ਪ੍ਰਣਾਮ ਸ਼ਹੀਦਾਂ ਨੂੰ: ਗੁਰਦੁਆਰਾ ਨਾਨਕਸਰ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ

NZ PIC 28 Dec-1ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਕੱਲ੍ਹ  ਹਫਤਾਵਾਰੀ ਦੀਵਾਨ  ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ। ਸਵੇਰ ਦੇ ਸਜੇ ਦੀਵਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਧੰਨਾ ਸਿੰਘ ਦੇ ਰਾਗੀ ਜੱਥੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕੇ ਨੂੰ ਸੰਗਤਾਂ ਨਾਲ ਬਹੁਤ ਜੋਸ਼ੀਲੇ ਅੰਦਾਜ਼  ਨਾਲ ਸਰਵਣ ਕਰਵਾਇਆ ਗਿਆ। ਸੰਗਤਾਂ ਨੇ ਸ਼ਬਦ ਕੀਰਤਨ ਦਾ ਪੂਰਨ ਆਨੰਦ ਮਾਣਿਆ।ਤਿੰਨ ਛੋਟੇ ਬੱਚਿਆਂ (ਅਨਮੋਲ ਸਿੰਘ, ਬਰਲੀਨ ਕੌਰ ਤੇ ਬਿਪਨਦੀਪ ਕੌਰ) ਨੇ ਆਪਣੀਆਂ ਕਵਿਤਾਵਾਂ ਰਾਂਹੀ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ।ਇਸ ਮੌਕੇ ‘ਸਪੋਕਨਜ਼ ਵਰਡ ਯੂਥ ਗਰੁੱਪ’ ਦੇ ਬੱਚਿਆਂ ਨੇ ਛਬੀਲ ਦੀ ਸੇਵਾ ਕੀਤੀ। ਸਮਾਗਮ ਦੇ ਅੰਤ ਵਿੱਚ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ‘ਚਾਰ ਸਾਹਿਬਜ਼ਾਦੇ’ ਫਿਲਮ ‘ਸਪੋਕਨਜ਼ ਵਰਡ ਯੂਥ ਗਰੁੱਪ’ ਦੇ ਬੱਚਿਆਂ ਵੱਲੋਂ ਦਿਖਾਈ ਗਈ।ਇਸ ਤੋਂ ਪਹਿਲਾਂ 26 ਦਸੰਬਰ ਦੀ ਸ਼ਾਮ ਨੂੰ ਵੀ ਵਿਸ਼ੇਸ਼ ਦੀਵਾਨ ਸਜਾਏ ਗਏ ਸਨ।