ਨਾਰਵੇ ਵਿੱਚ ਹੋਇਆ ਇੱਕ ਵੱਡਾ ਹੈਲੀਕਪਟਰ ਹਾਦਸਾ: ਲੱਗਭੱਗ 13 ਲੋਕਾਂ ਦੀ ਮੌਤ ,ਦੋ ਲਾਪਤਾ

oz-9-Lee9jNOkIku5r8J1QSHPDusTdkQ-cItznkFnd4g ਕੱਲ ਬਾਅਦ ਦੁਪਿਹਰ ਨਾਰਵੇ ਦੇ ਸਹਿਰ ਹਰਦਾਲਨ ਵਿੱਚ ਇੱਕ ਹੈਲੀਕਪਟਰ ਵੱਡੇ ਹਾਸੇ ਦਾ ਸਿਕਾਰ ਹੋ ਗਿਆ ।ਜਿਸ ਵਿੱਚ ਸਵਾਰ 13 ਲੋਕਾਂ ਦੀ ਮੌਤ ਦੀ ਪੁਸਟੀ ਹੋ ਚੁੱਕੀ ਹੈ ਅਤੇ ਰਿਪੋਰਟਾਂ ਮੁਤਾਬਿਕ ਦੋ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ।ਹੈਲੀਕਪਟਰ ਈਸੀ 225 ਸੁਪਰ ਪੀਊਮਾਂ ਜੋ ਕਿ ਸਹਿਰ ਨੂਰਸਿਉਅਨ ਤੋਂ ਬਰਗਨ ਵੱਲ ਜਾ ਰਿਹਾ ਸੀ ਰਸਤੇ ਵਿੱਚ ਹਾਦਸੇ ਦਾ ਸਿਕਾਰ ਹੋ ਗਿਆ ।ਦੱਸਿਆ ਜਾ ਰਿਹਾ ਹੈ ਕਿ ਹੈਲੀਕਪਟਰ ਦਾ ਇਹੀ ਮਾਡਲ ਸਨ 2009 ਵਿੱਚ ਵੀ ਹਾਦਸੇ ਦਾ ਸਿਕਾਰ ਹੋਇਆ ਸੀ ਅਤੇ ਇਸ ਵਾਰ ਹੋਏ ਹਾਦਸੇ ਦੇ ਕਾਰਨਾਂ ਨੂੰ ਲੱਭਣ ਵਿੱਚ ਅਧਿਕਾਰੀ ਲੱਗੇ ਹੋਏ ਹਨ ।ਹਾਦਸੇ ਦੇ ਸਿਕਾਰ ਲੋਕ ਵੱਖ ਵੱਖ ਕੰਮਾਂ ਨਾਲ ਸਬੰਧਿਤ ਸਨ ਜੋ ਕਿ ਸਟੇਟ ਆਇਲ ਦੇ ਕਿਸੇ ਦਫਤਰ ਖਾਸ ਕੰਮ ਲਈ ਜਾ ਰਹੇ ਸਨ।ਪ੍ਰਧਾਨ ਮੰਤਰੀ ਅਰਨਾਂ ਸੂਲਬਰਗ ਨੇ ਹਾਦਸੇ ਦਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾਂ ਹੈ ,ਗੈਸ ਅਤੇ ਤੇਲ ਇੰਡਸਟਰੀ ਵਿੱਚ ਕੰਮ ਕਰਦੇ ਲੋਕਾਂ ਲਈ ਹੀ ਨਹੀਂ ਸਗੋਂ ਪੂਰੇ ਨਾਰਵੇ ਲਈ ਵੀ। ਇਸ ਤੋਂ ਇਲਾਵਾ ਰਾਜੇ ਹਰਲਦ ਨੇ ਵੀ ਆਪਣੀ ਸਵੀਡਨ ਯਾਤਰਾ ਰੱਦ ਕਰ ਦਿੱਤੀ ਹੈ ਜਿੱਥੇ ਉਹਨਾਂ ਨੇ ਸਵੀਡਨ ਦੇ ਰਾਜ ਸਮਾਗਮ ਵਿੱਚ ਹਿੱਸਾ ਲੈਣਾਂ ਸੀ ।ਉਧਰ ਸਵੀਡਨ ਤੋਂ ਰਾਜ ਪਰਿਵਾਰ ਨੇ ਵੀ ਅਫਸੋਸ ਜਿਤਾਇਆ ਜਾਹਰ ਕੀਤਾ ਹੈ।

Install Punjabi Akhbar App

Install
×