ਹੈਂਡ ਸੈਨੇਟਾਈਜ਼ਰਾਂ ਦੇ ਉਚਿਤ ਮਾਪਦੰਢ ਸਥਾਪਿਤ ਕਰਨ ਦੀ ਵਧ ਰਹੀ ਮੰਗ -ਕਈਆਂ ਦੇ ਹਾਲੇ ਤੱਕ ਕੋਈ ਗਰੇਡ ਹੀ ਨਹੀਂ

(ਦ ਏਜ ਮੁਤਾਬਿਕ) ਗ੍ਰਾਹਕਾਂ ਦੀ ਸੰਸਥਾ ਚੁਆਇਸ (CHOICE) ਨੇ ਫੈਡਰਲ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦੇਸ਼ ਅੰਦਰ ਮੌਜੂਦਾ ਸਮੇਂ ਵਿੱਚ ਵੇਚੇ ਜਾ ਰਹੇ ਹੈਂਡ ਸੈਨੇਟਾਈਜ਼ਰਾਂ ਵਿੱਚੋਂ ਅੱਧੇ ਤੋਂ ਵੀ ਜ਼ਿਆਦਾ ਕੰਪਨੀਆਂ ਆਪਣੇ ਲੇਬਲਾਂ ਵਿੱਚ ਜ਼ਰੂਰੀ ਗੱਲਾਂ ਨਹੀਂ ਦਰਸਾ ਰਹੀਆਂ ਜੋ ਕਿ ਜਨਹਿਤ ਦੇ ਖ਼ਿਲਾਫ਼ ਹੈ ਅਤੇ ਸਰਕਾਰ ਨੂੰ ਛੇਤੀ ਤੋਂ ਛੇਤੀ ਕੌਮੀ ਪੱਧਰ ਉਪਰ ਅਜਿਹੇ ਮਾਪਦੰਢ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ ਜੋ ਕਿ ਅਜਿਹੇ ਪ੍ਰੋਡਕਟਾਂ ਨੂੰ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਸਮਾਨ ਰੂਪ ਵਿੱਚ ਆਪਣੇ ਲੇਬਲਾਂ ਉਪਰ ਛਾਪ ਕੇ ਪ੍ਰਦਰਸ਼ਿਤ ਕਰਨ। ਦ ਥਰੈਪਟਿਕ ਗੁਡਜ਼ ਐਡਮਿਨਿਸਟ੍ਰੇਸ਼ਨ ਦਾ ਮੰਨਣਾ ਹੈ ਕਿ ਹੈਂਡ ਸੈਨੇਟਾਈਜ਼ਰਾਂ ਨੂੰ ਪੂਰਨ ਕਾਰਾਗਰ ਕਰਨ ਵਾਸਤੇ ਇਨ੍ਹਾਂ ਅੰਦਰ 60% ਜਾਂ ਇਸ ਤੋਂ ਵੀ ਵੱਧ, ਅਲਕੋਹਲ ਦੀ ਮਾਤਰਾ ਹੋਣੀ ਚਾਹੀਦੀ ਹੈ ਅਤੇ ਫੇਰ ਭਾਵੇਂ ਇਨ੍ਹਾਂ ਵਿੱਚੋਂ ਗੰਧ ਵੀ ਸ਼ਰਾਬ ਦੀ ਹੀ ਆਵੇ। ਵਰਲਡ ਹੈਲਥ ਆਰਗੇਨਾਈਜ਼ੈਸ਼ਨ ਵੱਲੋਂ ਪ੍ਰਮਾਣਿਤ ਮਾਪਦੰਢਾਂ ਮੁਤਾਬਿਕ ਇਨ੍ਹਾਂ ਅੰਦਰ ਈਥਨੇਲ ਦੀ 80% ਮਾਤਰਾ ਅਤੇ ਜਾਂ ਫੇਰ 75% ਆਈਸੋਰੋਪਿਲ ਅਲਕੋਹਲ (ਜੋ ਕਿ ਰੰਗਹੀਣ ਤੇਜ਼ ਗੰਧ ਵਾਲਾ ਅਤੇ ਤੁਰੰਤ ਜਲਣ ਸ਼ੀਲ ਵੀ ਹੁੰਦਾ ਹੈ) ਦੀ ਮਾਤਰਾ ਹੋਣੀ ਚਾਹੀਦੀ ਹੈ। ਜ਼ਿਆਦਾਤਰ ਦੇਸ਼ਵਾਸੀਆਂ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਕਿ ਅਜਿਹੇ ਪ੍ਰਾਡਕਟਾਂ ਅੰਦਰ ਅਲਕੋਹਲ ਹੁੰਦਾ ਵੀ ਹੈ ਅਤੇ ਇਨ੍ਹਾਂ ਦਾ ਇਸਤੇਮਾਲ ਕਿੰਨੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਘੱਟੋ ਘੱਟ 30 ਸੁਪਰਮਾਰਿਕਟਾਂ ਵਿੱਚ ਕੀਤੇ ਗਏ ਸਰਵੇਖਣ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ 47% ਬਰੈਂਡਾਂ ਦੀਆਂ ਬੋਤਲਾਂ ਦੇ ਲੇਬਲਾਂ ਉਪਰ ਇਹ ਦਰਸਾਇਆ ਹੀ ਨੀ ਗਿਆ ਕਿ ਇਸ ਹੈਂਡ-ਸੈਨੇਟਾਈਜ਼ਰ ਅੰਦਰ ਕਿੰਨੀ ਮਾਤਰਾ ਵਿੱਚ ਅਲਕੋਹਲ ਮੌਜੂਦ ਹੈ। ਚੁਆਇਸ ਅਦਾਰੇ ਵੱਲੋਂ ਸਰਕਾਰ ਨੂੰ ਇਸ ਪ੍ਰਤੀ ਉਦਾਸੀਨਤਾ ਨੂੰ ਤਿਆਗਣ ਦੀ ਫੌਰਨ ਅਪੀਲ ਕੀਤੀ ਗਈ ਹੈ ਅਤੇ ਅਜਿਹਾ ਕੋਈ ਅਦਾਰਾ ਸਥਾਪਿਤ ਕਰਨ ਦੀ ਗੱਲ ਵੀ ਕੀਤੀ ਗਈ ਹੈ ਜੋ ਕਿ ਅਜਿਹੇ ਉਤਪਾਦਾਂ ਨੂੰ ਗ੍ਰਾਹਕਾਂ ਤੱਕ ਪਹੁੰਚਣ ਤੋਂ ਪਹਿਲਾਂ ਸਮੁੱਚੇ ਮਾਪਦੰਡਾਂ ਦੀ ਸਮੀਖਿਆ ਕਰੇ ਤਾਂ ਜੋ ਬਾਅਦ ਵਿੱਚ ਕਿਸੇ ਨੁੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

Install Punjabi Akhbar App

Install
×