ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਦੀ ਪੂਰੀ ਇਮਾਰਤ ਹੋਈ ਗੁਰੂ ਘਰ ਦੇ ਨਾਂਅ


gurudwara-newlin 2009 ਦੇ ਵਿਚ ਸਥਾਪਿਤ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ

ਔਕਲੈਂਡ- 10 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਔਕਲੈਂਡ ਸ਼ਹਿਰ ਦੇ ਬਿਲਕੁਲ ਨਜ਼ਦੀਕ 4/3034 ਗ੍ਰੇਟ ਸਾਊਥ ਰੋਡ ਨਿਊਲਿਨ ਉਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਘਰ ਦੀ ਇਮਾਰਤ ਹੁਣ ਗੁਰੂ ਘਰ ਦੇ ਨਾਂਅ ਹੋ ਗਈ ਹੈ। 8 ਲੱਖ 80 ਹਜ਼ਾਰ ਡਾਲਰ ਦੇ ਨਾਲ ਖਰੀਦੀ ਗਈ ਇਸ ਇਮਰਾਤ ਦਾ ਖੇਤਰਫਲ 725 ਵਰਗ ਮੀਟਰ ਦੇ ਕਰੀਬ ਹੈ। ਸੰਗਤ ਦੀ ਆਮਦ ਅਨੁਸਾਰ ਲੋੜੀਂਦੀ ਕਾਰ ਪਾਰਕਿੰਗ ਵੀ ਮੌਜੂਦ ਹੈ। ਜੁਲਾਈ 2009 ਦੇ ਵਿਚ ਇਹ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ ਤੇ ਨਿਰੰਤਰ ਵਧੀਆ ਸੇਵਾਵਾਂ ਦੇ ਨਾਲ ਅਗੇ ਵਧ ਰਿਹਾ ਹੈ। ਸੁਚੱਜੇ ਢੰਗ ਨਾਲ ਪ੍ਰਬੰਧ ਚਲਾ ਰਹੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਸ ਇਮਾਰਤ ਦੀ ਸੈਟਲਮੈਂਟ ਸਿਰੇ ਚੜ੍ਹੀ ਹੈ ਜਿਸ ਦੇ ਲਈ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਧ ਸੰਗਤ ਦਾ ਸ਼ੁੱਕਰਾਨਾ ਕੀਤਾ ਗਾ ਹੈ। 
ਵਿਸ਼ੇਸ਼ ਸ਼ੁੱਕਰਾਨਾ ਪ੍ਰੋਗਰਾਮ ਅੱਜ: ਐਤਵਾਰ ਦਾ ਹਫਤਾਵਾਰੀ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰੂ ਘਰ ਦੇ ਨਾਂਅ ਹੋਣ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
ਮਹਾਨ ਗੁਰਮਤਿ ਸੰਗੀਤ ਕੀਰਤਨ ਦਰਬਾਰ 16 ਅਗਸਤ ਨੂੰ: 16 ਅਗਸਤ ਦਿਨ ਸਨਿਚਰਵਾਰ ਨੂੰ ‘ਮਹਾਨ ਗੁਰਮਤਿ ਸੰਗੀਤ ਕੀਰਤਨ ਦਰਬਾਰ’ ਸ਼ਾਮ 6 ਵਜੇ ਤੋਂ ਰਾਤ 9.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੇ ਵਿਚ ਨਿਰਧਾਰਤ ਰਾਗਾਂ ਦੇ ਵਿਚ ਸ਼ਬਦ ਗਾਇਨ ਕੀਤੇ ਜਾਣਗੇ। ਕੀਰਤਨ ਦਰਬਾਰ ਦੇ ਵਿਚ ਭਾਈ ਰਤਨ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ, ਭਾਈ ਕਪੂਰ ਸਿੰਘ ਖੰਨਾ ਵਾਲੇ, ਭਾਈ ਪ੍ਰਭਸ਼ਰਨ ਸਿੰਘ, ਬੀਬੀ ਦਲਜੀਤ ਕੌਰ, ਭਾਈ ਯਾਦਵਿੰਦਰ ਸਿੰਘ ਤੇ ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ  ਙਾਜ਼ਰੀ ਭਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Install Punjabi Akhbar App

Install
×