ਇੰਡੋਨੇਸ਼ੀਆ ਵਿਖੇ ਸਥਾਪਿਤ ਤਿੰਨੋ ਗੁਰਦੁਆਰਾ ਸਾਹਿਬ ਸੁਰੱਖਿਆਤ-ਟੀ ਸੁਨਾਮੀ ਕਾਫੀ ਦੂਰ ਆਈ

(ਗੁਰਦੁਆਰਾ ਪਾਸਰ ਬਾਰੂ, ਜਕਾਰਤਾ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ  ਅਤੇ ਭਾਈ ਜਗਮੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ)
(ਗੁਰਦੁਆਰਾ ਪਾਸਰ ਬਾਰੂ, ਜਕਾਰਤਾ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ ਅਤੇ ਭਾਈ ਜਗਮੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ)

ਆਕਲੈਂਡ 29 ਸਤੰਬਰ  – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਇਸ ਵੇਲੇ ਤਿੰਨ ਗੁਰਦੁਆਰਾ ਸਾਹਿਬ ਸਥਾਪਿਤ ਹਨ। ਜਿਨ੍ਹਾਂ ਵਿਚ ਗੁਰਦੁਆਰਾ ਪਾਸਰ ਬਾਰੂ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ ਅਤੇ ਗੁਰਦੁਆਰਾ ਸਲਾਤਨ ਹੈ। ਇਹ ਤਿੰਨੋ ਗੁਰਦੁਆਰਾ ਸਾਹਿਬ ਜਕਾਰਤਾ ਵਿਖੇ ਹੀ ਪੈਂਦ ਹਨ। ਬੀਤੇ ਕੱਲ੍ਹ ਆਈ ਟੀ ਸੁਨਾਮੀ ਅਤੇ ਭੁਚਾਲ (7.5) ਇਥੋਂ ਕਾਫੀ ਦੂਰ ਸੂਲਾਵਸੀ ਵਿਖੇ ਆਈ ਸੀ ਜਿਸ ਕਰਕੇ ਤਿੰਨੋ ਗੁਰਦੁਆਰਾ ਸਾਹਿਬ ਸਹੀ ਸਲਾਮਤ ਹੈ। ਗਿਆਨੀ ਜਗਮੀਤ ਸਿੰਘ ਤੇ ਭਾਈਬਚਿਤਰ ਸਿੰਘ ਨੇ ਗੁਰਦੁਆਰਾ ਪਾਸਰ ਬਾਰੂ ਤੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ 700 ਤੋਂ 00 ਦੇ ਕਰੀਬ ਸਿੱਖ ਪਰਿਵਾਰ ਹਨ। ਸਿੰਧੀ ਲੋਕਾਂ ਦੇ ਵੀ 1500 ਦੇ ਕਰੀਬ ਪਰਿਵਾਰ ਹਨ। ਗੁਰਦੁਆਰਾ ਪਾਸਰ ਬਾਰੂ ਸੰਗਤਾਂ ਵਾਸਤੇ ਸੈਂਟਰਲਸਥਾਨ ਹੈ ਇਥੇ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ, ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ। ਹਫਤਾਵਾਰੀ ਐਤਵਾਰ ਸਵੇਰੇ ਹੁੰਦਾ ਹੈ। ਇਹ ਗੁਰਦੁਆਰਾ ਸਾਹਿਬ 62 ਸਾਲ ਦੇ ਕਰੀਬ ਪੁਰਾਣਾ ਹੈ। ਸੈਰ ਸਪਾਟੇ ਵਾਲੇ ਲੋਕ ਇਥੇ ਅਕਸਰ ਮੱਥਾ ਟੇਕਣ ਆਉਂਦੇ ਹਨ ਅਤੇ ਗੁਰੂ ਕਾਲੰਗਰ ਛਕ ਕੇ ਜਾਂਦੇ ਹਨ। ਇੰਡੋਨੇਸ਼ੀਆ ਦੇ ਵਿਚ ਹੋਰ ਥਾਵਾਂ ਜਿਵੇਂ ਮਿਡਾਨ ਵਿਖੇ ਵੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ  ਸਥਾਪਿਤ ਹਨ ਕੁੱਲ ਮਿਲਾ ਕੇ 9-10 ਗੁਰਦੁਆਰਾ ਸਾਹਿਬ ਇਥੇ ਸਥਾਪਿਤ ਹਨ। ਇਥੇ ਵੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks