ਪਾਕਿਸਤਾਨ ’ਚ ਨਵਾਂ ਸਾਲ – ਗੁਰੂ ਦੇ ਨਾਲ: ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੰਧਕੋਟ ਵਿਖੇ ਵਾਹਿਗੁਰੂ ਸਿਮਰਨ ਦੇ ਨਾਲ 2023 ਦੀ ਸ਼ੁਰੂਆਤ

2022 ਦੇ ਰਾਤ ਦੇ 12 ਵੱਜਣ ਤੋਂ ਕੁਝ ਮਿੰਟਾਂ ਸੰਗਤੀ ਰੂਪ  ਨਾਮ ਸਿਮਰਨ ਸ਼ੁਰੂ ਅਤੇ 2023 ਵਿਚ ਪ੍ਰਵੇਸ਼ ਕਰਦਿਆਂ ਜੈਕਾਰਿਆਂ ਦੇ ਨਾਲ ਆਰੰਭਤਾ

(ਔਕਲੈਂਡ), 01 ਜਨਵਰੀ, 2023: (17 ਪੋਹ, ਨਾਨਕਸ਼ਾਹੀ ਸੰਮਤ 554): ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸਭਾ ਕੰਧਕੋਟ ਵਿਖੇ 31 ਦਸੰਬਰ ਨੂੰ ਰਾਤ ਦਾ ਵਿਸ਼ੇਸ਼ ਕੀਰਤਨ ਦੀਵਾਨ ਸਜਾਇਆ ਗਿਆ। ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿਚ 5000 ਤੋਂ ਵੱਧ ਦੀ ਸੰਗਤ ਜੁੜੀ। ਬੀਬੀ ਮਹਿਮਾ ਕੌਰ ਅਤੇ ਭਾਈ ਅਨੀਲ ਸਿੰਘ ਪਾਕਿਸਤਾਨ ਦੇ ਜੱਥੇ ਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ। 2022 ਦੇ ਰਾਤ ਦੇ 12 ਵੱਜਣ ਤੋਂ ਚੰਦ ਮਿੰਟ ਪਹਿਲਾਂ ਰੌਸ਼ਨੀਆਂ ਨੂੰ ਮੱਧਮ ਕਰਦਿਆਂ ਸਮੂਹ ਸੰਗਤ ਨੇ ਸੰਗਤੀ ਰੂਪ ਵਿਚ ਨਾਮ ਸਿਮਰਨ ਸ਼ੁਰੂ ਕੀਤਾ ਅਤੇ ਫਿਰ ਨਵਾਂ ਸਾਲ 2023 ਚੜ੍ਹਦਿਆਂ ਹੀ ਜੈਕਾਰੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਸੰਗਤ ਅਤੇ ਨੌਜਵਾਨ ਬੱਚੇ ਨਵੇਂ ਸਾਲ ਦੇ ਦੂਸਰੇ ਜਸ਼ਨਾਂ ਦੇ ਵਿਚ ਜਾਣ ਦੀ ਬਜਾਏ ਆਪਣੇ ਪਰਿਵਾਰਾਂ ਦੇ ਨਾਲ ਗੁਰਦੁਆਰਾ ਸਾਹਿਬ ਆਉਣ, ਇਸ ਕਰਕੇ ਇਹ ਸਮਾਗਮ ਹਰ ਸਾਲ ਉਲੀਕੇ ਜਾਂਦੇ ਹਨ।
ਰਾਤ 12 ਵਜੇ ਤੱਕ ਐਨੀ ਵੱਡੀ ਗਿਣਤੀ ਦੇ ਵਿਚ ਸੰਗਤ ਦਾ ਇਕੱਤਰ ਹੋਣਾ ਆਪਣੇ ਆਪ ਵਿਚ ਇਕ ਉਦਾਹਰਣ ਹੈ। ਗੁਰਦੁਆਰਾ ਸਾਹਿਬ ਦੀ ਗੈਲਰੀ ਵੀ ਭਰੀ ਨਜ਼ਰ ਆ ਰਹੀ ਹੈ।