ਹਮਿਲਟਨ ‘ਚ ਭਗਵੰਤ ਮਾਨ ਨਾਲ ‘ਮੀਟ ਐਂਡ ਗ੍ਰੀਟ’ ਫੱਨ ਨਾਈਟ ਦੀਆਂ ਤਿਆਰੀਆਂ ਜ਼ੋਰਾਂ ‘ਤੇ

NZ PIC 1 Nov-3ਪੰਜਾਬ ਦੇ ਵਿਕਾਸ ਦੀ ਗੱਲ ਅਤੇ ਪੰਜਾਬੀਆਂ ਦੀਆਂ ਮੁਸ਼ਕਿਲਾਂ  ਨੂੰ ਲੋਕ ਸਭਾ ਤੱਕ ਪਹੁੰਚਣ ਵਾਲੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ 20-21 ਨਵੰਬਰ ਨੂੰ ਨਿਊਜ਼ੀਲੈਂਡ ਆ ਰਹੇ ਹਨ। ਇਸ ਸਬੰਧ ਵਿਚ 21 ਨਵੰਬਰ ਦੇ ਆਕਲੈਂਡ ਸ਼ੋਅ ਦਾ ਪੋਸਟਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਅਤੇ ਅੱਜ ਹਮਿਲਟਨ ਵਿਖੇ ਇਸ ਸ਼ੋਅ ਦੇ ਪ੍ਰਬੰਧਕਾਂ ਅਤੇ ਸਪਾਂਸਰਰਜ਼ ਨੇ 20 ਨਵੰਬਰ ਦੇ ਹਮਿਲਟਨ ਵਿਖੇ ‘ਮੀਚ ਐਂਡ ਗ੍ਰੀਟ’ ਫੱਨ ਨਾਈਟ ਦਾ ਪੋਸਟਰ ਜਾਰੀ ਕੀਤਾ। ਇਸ ਸਬੰਧ ਦੇ ਵਿਚ ਸਪਾਂਸਰਜ ਵੱਲੋਂ ਸਾਰੀਆਂ ਤਿਆਰੀਆਂ ਜ਼ੋਰਾਂ ‘ਤੇ ਜਾਰੀ ਹਨ। ਇਹ ਸ਼ੋਅ ਵਿਨਟੈਕ ਐਟਰੀਅਮ, (ਟ੍ਰਿਸਟਰਮ ਸਟ੍ਰੀਟ) ਵਿਖੇ ਸ਼ਾਮ 7.30 ਵਜੇ ਕਰਵਾਇਆ ਜਾ ਰਿਹਾ ਹੈ। ਇਹ ਆਡੀਟੋਰੀਅਮ ਮਾਡਰਨ ਤਕਨੀਕੀ ਸਹੂਲਤਾਂ ਪੱਖੋਂ ਬਹੁਤ ਹੀ ਜਬਰਦਸਤ ਬਣਾਇਆ ਗਿਆ ਹੈ। ਹਮਿਲਟਨ ਵਿਖੇ ਇਸ ਛੋਟੇ ਜਿਹੇ ਸ਼ੋਅ ਦੇ ਸਪਾਂਸਰਜ ਨੇ ਪਰਿਵਾਰਾਂ ਸਮੇਤ ਇਸ ਨਿੱਘੀ ਮਿਲਣੀ ਵਰਗੇ ਮਾਹੌਲ ਦੇ ਵਿਚ ਜਾਣ ਵਾਸਤੇ ਅਗਾਊਂ ਟੇਬਲ ਬੁੱਕ ਕਰਵਾ ਲਏ ਹਨ। ਪਹਿਲੇ ਦਰਜੇ ਦੀਆਂ ਟਿਕਟਾਂ ਲੈਣ ਵਾਲਿਆਂ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਜਾਵੇਗਾ। ਅੱਜ ਇਹ ਰੰਗਦਾਰ ਪੋਸਟਰ ਸ. ਮਨਜੀਤ ਸਿੰਘ ਰੀਹਲ, ਜੁਝਾਰ ਸਿੰਘ ਰੰਧਾਵਾ, ਹਰਜੀਤ ਸਿੰਘ ਸੁੱਜੋਂ, ਦਲਬੀਰ ਸਿੰਘ ਮੁੰਡੀ, ਚਰਨਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਬਿਨਿੰਗ, ਗੁਰਬਾਗ ਸਿੰਘ ਗੰਢਮ,  ਸ. ਦਮਨਜੀਤ ਸਿੰਘ, ਹਰਿੰਦਰ ਸਿੰਘ, ਬਿੱਲਾ ਢਿੱਲੋਂ, ਰੁਲੀਆ ਸਿੰਘ, ਰਾਜੀਵ ਬਾਜਵਾ, ਹਰਪਾਲ ਸਿੰਘ ਪਾਲ, ਕੁਲਦੀਪ ਸਿੰਘ, ਖੜਗ ਸਿੰਘ ਤੇ ਇੰਦਰਪਾਲ ਸਿੰਘ ਹੋਰੀਂ ਸ਼ਾਮਿਲ ਸਨ। ਅੱਜ ਜਦੋਂ ਇਹ ਪੋਸਟਰ ਜਾਰੀ ਕਰਨ ਦੀ ਖਬਰ ਲਿਖੀ ਜਾ ਰਹੀ ਸੀ ਤਾਂ ਨਵੀਂ ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਸ੍ਰੀ ਅਰਵਿੰਦਰ ਕੇਜਰੀਵਾਲ ਨੇ ਆਪਣਾ ਵਾਅਦਾ ਨਿਭਾਉਂਦਿਆਂ ਨਵੰਬਰ-1984 ਦੇ ਕਾਲੇ ਦਿਨਾਂ ਵਿਚ ਆਪਣੇ ਪਰਿਵਾਰ ਗਵਾ ਚੁੱਕੇ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਕੇ ਰਿਸਦੇ ਜ਼ਖਮਾਂ ‘ਤੇ ਮਲੱਮ ਲਾਇਆ। ਇਸ ਵੱਡੇ ਫੈਸਲੇ ਉਤੇ ਅਮਲ ਕੀਤੇ ਜਾਣ ਪ੍ਰਤੀ ਨਿਊਜ਼ੀਲੈਂਡ ਦੇ ਆਪ ਨੁਮਾਇੰਦਿਆਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਅਨੁਸਾਰ ਕੇਜਰੀਵਾਲ ਪ੍ਰਤੀ ਸਿੱਖਾਂ ਦਾ ਹੋਰ ਸਤਿਕਾਰ ਵਧਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks