ਗੁਰਦੁਆਰਾ ਪੰਜਾ ਸਾਹਿਬ ਬਾਬੇ ਦਾ ਪੰਜਾ ਸੰਗਤਾਂ ਲਈ ਇਕ ਰੂਹਾਨੀ ਸ਼ਕਤੀ ਦਾ ਪ੍ਰਤੀਕ : ਭਾਈ ਰਾਮ ਸਿੰਘ

ਪ੍ਰਬੰਧਕ ਕਮੇਟੀ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਤੇ ਬੀਬੀ ਰਾਜਿੰਦਰ ਕੌਰ ਗਿੱਲ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ

ਨਿਊਯਾਰਕ/ ਨਨਕਾਣਾ ਸਾਹਿਬ 8 ਨਵੰਬਰ  – ਨਨਕਾਣਾ ਸਾਹਿਬ ਤੋਂ ਕੋਈ ਸਾਢੇ ਤਿੰਨ ਸੌ ਕਿਲੋਮੀਟਰ ਤੇ ਗੁਰਾਂ ਦੀ ਵਰਸੋਈ ਧਰਤੀ ਪੰਜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਜੁੜੀ ਘਟਨਾ ਹੈ।ਇਸ  ਸਬੰਧੀ ਆਪਣੀ ਸ਼ਰਧਾ ਨੂੰ ਉੱਥੇ ਪਹੁੰਚ ਕੇ ਸੰਗਤਾ  ਪੰਜੇ ਦੇ ਦਰਸ਼ਨਾਂ ਤੇ ਉਸ ਦੇ ਚਿੰਨ੍ਹ ਨਾਲ ਆਪਣੇ ਹੱਥ ਨੂੰ ਸਮੋਕੇ ਜੀਵਨ ਦੀ ਸਫਲਤਾ ਦੀ ਅਰਦਾਸ ਅਤੇ ਸਫਲਤਾ ਦੀ ਕਾਮਨਾ ਕਰਦੀਆਂ ਹਨ। ਸੰਗਤਾਂ ਦੇ ਵਿੱਚ ਸਿੱਖਸ ਆਫ ਅਮਰੀਕਾ ਦੇ ਵਫਦ ਨੇ ਆਪਣੀ ਸ਼ਮੂਲੀਅਤ ਡਾ. ਸੁਰਿੰਦਰ ਸਿੰਘ ਗਿੱਲ ਰਾਹੀਂ ਕੀਤੀ, ਜੋ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਅਗਵਾਈ ਵਿੱਚ ਚਲ ਰਹੀ ਸੰਸਥਾ ਦੇ ਬੋਰਡ ਡਾਇਰੈਕਟਰ ਹਨ।

ਉਨ੍ਹਾਂ ਨੇ ਫ਼ੋਨ ਵਾਰਤਾ ਤੇ ਗੱਲ-ਬਾਤ ਦੋਰਾਨ ਸੰਖੇਪ ਚ’ ਦੱਸਿਆ ਕਿ ਪੰਜਾ ਸਾਹਿਬ ਜਿੱਥੇ ਧਾਰਮਿਕ ਰੂਹਾਨੀਅਤ ਦਾ ਸੋਮਾ ਹੈ, ਉੱਥੇ ਉਹ ਗੁਰਮੁਖੀ ਦਾ ਵੀ ਕੇਂਦਰ ਬਣ ਰਿਹਾ ਹੈ। ਜਿੱਥੇ ਬੱਚੇ ਕੀਰਤਨ, ਅਰਦਾਸ ਸੇਵਾ ਅਤੇ ਹੁਕਮਨਾਮੇ ਲੈ ਕੇ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਦੀ ਪ੍ਰੇਰਨਾ ਦੇ ਰਿਹਾ ਸਥਾਨ ਬਣ ਗਿਆ ਹੈ।

ਡਾ. ਸੁਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੀ ਧਰਮ ਪਤਨੀ ਰਾਜਿੰਦਰ ਕੌਰ ਗਿੱਲ ਨੂੰ ਉਨ੍ਹਾਂ ਦੀ ਪੰਜਾਬੀ ਸਿਖਾਉਣ ਪ੍ਰਤੀ ਅਮਰੀਕਾ ਦੀ ਧਰਤੀ ਤੇ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਬਦਲੇ ਪ੍ਰਬੰਧਕਾਂ ਨੇ ਉਹਨਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।