ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

NZ PIC 5 Jan-2

ਗੁਰਦੁਆਰਾ ਸਾਹਿਬ ਉਟਾਹੂਹੂ ਅਤੇ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ ਦੋ ਦਿਨ ਸ੍ਰੀ ਗੁਰੂ ਗੋਬੰਿਦ ਸਿੰਘ ਜੀ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਉਟਾਹੂਹੂ ਵਿਖੇ ਸਜੇ ਦੀਵਾਨ ਦੇ ਵਿਚ ਭਾਈ ਦਵਿੰਦਰ ਸਿੰਘ, ਭਾਈ ਸੁਖਚੈਨ ਸਿੰਘ ਤੇ ਭਾਈ ਗੁਰਮੁਖ ਸਿੰਘ  ਦੇ ਰਾਗੀ ਜੱਥੇ ਨੇ ਸ਼ਬਦ ਕੀਰਤਨ ਕੀਤਾ ਜਦ ਕਿ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਐਤਵਾਰ ਨੂੰ ਅਖੰਠ ਪਾਠ ਦੇ ਭੋਗ ਪਾਏ ਅਤੇ ਸੋਮਵਾਰ ਨੂੰ ਸ਼ਾਮ ਦਾ ਦੀਵਾਨ ਸਜਾਇਆ ਗਿਆ। ਲੰਗਰ ਦੀ ਸੇਵਾ ਨੌਜਵਾਨ ਵਿਦਿਆਰਥੀਆਂ ਵੱਲੋਂ ਕਰਵਾਈ ਗਈ।