ਵਿਦੇਸ਼ਾ ਵਿੱਚ ਬਣੇ ਅਲੀਸ਼ਾਨ ਗੁਰਦੁਆਰਿਆ ਦੇ ਪ੍ਰਬੰਧਕ ਤੇ ਵਿਵਾਦ

Guru-Gobind-Singh-Gurdwara-Bradford-England-Sik

ਵਿਦੇਸ਼ਾ ਵਿੱਚ ਬਣੇ ਅਲੀਸ਼ਾਨ ਗੁਰਦੁਆਰਿਆ ਦੇ ਪ੍ਰਬੰਧਕ ਸਮੇ-2 ਤੇ ਕਿਸੇ ਨਾ ਕਿਸੇ ਵਿਵਾਦ ਵਿੱਚ ਹਮੇਸ਼ਾ ਫਸੇ ਰਹਿੰਦੇ ਹਨ ਜਿਸ ਵਿੱਚ ਉਹ ਸੰਗਤ ਦੇ ਪੈਸੇ ਦੀ ਬਰਬਾਦੀ ਦੇ ਨਾਲ -2 ਆਪਣਾ ਤੇ ਹੋਰਾਂ ਦਾ ਸਮਾ ਵੀ ਬਰਬਾਦ ਕਰਦੇ ਹਨ ਅਤੇ ਸਿੱਖ ਸੰਗਤ ਦੇ ਮਨਾ ਵਿੱਚ ਆਪਣੇ ਪ੍ਰਤੀ ਗੁਸਾ ਵੀ ਪੈਦਾ ਕਰਦੇ ਹਨ ਤੇ ਇੱਥੋ ਤੱਕ ਕਿ ਸਿੱਖ ਧਰਮ ਦੇ ਸ਼ਾਨਦਾਰ ਸਿਧਾਤਾਂ ਨੂੰ ਵੀ ਤੋੜਨ ਦੇ ਭਾਗੀਦਾਰ ਬਣਦੇ ਹਨ ਇੱਥੇ ਮੇਰੀ ਮੁਰਾਦ ਹੈ ਕਿ ਗੁਰਦੁਆਰਿਆ ਵਿੱਚ ਅਨੰਦ ਕਾਰਜ ਹੋਣ ਸਮੇ ਬਰਾਤੀਆ ਅਤੇ ਭਾਈਚਾਰੇ ਦੇ ਪਤਵੰਤੇ ਸੱਜਣਾ ਵਾਸਤੇ ਚਾਹ ਪਾਣੀ ਅਤੇ ਲੰਗਰ ਛਕਣ ਲਈ ਉਚੇਚੇ ਤੋਰ ਤੇ ਗੁਰੂ ਘਰ ਦੇ ਲੰਗਰ ਹਾਲ ਚ ਮੇਜ ਕੁਰਸੀਆ ਲਗਾਉਣੇ ਕਿ ਮਨਮੱਤ ਹੈ ਜਾਂ ਗੁਰਮਤਿ ?

ਉਸ ਵੇਲੇ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ ਜਦੋ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਦੋ ਤਰਾਂ ਦੇ ਲੰਗਰ ਵਰਤਾਏ ਜਾਂਦੇ ਹਨ ਇੱਕ ਹੁੰਦਾ ਹੈ ਸਾਦਾ ਦਾਲ-ਫੁਲਕਾ ਅਤੇ ਦੂਸਰਾ ਹੁੰਦਾ ਵਿਆਹ ਵਾਲੇ ਪ੍ਰਵਾਰ ਵੱਲੋ ਬਰਾਤੀਆ ਅਤੇ ਭਾਈਚਾਰੇ ਦੇ ਵਿਆਹ ਵਿੱਚ ਆਏ ਹੋਏ ਪੰਤਵੰਤੇ ਸੱਜਣਾ ਲਈ ਉਚੇਚੇ ਤੋਰ ਤੇ ਬਣਾਇਆ ਹੋਇਆ ਸਪੈਸ਼ਲ ਖਾਣਾ । ਆਮ ਸੰਗਤ ਜਦੋ ਗੁਰੂ ਘਰ ਵਿੱਚ ਮੱਥਾ ਟੇਕਣ ਆਉਦੀ ਹੈ ਤਾਂ ਉਸ ਨੂੰ ਛਕਾਇਆ ਜਾਂਦਾ ਹੈ ਸਾਦਾ ਲੰਗਰ ਯਾਨੀ ਕਿ ਦਾਲ ਫੁਲਕਾ ਅਤੇ ਉਸੇ ਲੰਗਰ ਹਾਲ ਵਿੱਚ ਬਰਾਤੀਆਂ ਅਤੇ ਪੰਤਵੰਤੇ ਸੱਜਣਾ ਨੂੰ ਖੁਵਾਏ ਜਾਂਦੇ ਹਨ ਭਟੂਰੇ , ਕੁਲਚੇ , ਪਨੀਰ ਪਕੋੜਾ , ਪਾਣੀ ਪੁਰੀ , ਡੋਸੇ ਸਮੋਚੇ , ਅਤੇ ਚਾਟ ਭੱਲੇ ਆਦਿ , ਕੀ ਤੁਸੀ ਇਸ ਨੂੰ ਗੁਰੂ ਕਾ ਲੰਗਰ ਕਹੋਗੇ ? ਅੱਜ ਕੱਲ ਤੇ ਕਈ ਗੁਰੂ ਘਰਾਂ ਵਿੱਚ ਸਟਾਲ ਵੀ ਲੱਗਣੇ ਸ਼ੂਰੁ ਹੋ ਗਏ ਹਨ । ਪਹਿਲੀ ਗੱਲ ਤਾਂ ਇਹ ਹੈ ਕਿ ਗੁਰਦੁਆਰੇ ਦੇ ਦਰਬਾਰ ਹਾਲ ਵਿੱਚ ਜਾਂ ਲੰਗਰ ਹਾਲ ਵਿੱਚ ਕਿਸੇ ਵਿਅੱਕਤੀ ਵਿਸ਼ੇਸ਼ ਲਈ ਕਿਸੇ ਵਿਸ਼ੇਸ਼ ਵਸਤੂ ਦਾ ਪ੍ਰਬੰਧ ਕਰਨਾ ਗੁਰੂ ਸਿਧਾਂਤ ਅਨੁਸਾਰ ਪੂਰਨ ਤੋਰ ਤੇ ਮਨਮੱਤ ਹੈ । ਗੁਰਦੁਆਰਾ ਸਾਹਿਬਾਨ ਵਿੱਚ ਸੰਗਤ ਅਤੇ ਪੰਗਤ ਦਾ ਜੋ ਵਿਧਾਨ ਸਤਿਗੁਰਾ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਅਨੁਸਾਰ ਹੀ ਸਾਨੂੰ ਚੱਲਣਾ ਚਾਹੀਦਾ ਹੈ ।

ਬਹੁਤੀ ਬਾਰ ਇਹ ਦੇਖਿਆ ਗਿਆ ਹੈ ਕਿ ਜਦੋ ਕੋਈ ਸੱਜਣ ਗੁਰੂ ਘਰ ਵਿੱਚ ਆਪਣੇ ਲੜਕੇ ਜਾਂ ਲੜਕੀ ਦਾ ਅਨੰਦ ਕਾਰਜ ਕਰਵਾਉਦਾ ਹੈ ਤਾਂ ਉਹ ਗੁਰੂ ਘਰ ਦੇ ਲੰਗਰ ਹਾਲ ਦੀ ਸਜਾਵਟ ਇਸ ਤਰਾਂ ਕਰਵਾਉਦਾ ਹੈ ਜਿਵੇਂ ਉਹ ਗੁਰੂ ਘਰ ਦਾ ਲੰਗਰ ਹਾਲ ਨਹੀ ਬਲਕਿ ਇੱਕ ਮੈਰਿਜ ਪੈਲਸ ਹੁੰਦਾ ਹੈ । ਜੇਕਰ ਅਸੀ ਗੁਰੂ ਘਰ ਦੀਆਂ ਖੁਸ਼ੀਆ ਲੈਣੀਆ ਹਨ ਤਾਂ ਸਾਨੂੰ ਗੁਰੂ ਸਾਹਿਬ ਦੇ ਬਖਸ਼ੇ ਸਿਧਾਤਾਂ ਅਨੁਸਾਰ ਚੱਲਣਾ ਚਾਹੀਦਾ ਹੈ ਨਾ ਕਿ ਆਪਣੇ ਸਿਧਾਂਤ ਬਣਾਕੇ ਗੁਰਦੁਆਰਿਆ ਚ ਲਾਗੂ ਕਰਨੇ ਚਾਹੀਦੇ ਹਨ ਅਗਲੀ ਗੱਲ ਕਿ ਵਿਦੇਸ਼ਾ ਵਿੱਚ ਵਿਆਹ ਸਮੇ ਗੁਰੂ ਘਰ ਨੂੰ ਇੱਕ ਮੈਰਿਜ ਪੈਲਸ ਵਿੱਚ ਤਬਦੀਲ ਕਰਨ ਤੋ ਬਾਅਦ ਜਦੋ ਕੋਈ ਸੱਜਣ ਇਸ ਵਿਰੁਧ ਅਵਾਜ ਉਠਾਉਦਾ ਹੈ ਤਾਂ ਗੁਰੂ ਘਰ ਦੇ ਪ੍ਰਬੰਧਕ ਜਾਂ ਅਨੰਦ ਕਾਰਜ ਕਰਵਾਉਣ ਵਾਲਾ ਪ੍ਰਵਾਰ ਉਸ ਦੇਸ਼ ਦੇ ਕਾਨੂੰਨ ਦਾ ਸਹਾਰਾ ਲੈ ਕੇ ਉਸ ਅਵਾਜ ਨੂੰ ਦਬਾ ਦੇਣਾ ਚਾਹੁੰਦੇ ਹਨ ਇਹ ਠੀਕ ਹੈ ਕਿ ਬਾਹਰਲੇ ਮੁਲਕਾ ਦੇ ਦੇਸ਼ ਦਾ ਕਾਨੂੰਨ ਸਾਨੂੰ ਬਰਾਬਰਤਾ ਦੇ ਅਧਿਕਾਰ ਦਿੰਦਾ ਹੈ ਪਰ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਅੱਜ ਤੋ ਪੰਜ ਸਦੀਆ ਪਹਿਲਾ ਬਰਾਬਰਤਾ ਦੇ ਸਾਰੇ ਹੱਕ ਵੀ ਦੇ ਦਿੱਤੇ ਹਨ ਅਤੇ ਹਰ ਕੰਮ ਦੇ ਨਾਲ ਇੱਕ ਸਿਧਾਂਤ ਵੀ ਬਖਸ਼ ਦਿੱਤਾ ਹੈ । ਅਗਰ ਸਾਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੂੰ ਮੈਰਿਜ ਪੈਲਸ ਬਣਾਕੇ ਏਨਾ ਹੀ ਅਨੰਦ ਮਿਲਦਾ ਹੈ ਤਾਂ ਫਿਰ ਕਿਉ ਨਹੀ ਗੁਰਦੁਆਰਾ ਸਾਹਿਬ ਵਿੱਚ ਲੜਕੀ ਜਾਂ ਲੜਕੇ ਦੇ ਅਨੰਦ ਕਾਰਜ ਕਰਵਾਕੇ , ਬਾਹਰ ਕਿਸੇ ਸੱਚੀਮੁਚੀ ਦੇ ਮੈਰਿਜ ਪੈਲਸ ਵਿੱਚ ਬਰਾਤੀਆ ਅਤੇ ਪਤਵੰਤੇ ਸੱਜਣਾ ਨੂੰ ਖਾਣਾ ਖੁਵਾ ਦਿੱਤਾ ਜਾਵੇ , ਉਝ ਵੀ ਇਹ ਆਖ ਹੀ ਦਿੱਤਾ ਜਾਂਦਾ ਹੈ ਕਿ ਅਸੀ ਇੱਥੇ ਵਿਦੇਸ਼ਾਂ ਵਿੱਚ ਚਾਲੀ ਪੰਜਾਹ ਸਾਲ ਤੋ ਆਏ ਹੋਏ ਹਾਂ ਫਿਰ ਫਿਰ ਭਾਈ ਖਰਚੋ ਥੋੜੇ ਹੋਰ ਪੈਸੇ “ਨਾ ਰਹੇ ਬਾਂਸ ਨਾ ਵੱਜੇ ਬੰਸਰੀ” ਦੇ ਅਨੁਸਾਰ ਫਿਰ ਨਾ ਕੋਈ ਵਿਵਾਦ ਖੜਾ ਹੋਵੇ , ਨਾ ਕੋਈ ਕਿਸੇ ਨਾਲ ਲੜਾਈ ਝਗੜਾ ਹੋਵੇ , ਸ਼ਾਤੀ ਨਾਲ ਅਨੰਦ ਕਾਰਜ ਦਾ ਕੰਮ ਨੇਪਰੇ ਚੜ ਜਾਵੇ ।।

{ਰਣਜੀਤ ਸਿੰਘ ਸ਼ੇਰਗਿੱਲ}

ranjitsinghshergill@gmail.com

Install Punjabi Akhbar App

Install
×