ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਗੁਰਸ਼ਬਦ ਵੀਚਾਰ ਸਮਾਗਮ ਜਾਰੀ-ਸੰਗਤਾਂ ਵਿਚ ਪੂਰਾ ਉਤਸ਼ਾਹ

NZ PIC 16 Spe-1

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ‘ਗੁਰ ਸ਼ਬਦ ਵਿਚਾਰ’ ਸਮਾਗਮ 12 ਸਤੰਬਰ ਤੋਂ ਜਾਰੀ ਹਨ। 14 ਸਤੰਬਰ ਤੋਂ ਸਮਾਗਮਾਂ ਦੇ ਵਿਚ ਭਾਈ ਹਰਦੀਪ ਸਿੰਘ ਜੀ ਬਿਜਲਪੁਰ ਢੈਂਠਲ (ਪਟਿਆਲਾ) ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੇ ਕਰੀਤਨ ਤੇ ਕਥਾ ਸਮਾਗਮ ਰਚ ਰਹੇ ਹਨ। ਇਹ ਸਮਾਗਮਂ 19 ਸਤੰਬਰ ਤੱਕ ਰੋਜ਼ਾਨਾ ਸ਼ਾਮ ਨੂੰ 6 ਤੋਂ 8 ਵਜੇ ਤੱਕ ਸਜਾਏ ਜਾਣਗੇ ਅਤੇ ਗੁਰ ਸ਼ਬਦ ਵੀਚਾਰ ਹੋਵੇਗੀ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲੇ, ਭਾਈ ਮੇਜਰ ਸਿੰਘ ਤੇ ਭਾਈ ਪਰਮਜੀਤ ਸਿੰਘ ਨੌਰਾ ਵੀ ਰੋਜ਼ਾਨਾ ਕੀਰਤਨ ਲੜੀ ਚਲਾ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ ਸਿਖਾਏ ਜਾਂਦੇ ਪਾਠ ਅਤੇ ਕੀਰਤਨ ਤੋਂ ਬਾਅਦ ਤਿਆਰ ਬੱਚੇ ਰਹਿਰਾਸ ਸਾਹਿਬ ਕਰਦੇ ਹਨ ਅਤੇ ਕੀਰਤਨ ਕਰਦੇ ਹਨ। ਇਹ ਦੀਵਾਨ ਇਸੀ ਤਰ੍ਹਾਂ ਦੁਬਾਰਾ 4 ਤੋਂ 7 ਅਕਤੂਬਰ ਤੱਕ ਫਿਰ ਸ਼ਾਮ ਨੂੰ ਸਜਾਏ ਜਾਣਗੇ। 7 ਅਕਤੂਬਰ ਨੂੰ ਦੁਪਹਿਰ 1 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਵੇਗਾ ਅਤੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ 07 578 4613 ਉਤੇ ਸੰਪਰਕ ਕੀਤਾ ਜਾ ਸਕਦਾ ਹੈ।