ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਗੁਰਪੁਰਬ ਸਬੰਧੀ ਸਜੇ ਦੀਵਾਨ-ਸੰਗਤਾਂ ਦਾ ਰਿਹਾ ਭਾਰੀ ਇਕੱਠ

nz pic 5 july-2ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊ ਲਿਨ (ਆਕਲੈਂਡ) ਵਿਖੇ ਅੱਜ ਹਫਤਾਵਾਰੀ ਦੀਵਾਨ ਛੇਵੇਂ ਪਾਤਸ਼ਾਹਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੇ ਗਏ। ਭਾਰੀ ਗਿਣਤੀ ਦੇ ਵਿਚ ਅੱਜ ਸੰਗਤਾ ਦਾ ਇਕੱਠ ਸੀ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਬੱਚਿਆਂ ਨੇ ਸ਼ਬਦ ਕੀਰਤਨ ਗਾਇਨ ਕੀਤਾ। ਪ੍ਰਸਿੱਧ ਕਥਾ ਵਾਚਕ ਭਾਈ ਰਤਨ ਸਿੰਘ ਹੋਰਾਂ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਸਾਹਿਬਾਂ ਵੇਲੇ ਦੀ ਲੋੜ, ਪੰਥ ਦੇ ਵਿਚ ਮਹਾਨਤਾ, ਧਰਮ ਦੇ ਭੈਅ ਵਿਚ ਰਹਿ ਕੇ ਰਾਜਨੀਤੀ ਦੇ ਸਿੱਖੀ ਸੰਕਲਪ ਨੂੰ ਸੰਗਤਾਂ ਸਾਹਮਣੇ ਰੱਖਿਆ ਉਥੇ ਮੌਜੂਦਾ ਸਥਿਤੀ ਉਤੇ ਵੀ ਆਪਣੇ ਵਿਚਾਰ ਰੱਖੇ। ਉਪਰੰਤ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਆਗਰਾ ਵਾਲਿਆਂ ਨੇ ਬਹੁਤ ਹੀ ਰਸਭਿੰਨੀ ਰਸਨਾ ਵਿਚ ਰਾਗ ਅਧਾਰਿਤ ਅਤੇ ਪ੍ਰਚਲਿਤ ਸੰਗੀਤ ਧੁਨਾਂ ਦੇ ਨਾਲ ਸ਼ਬਦ ਗਾਇਨ ਕਰਵਾਏ। ਅੱਜ ਦੇ ਗੁਰੂ ਕੇ ਲੰਗਰ ਦੀ ਸੇਵਾ ਸ. ਕੁਲਵਿੰਦਰ ਸਿੰਘ ਰੁੜਕੀ ਖਾਸ ਵਾਲਿਆਂ ਦੇ ਪਰਿਵਾਰ ਵੱਲੋਂ ਆਪਣੇ ਪੋਤਰੇ ਦੀ ਖੁਸ਼ੀ ਵਿਚ ਕਰਵਾਈ ਗਈ ਤੇ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਇਸ ਪੱਤਰਕਾਰ ਨੂੰ ਅਸੀਸ ਦਿੰਦਿਆ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਸ. ਸਤਿੰਦਰ ਸਿੰਘ ਚੌਹਾਨ ਨੇ ਪੁੱਜੀਆਂ ਸਾਰੀਆਂ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹੰਾਂ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਦੱਸਿਆ।
ਵਰਨਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਨਿਚਰਵਾਰ ਸ਼ਾਮ 4 ਤੋਂ 5 ਵਜੇ ਤੱਕ ਕੀਰਤਨ ਸਿਖਲਾਈ ਦਿੱਤੀ ਜਾਂਦੀ ਹੈ ਅਤੇ 5 ਤੋਂ 6 ਵਜੇ ਤੱਕ ਬੱਚਿਆਂ ਦੇ ਲਈ ਆਰਟ ਕਲਾਸਾਂ ਲਗਦੀਆਂ ਹਨ। ਐਤਵਾਰ ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਪੰਜਾਬੀ ਸਕੂਲ ਲਗਾਇਆ ਜਾਂਦਾ ਹੈ।
ਬੱਚਿਆਂ ਲਈ ਗੁਰਮਤਿ ਕੈਂਪ 17-18 ਜੁਲਾਈ ਨੂੰ: ਗੁਰਦੁਆਰਾ ਸਾਹਿਬ ਵਿਖੇ 17 ਅਤੇ 18 ਜੁਲਾਈ ਨੂੰ ਬੱਚਿਆਂ ਦੇ ਲਈ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਕਿ ਸਕੂਲੀ ਛੁੱਟੀਆਂ ਦੌਰਾਨ ਬੱਚੇ ਇਸ ਕੈਂਪ ਦੇ ਵਿਚ ਆਪਣੇ ਧਰਮ ਬਾਰੇ ਕੁਝ ਹੋਰ ਜਾਣਕਾਰੀ ਲੈ ਸਕਣ। ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਖਤਮ ਹੋਇਆ ਕਰੇਗਾ ਜਿਸ ਦੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਅਤੇ ਸਿੱਖੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks