ਗੁਰਦੁਆਰਾ ਸਾਹਿਬ ਹੇਸਟਿੰਗ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ

NZ PIC 7 Sep-2
ਗੁਰਦੁਆਰਾ ਸਾਹਿਬ ਹੇਸਟਿੰਗ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਬੜੀ ਸ਼ਰਧਾ ਸਾਹਿਤ ਮਨਾਇਆ ਗਿਆ। ਸਮੂਹ ਸੰਗਤ ਵੱਲੋਂ ਰਖਵਾਏ ਗਏ ਅਖੰਠ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਿਆ। ਹਜ਼ੂਰੀ ਰਾਗੀ ਭਾਈ ਸੁਖਵੀਰ ਸਿੰਘ ਗੜ੍ਹਦੀਵਾਲ ਵਾਲਿਆਂ ਦੇ ਜੱਥੇ ਅਤੇ ਭਾਈ ਗੁਰਪਾਲ ਸਿੰਘ ਕਲਸੀ ਦੇ ਜੱਥੇ ਨੇ ਵੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇਮੁੱਖ ਗ੍ਰੰਥੀ ਅਤੇ ਕਥਾ ਵਾਚਕ ਭਾਈ ਵਰਿੰਦਰ ਜੀਤ ਸਿੰਘ ਜਲੰਧਰ ਵਾਲਿਆਂ ਨੇ ਗੁਰਬਾਣੀ ਕਥਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਬਾਰੇ ਵਿਚਾਰ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਕੱਤਰ ਬਲਜੀਤ ਸਿੰਘ ਬੈਂਸ ਅਤੇ ਸ. ਜਰਨੈਲ ਸਿੰਘ ਖਜ਼ਾਨਚੀ ਹੋਰਾਂ ਭਾਈ ਗੁਰਪਾਲ ਸਿੰਘ ਦੇ ਜੱਥੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਦੇਸ਼ ਵਿਚ ਚੋਣਾਂ ਦਾ ਮੌਹਲ ਹੋਣ ਕਾਰਨ ਅੱਜ ਗੁਰਦੁਆਰਾ ਸਾਹਿਬ ਵਿਖੇ ਲੇਬਰ ਪਾਰਟੀ ਦੀ ਉਮੀਦਵਾਰ ਐਨਾ ਲੌਰਿਕ (ਟੁਕੀਟੁੱਕੀ ਹਲਕਾ) ਨੇ ਵੀ ਸ਼ਿਰਕਤ ਕੀਤੀ। ਸ੍ਰੀਮਤੀ ਐਨਾ ਲੌਰਿਕ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆ ਲੇਬਰ ਪਾਰਟੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ। ਸਿੱਖ ਕਮਿਊਨਿਟੀ ਦੇ ਪ੍ਰਤੀਨਿਧਾਂ ਨੇ ਵੀ ਕੁਝ ਚਲੰਤ ਮਾਮਲਿਆਂ ਬਾਰੇ ਵਿਚਾਰ ਵਿਮਰਸ਼ ਕੀਤਾ। ਅਖੀਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਢਿੱਲੋਂ ਨੇ ਆਈਆਂ ਸੰਗਤਾਂ ਅਤੇ ਲੇਬਰ ਪਾਰਟੀ ਦੇ ਕਾਰਜ ਕਰਤਾਵਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

Install Punjabi Akhbar App

Install
×