ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ 

20181016_222121

ਗੁਰਦੁਆਰਾ ਸ਼੍ਰੀ ਸਿੰਘ ਸਭਾ ਬ੍ਰਿਸਬੇਨ (ਟਾਈਗਮ) ਗੁਰੂ ਘਰ ਦੀ ਨਵੀ ਕਮੇਟੀ ਦੀ ਸੰਗਤਾ ਵਲੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿਚ ਪਿਛਲੇ ਪੰਜ ਸਾਲਾ ਤੋ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਸ. ਸੁਖਦੇਵ ਸਿੰਘ ਗਰਚਾ ਨੂੰ ਉਨ੍ਹਾਂ ਵਲੋ ਕੀਤੇ ਜਾ ਰਹੇ ਸੁਚੱਜੇ ਕਾਰਜਾ ਲਈ ਛੇਵੇਂ ਵਰ੍ਹੇ ਫਿਰ ਤੋ ਪ੍ਰਧਾਨਗੀ ਸੋਪੀ ਗਈ ਹੈ, ਰਣਦੀਪ ਸਿੰਘ ਜੌਹਲ ਜਨਰਲ ਸਕੱਤਰ, ਪਰਮਿੰਦਰ ਸਿੰਘ ਅਟਵਾਲ ਮੈਂਬਰ, ਭਾਈ ਬਲਜੀਤ ਸਿੰਘ ਮੈਂਬਰ, ਸੂਬਾ ਸਿੰਘ ਮੈਂਬਰ, ਸਤਿੰਦਰਜੀਤ ਸਿੰਘ ਮੈਂਬਰ ਤੇ ਅਮਰੀਕ ਸਿੰਘ ਆਦਿ ਮੈਂਬਰਾਨ ਸਾਂਝੇ ਤੋਰ ਤੇ ਗੁਰੂ ਘਰ ਦੀ ਸੇਵਾ ਸੰਭਾਲ ਤੇ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਇੱਕ ਸਾਲ ਦੇ ਲਈ ਸੇਵਾ ਨਿਭਾਉਣਗੇ।ਇਸ ਮੌਕੇ ’ਤੇ ਨਵੇ ਬਣੇ ਪ੍ਰਧਾਨ ਸੁਖਦੇਵ ਸਿੰਘ ਗਰਚਾ ਨੇ ਮੈਂਬਰਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਮੂਹ ਸੰਗਤਾ ਦੇ ਸਹਿਯੋਗ ਦੇ ਨਾਲ ਵਿਦੇਸ਼ ਦੇ ਵਿੱਚ ਸਾਡੀ ਅਜੋਕੀ ਪੀੜ੍ਹੀ ਨੂੰ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਸ਼ਾਨਾਮੱਤੀ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਜੀ ਦੀਆ ਸਮੁੱਚੀ ਮਨੁੱਖਤਾ ਦੇ ਭਲਾਈ ਲਈ ਦਿੱਤੀਆ ਕੁਰਬਾਨੀਆਂ ਬਾਰੇ ਚਾਨਣਾ ਪਾ ਕੇ ਜਗਰੂਕ ਕਰਨਾ ਵੀ ਅਜੋਕੇ ਦੌਰ ਵਿਚ ਬਹੁਤ ਹੀ ਜਰੂਰੀ ਹੈ, ਜਿਸ ਨਾਲ ਅਸੀ ਸਥਾਨਕ ਲੋਕਾ ਨੂੰ ਆਪਣੀ ਪਹਿਚਾਣ ਦੱਸ ਕੇ ਵਿਦੇਸ਼ਾ ਵਿਚ ਪੇਸ਼ ਆ ਰਹੀਆ ਦਰਪੇਸ਼ ਮੁਸ਼ਕਲਾ ਦਾ ਹੱਲ ਕਰਨ ਵਿੱਚ ਸਹਾਈ ਸਿੱਧ ਹੋ ਸਕਦੇ ਹਾ।ਉਨ੍ਹਾਂ ਅੱਗੇ ਕਿਹਾ ਕਮੇਟੀ ਸਿੱਖੀ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਰਹੇਗੀ|

Welcome to Punjabi Akhbar

Install Punjabi Akhbar
×