ਗੁਰਦੁਆਰਾ ਗੁਰੂ ਰਵਿਦਾਸ ਸਭਾ ਨਿਊਜ਼ੀਲੈਂਡ ‘ਚ ਮਨਾਇਆ ਗੁਰੂ ਰਵਿਦਾਸ ਪ੍ਰਕਾਸ਼ ਉਤਸਵ

NZ PIC 29 Feb-1lrਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 639ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਠ ਅਖੰਠ ਪਾਠਾਂ ਦੀ ਲੜੀ ਆਰੰਭ ਕੀਤੀ ਸੀ, ਜਿਸ ਦੇ ਭੋਗ ਅੱਜ ਪਾਏ ਗਏ। ਬਹੁ ਗਿਣਤੀ ਦੇ ਵਿਚ ਨਿਊਜ਼ੀਲੈਂਡ ਭਰ ਚੋਂ ਸੰਗਤਾਂ ਨੇ ਅੱਜ ਸਵੇਰ ਤੋਂ ਜਿੱਥੇ ਸੇਵਾ ਵਿਚ ਹਿੱਸਾ ਪਾਇਆ ਉਥੇ ਸਜੇ ਦੀਵਾਨਾਂ ਦੇ ਵਿਚ ਗੁਰਬਾਣੀ ਕੀਰਤਨ ਅਤੇ ਕਥਾ ਦਾ ਅਨੰਦ ਮਾਣਿਆ। ਸਵੇਰੇ ਪਹਿਲਾਂ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਫਿਰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਬੈਰਿਸਟਰ ਸ੍ਰੀ ਰਾਜ ਪ੍ਰਦੀਪ ਸਿੰਘ ਦੇ ਪਰਿਵਾਰ ਵੱਲੋਂ ਕਰਵਾਈ ਗਈ।  ਸਜੇ ਦੀਵਾਨ ਦੇ ਵਿਚ ਪਹਿਲਾਂ ਹੇਲਟਿੰਗਜ਼ ਤੋਂ ਪਹੁੰਚੇ ਰਾਹੁਲ ਬੱਫੀ ਕਲੇਰ ਅਤੇ ਉਸਦੇ ਸਾਥੀਆਂ ਵੋਲਂ ਸ਼ਬਦ ਪੜ੍ਹੇ ਗਏ ਫਿਰ ਰਾਗੀ ਭਾਈ ਰਵਿੰਦਰ ਸਿੰਘ ਹੇਸਟਿੰਗਜ਼ ਵਾਲਿਆਂ ਨੇ ਕੀਰਤਨ ਕੀਤਾ। ਹਜ਼ੂਰੀ ਰਾਗੀ ਭਾਈ  ਭਾਈ ਮਨਜੀਤ ਸਿੰਘ ਡੁਮਾਣਾ ਹੋਰਾਂ ਨੇ ਅੱਧਾ ਘੰਟਾ ਮਨੋਹਰ ਕੀਰਤਨ ਤੇ ਵਿਚਾਰ ਕੀਤੀ ਫਿਰ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪੁਹੰਚੇ ਹੋਏ ਸੰਤ ਨਿਰਮਲ ਸਿੰਘ ਅਵਾਦਾਨ ਵਾਲਿਆਂ ਨੇ ਵੀ ਸੰਗਤਾਂ ਨੂੰ ਗੁਰਉਪਦੇਸ਼ ਨਾਲ ਜੋੜਿਆ। ਹੇਸਟਿੰਗਜ਼ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ। ਸ. ਮਲਕੀਤ ਸਿੰਘ ਸਹੋਤਾ ਹੋਰਾਂ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ।
ਹਾਜ਼ਿਰ ਹੋਏ ਸੰਸਦ ਮੈਂਬਰ: ਅੱਜ ਦੇ ਇਸ ਸਮਾਗਮ ਦੇ ਵਿਚ ਸੰਸਦ ਮੈਂਬਰ ਡਾ. ਪਰਮਜੀਤ ਪਰਮਾਰ ਅਤੇ ਹਨੂਆ ਤੋਂ ਐਮ. ਪੀ. ਸ੍ਰੀ ਐਂਡਰਿਊ ਬੈਇਲੇ ਨੇ ਵੀ ਇਸ ਮੌਕੇ ਵਧਾਈ ਦਿੱਤੀ।
ਲੰਗਰ ਸੇਵਾ ਵਿਚ ਰਿਹਾ ਵਿਸ਼ੇਸ਼ ਯੋਗਦਾਨ: ਬਹੁਤ ਸਾਰੇ ਨੌਜਵਾਨ ਵੀਰ ਤੇ ਭੈਣਾਂ ਲੰਗਰ-ਖਾਨੇ ਦੇ ਵਿਚ ਸੇਵਾ ਕਰ ਰਹੀਆਂ ਸਨ। ਭਾਂਡਿਆਂ ਦੀ ਸੇਵਾ ਵਾਸਤੇ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਸੀ। ਸ. ਰਵਿੰਦਰ ਸਿੰਘ ਝਮਟ, ਕਰਨੈਲ ਬੱਧਣ, ਪਰਮਜੀਤ ਮਹਿਮੀ, ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘਾ, ਪੰਥ ਲਾਲ ਦਰੋਜ, ਛਿੰਦਰ ਮਾਹੀ, ਸ. ਜਸਵਿੰਦਰ ਸੰਧੂ, ਸੰਜੀਵ ਕੁਮਾਰ ਅਤੇ ਰਾਮ ਕਿਸ਼ੋਰ ਆਦਿ ਸਾਰੇ ਵੱਖ-ਵੱਖ ਸੇਵਾਵਾਂ ਨਿਭਾ ਰਹੇ ਸਨ।
ਭਾਈ ਸਰਵਣ ਸਿੰਘ ਵੱਲੋਂ ਵਧਾਈ: ਭਾਈ ਸਰਵਣ ਸਿੰਘ ਅਗਵਾਨ ਹੋਰਾਂ ਵੀ ਇਸ ਮੌਕੇ ਸਮੁੱਚੇ ਪ੍ਰਬੰਧਕਾਂ ਅਤੇ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੱਤੀ।
ਪੰਜਾਬੀ ਮੀਡੀਆ ਵੱਲੋਂ ਵਧਾਈ: ਸਮੁੱਚੇ ਪੰਜਾਬੀ ਮੀਡੀਆ ਵੱਲੋਂ ਇਸ ਮੋਕੇ ਵਧਾਈ ਸੰਦੇਸ਼ ਸੰਗਤਾਂ ਨਾਲ ਸਕੱਤਰ ਸਾਹਿਬ ਨੇ ਸਾਂਝਾ ਕੀਤਾ। ਕੂਕ ਸਮਾਚਾਰ ਤੋਂ ਮੈਡਮ ਕੁਲਵੰਤ ਕੌਰ, ਪੰਜਾਬੀ ਹੈਰਲਡ ਤੋਂ ਹਰਜਿੰਦਰ ਸਿੰਘ ਵੀ ਖਾਸ ਤੌਰ ‘ਤੇ ਪਹੁੰਚੇ। ਬਾਕੀਆ ਮੀਡੀਆ ਕਰਮੀਆਂ ਦੀ ਹਾਜ਼ਰੀ ਵੀ ਮਹਿਸੂਸ ਕੀਤੀ ਗਈ।
ਧੰਨਵਾਦ: ਸਮਾਗਮ ਦੇ ਅੰਤ ਵਿਚਂ ਸ. ਨਿਰਮਲਜੀਤ ਸਿੰਘ ਭੱਟੀ ਪ੍ਰਧਾਨ, ਮਲਕੀਅਤ ਸਿੰਘ ਸਹੋਤਾ ਸਕੱਤਰ ਅਤੇ ਕੁਲਵਿੰਦਰ ਸਿੰਘ ਝਮੱਟ ਜੰਡੂ ਸਿੰਘਾਂ ਵਾਲਿਆਂ ਵੱਲੋਂ ਹਾਜ਼ਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਪਰਿਵਾਰਾਂ ਨੇ ਅਖੰਠ ਪਾਠਾਂ ਦੀ ਲੜੀ ਦੇ ਵਿਚ ਸੇਵਾ ਲਈ ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਨਿਊਜ਼ੀਲੈਂਡ ਪੰਜਾਬੀ ਮੀਡੀਆ ਦਾ ਵੀ ਸਮੂਹ ਮੈਨੇਜਮੈਂਟ ਨੇ ਧੰਨਵਾਦ ਕੀਤਾ।