਸੌ ਮਰੀਜਾਂ ਲਈ ਡਾਕਟਰਾਂ ਵੱਲੋਂ ਮੁਫਤ ਦਵਾਈਆਂ
Sng13-01
(ਜਸਵੀਰ ਚੋਟੀਆਂ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ)

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸੈਨਿਕ ਭਲਾਈ ਮੰਚ ਮੰਗਵਾਲ ਦੇ ਸਹਿਯੋਗ ਨਾਲ 12 ਅਗਸਤ ਨੂੰ ਸੈਨਿਕ ਭਵਨ ਮੰਗਵਾਲ ਵਿਖੇ ਇੱਕ ਵਿਸ਼ਾਲ ਸਾਹਿਤਕ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਇਸ ਮੌਕੇ ਤੇ ਹੋਮਿਓਪੈਥਿਕ ਕੈਂਪ ਲਗਾ ਕੇ ਤੰਦਰੁਸਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਹੋਕਾ ਦਿੱਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਬਲਵਿੰਦਰ ਕੌਰ ਮਾਨ ਸਨ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਨੇ ਕੀਤੀ, ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਡਾ. ਸੁਰੇਸ਼ ਗੁਪਤਾ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸੰਗਰੂਰ, ਇੰਜਨੀਅਰ ਅਮਰ ਸਿੰਘ ਵਾਲੀਆ, ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਸਿੰਘ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਜਸਵੀਰ ਸਿੰਘ ਸਾਬਕਾ ਮੰਤਰੀ, ਕੈਪਟਨ ਮਹਿੰਦਰ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸ਼੍ਰੀਮਤੀ ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਾਮਲ ਹੋਏ।
ਸਗਾਗਮ ਦਾ ਆਰੰਭ ਲਿਖਾਰੀ ਸਭਾ ਧਨੌਲਾ ਦੇ ਮਿੱਠੂ ਭਰਾਵਾਂ ਦੇ ਕਵੀਸ਼ਰੀ ਜਥੇ ਦੀ ਕਵੀਸ਼ਰੀ ਨਾਲ ਹੋਇਆ। ਉਪਰੰਤ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਜੰਗ ਸਿੰਘ ਫੱਟੜ, ਜੋਗਿੰਦਰ ਪਰਵਾਨਾ, ਜਸਵੰਤ ਅਸਮਾਨੀ, ਦੇਸ਼ ਭੂਸ਼ਣ, ਗੁਲਜ਼ਾਰ ਸਿੰਘ ਸ਼ੌਂਕੀ, ਪਵਨ ਹਰਚੰਦਪੁਰੀ, ਜਸਵੀਰ ਚੋਟੀਆਂ, ਰਾਜ ਕੁਮਾਰ ਗਰਗ, ਕੁਲਵੰਤ ਕਸਕ, ਦਲਬੀਰ ਸਿੰਘ, ਮੂਲ ਚੰਦ ਸ਼ਰਮ, ਗੁਰਦਿਆਲ ਨਿਰਮਾਣ, ਕਰਤਾਰ ਠੁੱਲੀਵਾਲ, ਸੂਬੇਦਾਰ ਜਰਨੈਲ ਸਿੰਘ, ਕ੍ਰਿਸ਼ਨ ਬੇਤਾਬ, ਮੀਤ ਸਕਰੌਦੀ, ਜੰਗੀਰ ਸਿੰਘ ਰਤਨ, ਸਤਿੰਦਰ ਫੱਤਾ, ਭੋਲਾ ਸਿੰਘ ਸੰਗਰਾਮੀ, ਭੁਪਿੰਦਰ ਉਪਰਾਮ, ਬਲਜਿੰਦਰ ਈਲਵਾਲ, ਸੁਖਵਿੰਦਰ ਕੌਰ ਲੱਡਾ, ਪੂਰਨ ਚੰਦ ਜੋਸ਼ੀ, ਸਨੀ ਤਹੀਮ, ਦਲਬੀਰ ਸਿੰਘ ਦਿਲਬਰ, ਸੁਰਿੰਦਰ ਸ਼ੌਰੀ ਆਦਿ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਉਪਰੰਤ ਪੰਜਾਬੀ ਦੇ ਨੌਜੁਆਨ ਕਵੀ ਜਸਵੀਰ ਚੋਟੀਆਂ ਦੀ ਕਾਵਿ ਪੁਸਤਕ ‘ਹਨੇਰੇ ਦੇ ਆਰ ਪਾਰ’ ਲੋਕ ਅਰਪਣ ਸਮੁੱਚੇ ਪ੍ਰਧਾਨਗੀ ਮੰਡਲ ਨੇ ਕੀਤੀ। ਪੁਸਤਕ ਉਤੇ ਵਿਸਥਾਰ ਵਿੱਚ ਚਰਚਾ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਨੌਜਵਾਨ ਕਵੀ ਨੇ ਇਤਿਹਾਸ ਦਰਸ਼ਨ, ਕਿਰਤ ਤੇ ਸ਼ਬਦ ਦੀ ਸੰਭਾਲ ਕੀਤੀ ਹੈ। ਕਲਮ ਦੀ ਸ਼ਕਤੀ ਵਿਚ ਵਿਸ਼ਵਾਰ ਕਰਨ ਵਾਲਾ ਇਹ ਨੌਜੁਆਨ ਪੰਜਾਬੀ ਕਾਵਿ ਦੀ ਇੱਕ ਸ਼ਕਤੀਸ਼ਾਲੀ ਅਵਾਜ਼ ਬਣੇਗਾ। ਇਸ ਮੌਕੇ ਤੇ ਪੰਜਾਬੀ ਸਾਹਿਤ ਸਭ ਸੰਗਰੂਰ ਵੱਲੋਂ ਜਸਵੀਰ ਚੋਟੀਆਂ ਦਾ ਸਨਮਾਨ ਕੀਤਾ ਗਿਆ। ਸਭਾ ਵੱਲੋਂ ਹੋਰ ਸ਼ਖਸ਼ੀਅਤਾਂ ਡਾ. ਬਲਵਿੰਦਰ ਕੌਰ ਮਾਨ ਜ਼ਿਲਾ ਹੋਮਿਓਪੈਥੀ ਅਫਸਰ, ਡਾ. ਅਮਰਿੰਦਰ ਕੌਰ ਐਚ.ਐਮ.ਓ. ਸਿਵਲ ਹਸਪਤਾਲ ਸੰਗਰੂਰ, ਡਾ. ਜਸਦੀਪ ਸਿੰਘ ਐਚ.ਐਮ.ਓ. ਡਿਸਪੈਂਸਰੀ ਅਹਿਮਦਗੜ੍ਹ, ਡਿਸਪੈਂਸਰ ਹਰਵਿੰਦਰ ਸਿੰਘ , ਸ਼ਿੰਗਾਰਾ ਸਿੰਘ, ਕ੍ਰਿਸ਼ਨ ਕੁਮਾਰ, ਜੋਬਨਪ੍ਰੀਤ , ਕੈਪਟਨ ਮਹਿੰਦਰ, ਪ੍ਰੋ. ਸੁਰੇਸ਼ ਗੁਪਤਾ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਐਸੋਸੀਏਸ਼ਨ ਸੰਗਰੂਰ, ਧਰਮ ਸਿੰਘ ਪਟਵਾਰੀ, ਸੂਬੇਦਾਰ ਜਰਨੈਲ ਸਿੰਘ, ਹਰਮੇਲ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸੁਰਿੰਦਰ ਸਿੰਘ ਲੱਖਾ, ਡਾ. ਸਵਰਾਜ ਸਿੰਘ, ਮਿੱਠੂ ਭਰਾਵਾਂ, ਜਸਵੀਰ ਸਿੰਘ ਸਾਬਕਾ ਮੰਤਰੀ, ਪੂਰਨ ਚੰਦ ਜੋਸ਼ੀ, ਭੁਪਿੰਦਰ ਉਪਰਾਮ ਦਾ ਸਨਮਾਨ ਕੀਤਾ ਗਿਆ।
ਜਸਵੀਰ ਚੋਟੀਆਂ ਦੀ ਕਾਵਿ ਰਚਨਾ ਉਤੇ ਹੋਰ ਵਿਚਾਰ ਚਰਚਾ ਵਿਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਭਗਵੰਤ ਸਿੰਘ, ਰਾਜ ਕੁਮਾਰ ਗਰਗ, ਪਵਨ ਹਰਚੰਦਪੁਰੀ, ਗੁਰਨਾਮ ਸਿੰਘ, ਗੁਰਿੰਦਰਜੀਤ ਸਿੰਘ, ਅਮਰ ਸਿੰਘ ਵਾਲੀਆ ਆਦਿ ਵਿਦਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਚਰਨਜੀਤ ਸਿੰਘ, ਗੁਰਦੇਵ ਸਿੰਘ, ਸਾਧੂ ਸਿੰਘ ਹੌਲਦਾਰ, ਸੂਬੇਦਾਰ ਗੁਰਦਿਆਲ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਸ. ਰਾਜਵੀਰ ਸਿੰਘ, ਕੈਪਟਨ ਹਰੰਬਸ ਸਿੰਘ, ਸੂਬੇਦਾਰ ਜੰਗ ਸਿੰਘ, ਸ. ਨਿਹਾਲ ਸਿੰਘ, ਸਾਬਕਾ ਕਮਾਂਡੈਂਟ ਆਦਿ ਅਨੇਕਾ ਸਾਬਕਾ ਫੌਜੀ ਤੇ ਅਧਿਕਾਰੀ ਮੌਜੂਦ ਸਨ ।
ਡਾ. ਬਲਵਿੰਦਰ ਕੌਰ ਜ਼ਿਲਾ ਹੋਮਿਓਪੈਥੀ ਅਫਸਰ ਸੰਗਰੂਰ ਦੀ ਅਗਵਾਈ ਹੇਠ ਡਾ. ਜਸਦੀਪ ਸਿੰਘ ਐਚ.ਐਮ.ਓ. ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਅਮਿਹਦਗੜ੍ਹ, ਡਾ. ਅਮਰਿੰਦਰ ਕੌਰ ਐਚ.ਐਮ.ਓ. ਸਿਵਲ ਹਸਪਤਾਲ ਸੰਗਰੂਰ, ਡਿਸਪੈਂਸਰ ਹਰਵਿੰਦਰ ਸਿੰਘ, ਸ਼ਿੰਗਾਰਾ ਸਿੰਘ ਆਦਿ ਦੀ ਸਮੁੱਚੀ ਟੀਮ ਨਾਲ ਮੈਡੀਕਲ ਕੈਂਪ ਲਗਾ ਕੇ ਪੌਣੇ ਦੋ ਸੌ ਮਰੀਜਾਂ ਦਾ ਚੈਕਅਪ ਕਰਦਿਆਂ ਡਾਕਟਰਾਂ ਵੱਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਭਿਆਨਕ ਰੋਗਾਂ ਦੇ ਸਫਲ ਇਲਾਜ ਹਨ। ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਮੰਗਵਾਲ ਦੇ ਸਾਬਕਾ ਸੈਨਿਕਾਂ ਦੇ ਉਪਰਾਲੇ ਨਾਲ ਸਫਲ ਕੈਂਪ ਆਯੋਜਿਤ ਹੋ ਸਕਿਆ ਹੈ, ਜੇਕਰ ਹੋਰ ਸੰਸਥਾਵਾਂ ਤੇ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਇਸੇ ਤਰ੍ਹਾਂ ਮੈਡੀਕਲ ਕੈਂਪ ਲਗਾ ਕੇ ਹੋਮਿਓਪੈਥਿਕ ਦਵਾਈਆਂ ਰਾਹੀਂ ਲੋਕਾਂ ਦਾ ਇਲਾਜ ਕਰਦੇ ਰਹਿਣਗੇ। ਪਿੰਡ ਵਾਸੀਆਂ ਨੇ ਸਾਹਿਤਕਾਰਾਂ ਦੇ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ ।
ਇਸ ਮੌਕੇ ਤੇ ਡਾ. ਸਵਰਾਜ ਸਿੰਘ ਨੇ ਪੰਜਾਬੀ ਨੌਜੁਆਨਾਂਦੀ ਪ੍ਰਵਾਸ ਕਰਨ ਦੀ ਭਰਮਿਕ ਦੌੜ ਉਤੇ ਚਿੰਤਾ ਪ੍ਰਗਟ ਕਰਦਿਆਂ ਵਿਸਥਾਰ ਵਿਚ ਕੈਨੇਡਾ, ਅਮਰੀਕਾ ਦੀ ਸਥਿਤੀ ਬਾਰੇ ਚਾਨਣਾ ਪਾਇਆ। ਡਾ. ਸਵਰਾਜ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਭੇਜਣ ਵਾਲੇ ਏਜੰਟ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਕੇ ਕੈਨੇਡਾ, ਅਮਰੀਕਾ ਦੀਆਂ ਜਾਹਲੀ ਯੂਨੀਵਰਸਿਟੀਆਂ ਵਿਚ ਦਾਖਲਿਆਂ ਲਈ ਨੌਜੁਆਨਾਂ ਨੂੰ ਭਰਮ’ਚ ਪਾਉਂਦੇ ਹਨ ਅਤੇ ਸਾਡੇ ਮੁੰਡੇ-ਕੁੜੀਆਂ ਉਥੇ ਉੱਚ-ਪੜ੍ਹਾਈ ਕਰਨ ਦੀ ਥਾਂ ਗਲਤ ਕੰਮਾਂ ਵਿਚ ਪੈ ਜਾਂਦੇ ਹਨ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਕੈਨੇਡਾ ਦੇ 80 ਪ੍ਰਤੀਸ਼ਤ ਵਾਸੀ ਡਿਪਰੈਸ਼ਨ ਦਾ ਸ਼ਿਕਾਰ ਹਨ, ਜੋ ਪੂੰਜੀਪਤੀਆਂ, ਲਾਭ ਪਾਤਰੀਆਂ ਦੁਆਰਾ ਤਿਆਰ ਕੀਤੀਆਂ ਅੰਗਰੇਜੀ ਇਲਾਜ ਪ੍ਰਣਾਲੀ ਦੇ ਗੁਲਾਮ ਬਣ ਗਏ। ਭਾਰਤ ਖਾਸ ਕਰ ਪੰਜਾਬ ਵਿੱਚ ਵੀ ਲੋਕ ਇਸ ਐਲੋਪੈਥੀ ਇਲਾਜ ਪ੍ਰਣਾਲੀ ਦੀ ਜਕੜ ਵਿਚ ਹਨ। ਉਹ ਬਦਲਵੀਆਂ ਇਲਾਜ ਪ੍ਰਣਾਲੀਆਂ ਜਿਹੜੀਆਂ ਕਿ ਕੁਦਰਤੀ ਤੱਤਾਂ ਦੇ ਵਧੇਰੇ ਨੇੜੇ ਹਨ ਵਿਚ ਵਿਸ਼ਵਾਸ ਨਹੀਂ ਕਰਦੇ । ਇਸ ਲਈ ਅਜਿਹੇ ਕੈਂਪ ਲਗਾਉਣੇ ਬਹੁਤ ਜਰੂਰੀ ਹਨ। ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਪਹਿਲਕਦਮੀ ਮਾਰਗਦਰਸ਼ਕ ਬਣੇਗੀ।
ਅਖੀਰ ਵਿਚ ਸ. ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਹਿਤ ਸਭਾ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×