ਪ੍ਰਦਰਸ਼ਨਕਾਰੀ ਕਿਸਾਨਾਂ ਨੇ ਗੁਰੂ ਨਾਨਕ ਜੈਅੰਤੀ ਉੱਤੇ ਕੀਤਾ ਪਾਠ, ਸੁਰੱਖਿਆ-ਕਰਮੀਆਂ ਨੂੰ ਵੰਡਿਆ ਪ੍ਰਸਾਦ

ਟਿਕਰੀ ਬਾਰਡਰ (ਦਿੱਲੀ-ਹਰਿਆਣਾ) ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸੋਮਵਾਰ ਨੂੰ ਗੁਰੂ ਨਾਨਕ ਜੈਅੰਤੀ ਦੇ ਮੌਕੇ ਉੱਤੇ ਗੁਰਬਾਣੀ ਦਾ ਪਾਠ ਕੀਤਾ ਅਤੇ ਆਪਸ ਵਿੱਚ ਅਤੇ ਸੁਰੱਖਿਆਕਰਮੀਆਂ ਨੂੰ ਪ੍ਰਸਾਦ ਵੰਡਿਆ। ਪੰਜ ਦਿਨ ਤੋਂ ਦਿੱਲੀ ਦੇ ਆਸਪਾਸ ਡੇਰਾ ਜਮਾਏ ਬੈਠੇ ਕਿਸਾਨਾਂ ਵਿੱਚ ਜਿਆਦਾਤਰ ਪੰਜਾਬ ਤੋਂ ਹਨ ਅਤੇ ਹੁਣ ਇਨ੍ਹਾਂ ਦੇ ਨਾਲ ਨਾਲ ਹਰਿਆਣਾ, ਯੂ.ਪੀ., ਰਾਜਸਥਾਨ ਆਦਿ ਤੋਂ ਵੀ ਕਿਸਾਨ ਆਉਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਬੀਤੇ ਕੱਲ੍ਹ ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਪਰਵ ਸੀ ਅਤੇ ਕਿਉਂਕਿ ਕਿਸਾਨ ਧਰਨਿਆਂ ਉਪਰ ਬੈਠੇ ਹਨ ਤਾਂ ਉਨ੍ਹਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਉਥੇ ਸੜਕਾਂ ਉਪਰ ਹੀ ਅਰਪਿਤ ਕੀਤੀ।

Install Punjabi Akhbar App

Install
×