ਪੰਜਾਬੀ ਗਾਇਕ ਹਾਕਮ ਬਖ਼ਤੜੀ ਵਾਲਾ ਦੀ ਪੁਸਤਕ ‘ਝੂਲਦੇ ਤਿਰੰਗੇ ਵਾਸਤੇ’ ਨਿਊਜ਼ੀਲੈਂਡ ‘ਚ ਰਿਲੀਜ਼

NZ PIC 21 April-1ਪੰਜਾਬ ਅੰਦਰ ਲਗਦੇ ਸਭਿਆਚਾਰਕ ਮੇਲਿਆਂ ਦੇ ਵਿਚ ਦੋਗਾਣਾ ਗਾਇਕੀ ਦੇ ਵਿਚ ‘ਹਿੱਟ ਜੋੜੀ’ ਅਖਵਾਉਣ ਵਾਲੇ ਹਾਕਮ ਬਖ਼ਤੜੀ ਵਾਲਾ ਨੇ ਜਿੱਥੇ ਹੁਣ ਤੱਕ ਗੀਤਾਂ ਦੇ ਲਿਖੇ ਬੋਲਾਂ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਉਥੇ ਹੁਣ ਉਨ੍ਹਾਂ ਆਪਣੀ ਕਲਮ ਦੇ ਨਾਲ ਅਜਿਹੇ ਲੋਕ ਗੀਤਾਂ ਨੂੰ ਜਨਮ ਦਿੱਤਾ ਹੈ ਜਿਹੜੇ ਗੀਤ-ਸੰਗ੍ਰਹਿ ਬਣ ਕੇ ‘ਝੂਲਦੇ ਤਿਰੰਗੇ ਵਾਸਤੇ’ ਨਾਂਅ ਦੀ ਕਿਤਾਬ ਦੇ ਵਿਚ ਪਰੋਅ ਹੋ ਗਏ ਹਨ। ઠਹਾਕਮ ਬਖ਼ਤੜੀ ਵਾਲਾ ਨੇ ਭਾਰਤ ਦੀ ਆਜ਼ਾਦੀ ਦੇ ਅੰਗਰੇਜਾਂ ਨਾਲ ਲੋਹਾ ਲੈਣ ਵਾਲੇ ਨਾਇਕਾਂ ਨੂੰ ਆਪਣੇ ਸ਼ਬਦਾਂ ਦੇ ਵਿਚ ਚਿਤਰਤ ਕੀਤਾ ਹੈ। ਇਸ ਦੇ ਵਿਚ ਝਾਂਸੀ ਦੀ ਰਾਣੀ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਕਰਤਾਰ ਸਿੰਘ ਸਰਾਭਾ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਬਾਰੇ ਵੀ ਗੀਤ ਲਿਖ ਗਿਆ ਹੈ। ਉਹ ਪ੍ਰੋ. ਪੂਰਨ ਸਿੰਘ ਵਾਂ ਪੁਰਾਣੇ ਪੰਜਾਬ ਦਾ ਹਉਕੇ ਵਰਗਾ ਪਿਆਰ ਆਪਣੇ ਦਿਲ ਵਿਚ ਵਸਾ ਕੇ ਲਿਖਦਾ ਲਗਦਾ ਹੈ। ਇਨ੍ਹਾਂ ਗੀਤਾਂ ਦੀ ਇਕਤਾਬ ‘ਝੂਲਦੇ ਤਿਰੰਗੇ ਵਾਸਤੇ’ ਬੀਤੇ ਦਿਨੀਂ ਨਿਊਜ਼ੀਲੈਂਡ ਦੇ ਵਿਚ ਅੰਤਰਰਾਸ਼ਟਰੀ ਗਾਇਕ ਗਿੱਲ ਹਰਦੀਪ, ਸਟੇਜ ਸਕੱਤਰ ਜਗਦੀਪ ਜੋਗਾ, ਨਿਊਜ਼ੀਲੈਂਡ ਪੰਜਾਬੀ ਮੀਡੀਆ ਤੋਂ ਸ. ਬਿਕਰਮਜੀਤ ਸਿੰਘ ਮਟਰਾਂ, ਸ੍ਰੀ ਨਰਿੰਦਰ ਸਿੰਗਲਾ, ਸ. ਅਮਰੀਕ ਸਿੰਘ, ਸ. ਹਰਪ੍ਰੀਤ ਸਿੰਘ ਹੈਪੀ, ਸ. ਜਸਪ੍ਰੀਤ ਸਿੰਘ, ਸ. ਸ਼ਰਨਜੀਤ ਸਿੰਘ, ਸ. ਨਵਤੇਜ ਸਿੰਘ ਰੰਧਾਵਾ, ਸ੍ਰੀ ਮਨਪ੍ਰੀਤ ਸਿੰਘ, ਹਰਜਿੰਦਰ ਬਸਿਆਲਾ, ઠਪੰਜ-ਆਬ ਸਪੋਰਟਸ ਐਂਡ ਕਲਤਰਲ ਕਲੱਬ ਤੋਂ ਸੰਤੋਖ ਸਿੰਘ ਵਿਰਕ, ਸ. ਬਲਕਾਰ ਸਿੰਘ ਤੇ ਸੋਹਣ ਸਿੰਘ ਸਮੇਤ ਹੋਰ ਕਈ ਮੈਂਬਰ ਹਾਜ਼ਿਰ ਸਨ।

Install Punjabi Akhbar App

Install
×