ਜੰਗਬੰਦੀ ਦੇ ਵਿਸਥਾਰ ‘ਤੇ ਹਮਾਸ ਵੱਲੋਂ ਇਨਕਾਰ: ਇਸਰਾਈਲ ‘ਤੇ ਦਾਗੇ ਰਾਕਟ

gaza140808ਇਸਰਾਈਲ ਅਤੇ ਹਮਾਸ ਵਿਚਕਾਰ 72 ਘੰਟੇ ਦੀ ਜੰਗਬੰਦੀ ਦੇ ਖ਼ਤਮ ਹੋਣ ਨਾਲ ਗਾਜਾ ਤੋਂ ਹਮਾਸ ਨੇ ਅੱਜ ਸਵੇਰੇ ਦੱਖਣੀ ਇਸਰਾਈਲ ‘ਤੇ ਦੋ ਰਾਕਟ ਸੁੱਟੇ। ਹਮਾਸ ਦੇ ਦੋ ਅਧਿਕਾਰੀਆਂ ਨੇ ਇਸਰਾਈਲ ‘ਤੇ ਉਨ੍ਹਾਂ ਦੀਆਂ ਮੰਗਾਂ ਨੂੰ ਖ਼ਾਰਜ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਫ਼ਲਸਤੀਨੀ ਅੰਦੋਲਨ ਗਾਜਾ ‘ਚ ਅੱਜ ਸਵੇਰੇ ਪੰਜ ਵਜੇ ਖ਼ਤਮ ਹੋਣ ਵਾਲੇ 72 ਘੰਟੇ ਦੀ ਜੰਗਬੰਦੀ ਨੂੰ ਹੋਰ ਵਿਸਥਾਰ ਨਹੀਂ ਦੇਵੇਗਾ। ਕਾਹਿਰਾ ਦੀ ਵਿਚੋਲਗੀ ਨਾਲ ਚਲੀ ਜੰਗਬੰਦੀ ਵਾਰਤਾ ‘ਚ ਮੌਜੂਦ ਫ਼ਲਸਤੀਨੀ ਇਸਲਾਮਿਕ ਜੇਹਾਦ ਦੇ ਇੱਕ ਨੇਤਾ ਕਿਹਾ ਹੈ ਕਿ ਗੁੱਟ ਨੇ ਜੰਗਬੰਦੀ ਨੂੰ ਵਿਸਥਾਰ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਸਮੂਹ ਗਾਜ਼ਾ ਦਾ ਇੱਕ ਛੋਟਾ ਜਿਹਾ ਦਲ ਹੈ ਅਤੇ ਬੈਠਕਾਂ ਦੌਰਾਨ ਮੌਜੂਦ ਸੀ। ਇਸਰਾਈਲ ਨੇ ਪਹਿਲਾ ਕਿਹਾ ਸੀ ਕਿ ਉਹ ਜੰਗਬੰਦੀ ਨੂੰ ਅਨਿਸ਼ਚਿਤ ਕਾਲ ਤੱਕ ਵਿਸਥਾਰ ਦੇਣ ਲਈ ਤਿਆਰ ਹੈ। ਇਸਰਾਈਲ ‘ਤੇ ਕੀਤੇ ਹਮਲੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਇਸਰਾਈਲੀ ਸੈਨਾ ਨੇ ਕਿਹਾ ਹੈ ਕਿ ਅੱਤਵਾਦੀਆਂ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ।