ਗੁਰਦੁਆਰਾ ਚੋਆ ਸਾਹਿਬ, ਜੇਹਲਮ

ਜੇਹਲਮ ਦੇ ਰੋਹਤਾਸ ਕਿਲ੍ਹੇ ਦੇ ਦਰਵਾਜ਼ੇ ਦੇ ਬਿਲਕੁਲ ਹੇਠਾਂ, ਨਾਲਾ ਘਣ ਦੇ ਨਾਲ, ਪਿਛਲੇ ਸਮੇ ਤੋਂ ਇੱਕ ਤਿੰਨ ਮੰਜ਼ਲਾ ਗੁਰਦੁਆਰੇ ਦੇ ਖੰਡਰ ਹਨ, ਜਿਸ ਦੀ ਹਾਲ ਹੀ ਵਿੱਚ ਮੁਰੰਮਤ ਕੀਤੀ ਗਈ ਸੀ ਅਤੇ ਸਿੱਖਾਂ ਦੇ ਆਗੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦੁਬਾਰਾ ਖੋਹਲਿਆ ਗਿਆ ਸੀਨੂੰ “ਸ੍ਰੀ ਚੋਆ ਸਾਹਿਬ” ਕਿਹਾ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਟਿੱਲਾ ਜੋਗੀਆਂ ਤੋਂ ਇਸ ਸਥਾਨ ‘ਤੇ ਆਏ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਸੋਟੀ ਨਾਲ ਏਥੇ ਪਾਣੀ ਦਾ ਚਸ਼ਮਾ ਛੱਡਿਆ ਜੋ ਅੱਜ ਤੱਕ ਜਾਰੀ ਹੈ।

ਬਾਅਦ ਵਿੱਚ ਜਦੋਂ ਸ਼ੇਰ ਸ਼ਾਹ ਸੂਰੀ ਨੇ ਕਿਲ੍ਹਾ ਬਣਵਾਇਆ ਤਾਂ ਇਹ ਥਾਂ ਕਿਲ੍ਹੇ ਦੇ ਕਾਬਲੀ ਗੇਟ ਤੱਕ ਆ ਗਈ।

1834 ਵਿੱਚ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਬਣਵਾਈ। ਦੁਨੀਆ ਭਰ ਦੇ ਸਿੱਖਾਂ ਲਈ, ਇਸ ਸਥਾਨ ਨੂੰ “ਧੰਨ ਪ੍ਰਾਚੀਨ ਝਰਨਾ” ਕਿਹਾ ਜਾਂਦਾ ਹੈ।

ਪਾਕਿਸਤਾਨ ਸਰਕਾਰ ਨੇ ਨਾ ਸਿਰਫ਼ ਇਸ ਵਿਰਾਸਤ ਨੂੰ ਮੁੜ ਸਜਾਇਆ, ਸਗੋਂ ਸਿੱਖਾਂ ਦੇ ਇਸ ਧਾਰਮਿਕ ਸਥਾਨ ਨੂੰ ਸਰਗਰਮ ਕਰਨ ਦੇ ਨਾਲ-ਨਾਲ ਸ਼ਾਂਤੀ ਅਤੇ ਸੁਰੱਖਿਆ ਦਾ ਸੰਦੇਸ਼ ਵੀ ਦਿੱਤਾ।

ਅੱਜ ਦੇਸ਼ ਵਿਦੇਸ਼ ਤੋਂ ਸਾਡੇ ਪਾਕਿਸਤਾਨੀ ਸਿੱਖ ਅਤੇ ਇਸ ਸੰਪਰਦਾ ਦੇ ਸਿੱਖ ਵੱਡੀ ਗਿਣਤੀ ਵਿੱਚ ਏਥੇ ਆ ਕੇ ਮੱਥਾ ਟੇਕਦੇ ਹਨ।

(ਪ੍ਰੋਫੈਸਰ ਅਮਾਨਤ ਅਲੀ ਮੁਸਾਫ਼ਰ ਲਾਹੌਰ)

+92 3004969513

aamusafir959@gmail.com