ਗੁਰੂਦਵਾਰਾ ਸਾਹਿਬ ਕੈਨਿੰਗਵੇਲ ‘ਚ ਗੁਰਮਤਿ ਸਮਾਗਮ 2 ਅਕਤੂਬਰ ਨੂੰ

fb_img_1475110704637

ਪੰਜਾਬੀ ਸੱਥ ਪਰਥ ਵੱਲੋਂ ਸਿੱਖ ਅੈਸੋਸੀਏਸਨ ਆਫ਼ ਵੈਸਟਰਨ ਆਸਟ੍ਰੇਲੀਆ (ਸਾਵਾ) ਅਤੇ ਗੁਰੂਮਤਿ ਪ੍ਰਚਾਰ ਸੁਸਾਇਟੀ ਪਰਥ ਦੇ ਸਹਿਯੋਗ ਨਾਲ ਮਿਤੀ 2 ਅਕਤੂਬਰ ਦਿਨ ਐਂਤਵਾਰ ਨੂੰ ਗੁਰੂਦੁਆਰਾ ਸਾਹਿਬ ਕੈਨਿੰਙਵੇਲ ਵਿੱਚ ਇੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਜੋ ਕਿ ਬਾਅਦ ਦੁਪਹਿਰ 2:00 ਵਜੇ ਤੋਂ ਲੈ ਕੇ ਸ਼ਾਮ 3:00 ਵਜੇ ਤੱਕ ਹੋਵੇਗਾ। ਜਿਸ ਵਿੱਚ ਡਾ. ਕੁਲਵੰਤ ਕੌਰ ਜੀ (ਪਟਿਆਲ਼ਾ) ਸੰਗਤਾਂ ਦੇ ਸਨਮੁੱਖ ਹੋਣਗੇ ਅਤੇ ਸਿੱਖੀ ਸਿਧਾਤਾਂ ਦੇ ਸੰਦਰਭ ਵਿੱਚ ਅਜੋਕੇ ਸਿੱਖ ਸਮਾਜ ਦੇ ਸਵਰੂਪ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।

ਡਾ: ਕੁਲਵੰਤ ਕੌਰ ਜੀ ਨੇ  ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ ਹੈ। ਗੁਰਬਾਣੀ ਅਧਾਰਿਤ ਤਕਰੀਬਨ ਅਠਾਰਾਂ ਕਿਤਾਬਾਂ ਲਿਖੀਆਂ ਹਨ ਤੇ ਜਿਨ੍ਹਾ ਰਾਂਹੀ ਸਿੱਖ ਧਰਮ ਦੇ ਸਹੀ ਸੰਦਰਭ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਡਾ: ਕੁਲਵੰਤ ਕੌਰ ਜੀ  ਧਰਮ , ਸੱਭਿਆਚਾਰ , ਸਾਹਿਤ ਅਤੇ ਵਾਤਾਵਰਨ  ਆਦਿ ਵਿਸ਼ਿਆਂ ਤੇ ਚੰਗੇ ਬੁਲਾਰੇ ਹਨ ਅਤੇ ਅਨੇਕਾਂ ਵਾਰ ਵਿਦੇਸ਼ਾਂ ਵਿੱਚ ਧਾਰਮਿਕ ਸੈਮੀਨਾਰਾਂ, ਅਤੇ ਕਾਨਫ਼ਰੰਸਾਂ ਵਿੱਚ ਸ਼ਾਮਿਲ ਹੋਏ। ਡਾ: ਸਾਹਿਬ ਪਟਿਆਲ਼ਾ ਵਿੱਚ ਚਲ ਰਹੀ  ਸੰਸਥਾ  ਮਾਈ ਭਾਗੋ ਬ੍ਰਿਗੇਡ ਦੇ ਬਾਨੀ ਵੀ ਹਨ ਅਤੇ ਮਾਈ ਭਾਗੋ ਬ੍ਰਿਗੇਡ ਦੇ ਤਹਿਤ  ਤਕਰੀਬਨ 40 ਬੱਚਿਆਂ ਦੀ ਦੇਖਭਾਲ ਅਤੇ ਪੜ੍ਹਾਈ ਦੀ ਜਿੰਮੇਵਾਰੀ ਖੁਦ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਲਈ  ਫ਼੍ਰੀ ਮੈਡੀਕਲ ਕੈਂਪ , ਸਕੂਲਾਂ ਵਿੱਚ ਬਾਲ ਸੈਮੀਨਾਰ ਅਤੇ ਪੰਜਾਬੀ ਸਾਹਿਤ ਵੀ ਸਮੇਂ ਸਮੇਂ ਤੇ ਵੰਡਦੇ ਰਹਿੰਦੇ ਹਨ।

ਸੱਥ ਸੰਚਾਲਕ ਹਰਲਾਲ ਬੈਂਸ ਨੇ ਪਰਥ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਸ਼ਾਮਿਲ ਹੋਵੋ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਵੋ।

Install Punjabi Akhbar App

Install
×