ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

IMG_7088

ਨਿਊਯਾਰਕ, 18 ਜੁਲਾਈ —ਬੀਤੇਂ ਦਿਨ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦਵਾਰਾ ਸਿੱਖ  ਕਲਚਰਲ ਸੁਸਾਇਟੀ  ਰਿੰਚਮੰਡ ਹਿੱਲ ਨਿਊਯਾਰਕ ਵਿਖੇ ਕੋਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ  ਜੀ ਦਾ ਸ਼ਹੀਦੀ ਦਿਹਾੜਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸਿੱਖ ਜੱਥੇਬੰਦੀਆਂ ਦੇ ਸਾਂਝੇ ਸਹਿਯੋਗ ਨਾਲ ਨਿਊਯਾਰਕ ਵਿਖੇਂ ਬੜੇ ਪਿਆਰ ਅਤੇ ਸਰਧਾ ਨਾਲ ਮਨਾਿੲਆ ਗਿਆ। ਜਿਸ ਵਿੱਚ ਕੋਮ ਦੇ ਮਹਾਨ ਕੀਰਤਨੀਏ ਕਥਾ ਵਾਚਕ ਅਤੇ ਢਾਡੀਆਂ ਜਥਿਆਂ  ਨੇ ਹਾਜ਼ਰੀ ਲਗਵਾਈ।ਉਥੇ ਸੰਤ ਬਾਬਾ ਗੁਰਿੰਦਰ ਸਿੰਘ  ਜੀ ਮਾਂਡੀ ਹਰਿਆਣੇ ਵਾਿਲਆਂ ਨੇ ਵੀ ਉਚੇਚੇ ਤੌਰ ਤੇ ਗੁਰੂ ਘਰ ਪਹੁੰਚ ਕੇ ਸ਼ਹੀਦਾਂ ਨੂੰ ਨਮਸਕਾਰ ਕਰਦਿਆਂ ਉਚੇਚੇ ਤੋਰ ਤੇ ਦੀਵਾਨਾ ਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ।ਇਸ ਮੌਕੇ ਭਾਈ ਬਲਾਕਾ ਸਿੰਘ ਨੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਬਾਬਾ ਜੀ ਦਾ ਗੁਰੂ ਘਰ ਆਉਣ ਤੇ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ।

IMG_7087

ਗੁਰੂ ਘਰ ਦੀ ਕਮੇਟੀ ਵੱਲੋ ਬਾਬਾ ਗੁਰਿੰਦਰ ਸਿੰਘ ਜੀ ਮਾਂਡੀ ਦਾ ਵਿਸ਼ੇਸ਼ ਤੋਰ ਤੇ ਸਨਮਾਨ ਵੀ ਕੀਤਾ ਗਿਆ। ਉਥੇ ਟਰਾਈ ਸਟੇਟ ਦੇ ਸਮੂੰਹ  ਗੁਰਦੁਆਰਾ ਸਾਹਿਬ  ਈਸਟ ਕੋਸਟ ਦੇ ਕੋਆਰਡੀਨੇਟਰ ਸ ਹਿੰਮਤ ਸਿੰਘ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਸ: ਬੂਟਾ ਸਿੰਘ ਨੇ ਵੀ ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਹਜ਼ੂਰੀ ਕਥਾ ਵਾਚਕ ਭਾਈ ਜੰਗਬੀਰ ਸਿੰਘ ਜੀ ਨੇ ਸਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

IMG_7083

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੌ ਕਰਵਾਏ ਗਏ ਸ਼ਹੀਦਾਂ ਨੂੰ ਸਮਰਪਿਤ ਮੈਦਾਨ ਏ ਜੰਗ ਨਾਂ ਦੇ ਟਾਈਟਲ ਹੇਠ ਹੋਏ ਗਤਕੇ ਦੇ ਮੁਕਾਬਲਿਆਂ ਚ’ ਮੁੱਖ ਸੇਵਾਦਾਰ ਸ ਕੁਲਦੀਪ ਸਿੰਘ ਢਿੱਲੋ  ਤੇ ਸ: ਗੁਰਦੇਵ ਸਿੰਘ ਕੰਗ ਸਾਬਕਾ ਪ੍ਰਧਾਨ ਦੀ ਅਗਵਾਈ ਹੇਠ ਪਹੁੰਚ ਕੇ ਗਤਕੇ ਦੇ ਜੌਹਰ ਦਿਖਾਉਣ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਅਤੇ ਸੰਗਤਾਂ ਨੇ ਇਸ ਵਿਸੇਸ ਪ੍ਰੋਗਰਾਮ ਕਰਨ ਤੇ ਗੁਰੂ ਘਰ ਦੀ ਕਮੇਟੀ ਦੀ ਭਰਪੂਰ ਸ਼ਲਾਘਾ ਕਰਦਿਆ ਜਿੱਥੇ ਕਥਾ ਕੀਰਤਨ ਦਾ ਆਨੰਦ ਮਾਣਿਆ ਉਥੇ  ਗੱਤਕੇ ਦੇ ਜੌਹਰ ਵੇਖਦਿਆ ਭਰਪੂਰ ਖ਼ੁਸ਼ੀ ਮਹਿਸੂਸ ਕੀਤੀ ਅਤੇ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗਰੰਥੀ ਭਾਈ ਭੁਪਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ। ਅਤੇ ਸੰਗਤਾਂ ਨੇ ਅੱਗੇ ਤੋਂ ਇਹੋ ਜਿਹੇ ਪ੍ਰੋਗਰਾਮ ਕਰਨ ਦੀ  ਲਈ ਬੇਨਤੀ ਕੀਤੀ।

Install Punjabi Akhbar App

Install
×